Ferozepur News

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਸਖਤ ਨਿਖੇਧੀ 

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਸਖਤ ਨਿਖੇਧੀ 

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਵਲੋਂ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਸਖਤ ਨਿਖੇਧੀ
ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਦਿੱਤਾ ਰੋਸ ਪੱਤਰ
ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਿੱਖਿਆ ਮੰਤਰੀ ਪੰਜਾਬ ਦੇ ਘਰ ਅੱਗੇ ਦਿੱਤਾ ਜਾਵੇਗਾ ਧਰਨਾ-ਅਧਿਆਪਕ ਆਗੂ
ਫ਼ਿਰੋਜ਼ਪੁਰ 10 ਮਈ, 2021: ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਕਾਡਰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਅਜੇ ਤੱਕ ਇਹ ਹੁਕਮ ਲਾਗੂ ਨਹੀਂ ਕੀਤੇ ਗਏ। ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਦੀ ਅਗਵਾਈ ਹੇਠ ਸਾਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਗਏ ਇਸੇ ਲੜੀ ਤਹਿਤ ਜ਼ਿਲਾ ਫਿਰੋਜਪੁਰ ਵਿੱਚ ਸੂਬਾਈ ਆਗੂ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਜ਼ਿਲਾ ਸਿੱਖਿਆ ਅਫ਼ਸਰ (ਅੈ.ਸਿੱ) ਸ਼੍ਰੀ ਰਾਜੀਵ ਛਾਬੜਾ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ, ਇਸ ਸਮੇਂ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ,
ਇਸ ਮੌਕੇ ਸਰਬਜੀਤ ਸਿੰਘ ਭਾਵੜਾ,ਹਰਜੀਤ ਸਿੰਘ ਸਿੱਧੂ, ਦੀਦਾਰ ਸਿੰਘ ਮੁੱਦਕੀ, ਹਰਜੀਤ ਸਿੰਘ ਸੰਧੂ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਬਦਲੀਆਂ ਦੇ ਹੁਕਮ ਲਾਗੂ ਕਰਨ ਤੋਂ ਘੇਸਲ ਵੱਟੀ ਜਾ ਰਿਹਾ ਹੈ ਅਤੇ ਘਰਾਂ ਤੋਂ ਦੂਰ ਦੁਰਾਡੇ, ਬਾਰਡਰ ਏਰੀਆ ਵਿੱਚ ਤਾਇਨਾਤ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਪਹਿਲਾਂ 10 ਅਪ੍ਰੈਲ, ਫਿਰ 15 ਅਪ੍ਰੈਲ, 21ਅਪ੍ਰੈਲ, ਹੁਣ 28 ਅਪ੍ਰੈਲ, 4 ਮਈ ਅਤੇ ਹੁਣ11ਮਈ ਨੂੰ ਲਾਗੂ ਕਰਨ ਦੇ ਲਾਰੇ ਮੁੱਕਣ ਦਾ ਨਾਂਅ ਨਹੀਂ ਲੈ ਰਹੇ।
ਉਹਨਾਂ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਗਈਆ ਹਨ। ਉਹਨਾਂ ਦਾ ਆਨਲਾਈਨ ਡਾਟਾ ਅਗਲੇ ਸਕੂਲ ਵਿੱਚ ਸਿਫਟ ਹੋ ਗਿਆ ਹੈ। ਜਿਸ ਨਾਲ ਅਧਿਆਪਕਾਂ ਨੂੰ ਆਨਲਾਈਨ ਰਿਕਾਰਡ ਦੀ ਵਰਤੋਂ ਕਰਨ ਸਮੇਂ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਸਿੱਖਿਆ ਵਿਭਾਗ ਦੁਆਰਾ ਬਦਲੀਆਂ ਕਰਵਾ ਗਏ ਅਧਿਆਪਕਾਂ ਨੂੰ ਸਮੇਂ ਸਿਰ ਫਾਰਗ ਨਾ ਕਰਨ ਕਰਕੇ ਪ੍ਰਾਇਮਰੀ ਸਕੂਲਾਂ ਦਾ ਦਾਖਲਾ ਵਧਾਉਣ ਵਿੱਚ ਨੁਕਸਾਨ ਹੋਇਆ ਹੈ ਕਿਉਂਕਿ ਜਿਸ ਸਕੂਲ ਵਿੱਚੋਂ ਅਧਿਆਪਕ ਦੀ ਬਦਲੀ ਹੋ ਗਈ ਉਹਨਾਂ ਮਾਪਿਆਂ ਨੂੰ ਪਤਾ ਲੱਗ ਗਿਆ ਹੈ ਕਿ ਸੱਬੰਧਤ ਸਕੂਲ ਦੇ ਅਧਿਆਪਕਾਂ ਦੀ ਬਦਲੀ ਹੋ ਗਈ ਹੈ ਜਿਸ ਕਰਕੇ ਮਾਪੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਵਿਚ ਦਾਖ਼ਲ ਕਰਵਾਉਣ ਦੀ ਉਲਝਣ ਵਿੱਚ ਫਸ ਗਏ ਹਨ। ਇਸ ਬੇਵਿਸ਼ਵਾਸੀ ਦਾ ਮਹੌਲ ਪੈਦਾ ਹੋ ਰਿਹਾ ਹੈ। ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਆਪਸੀ ਬਦਲੀਆਂ ਵੀ ਬਿਨਾਂ ਕਿਸੇ ਸਰਤ ਜਲਦੀ ਲਾਗੂ ਕਰੇ ਤਾਂ ਜੋ ਅਧਿਆਪਕ ਬੇਲੋੜੇ ਮਾਨਸਿਕ ਤਣਾਅ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਕਰਵਾ ਸਕਣ। ਆਗੂਆਂ ਨੇ ਕਿਹਾ ਕਿ ਫਾਰਗ ਕਰਨ ਦੀ ਮਿਤੀ ਹਰ ਹਫਤੇ ਅੱਗੇ ਪਾ ਦਿੱਤੀ ਜਾਂਦੀ ਹੈ। ਜਿਸ ਕਰਕੇ ਘਰ ਤੋ ਦੂਰ ਬੈਠੇ ਅਧਿਆਪਕ ਨਾ ਕਿਰਾਏ ਦਾ ਮਕਾਨ ਛੱਡਣ ਜੋਗੇ ਨਾ ਰੱਖਣ ਜੋਗੈ। ਬਦਲੀ ਸਬੰਧੀ ਆਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਬਦਲੀਆਂ ਕਰਨ ਕਰਕੇ ਬੱਚਿਆਂ ਦੇ ਮੁਕਾਬਲੇ ਅਧਿਆਪਕਾਂ ਦੀ ਘਾਟ ਪੈ ਜਾਵੇਗੀ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਬਦਲੀ ਕਰਵਾ ਚੁੱਕੇ ਅਧਿਆਪਕਾਂ ਨੂੰ ਜਲਦੀ ਫਾਰਗ ਕਰੇ। ਇਹ ਵੀ ਮੰਗ ਕੀਤੀ ਗਈ ਕਿ ਤੀਜੇ ਗੇੜ ਵਿੱਚ ਰਹਿੰਦੇ ਅਧਿਆਪਕਾਂ ਦੀਆਂ ਬਦਲੀਆਂ ਜਲਦੀ ਕਰੇ ਤਾਂ ਜੋ ਅਗਲੇ ਸੈਸਨ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਰਵਾਈ ਜਾ ਸਕੇ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਵਲੋਂ 3 ਮਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਬਾਅਦ ਵਿੱਚ ਓਸ ਮੀਟਿੰਗ ਦੀ ਤਾਰੀਕ 6 ਮਈ ਨੂੰ ਦਿੱਤੀ ਗਈ ਪਰ ਹੁਣ ਮੀਟਿੰਗ ਦੀ ਫਿਰ ਮਿਤੀ ਅੱਗੇ ਪਾ ਦਿੱਤੀ ਗਈ ਹੈ,
ਉਹਨਾਂ ਕਿਹਾ ਮੀਟਿੰਗ ਦਾ ਸੱਦਾ ਦੇ ਕੇ ਨਾ ਕਰਨੀ ਅਤਿ ਮੰਦਭਾਗਾ ਹੈ, ਉਹਨਾਂ ਕਿਹਾ ਅਧਿਆਪਕ ਆਪਣੇ ਘਰਾਂ ਤੋਂ 150-250 ਕਿਲੋਮੀਟਰ ਦੀ ਦੂਰੀ ਪਿਛਲੇ 4-5 ਸਾਲ ਤੋਂ ਡਿਊਟੀ ਨਿਭਾ ਰਹੇ ਹਨ ਅਤੇ ਤਰਨਤਾਰਨ ਤੋਂ ਬਦਲੀ ਹੋਏ ਅਧਿਆਪਕ ਜੋ ਕਿ ਬਦਲੀ ਹੋਣ ਦੇ ਬਾਵਜੂਦ ਫਾਰਗ ਨਹੀਂ ਕੀਤੇ ਗਏ ਸਨ,ਉਹਨਾਂ ਕਿਹਾ ਕਿ ਸਿੰਗਲ ਜਿੰਨਾਂ ਸਕੂਲਾਂ ਵਿੱਚ ਸਿੰਗਲ ਅਧਿਆਪਕ ਹੈ ਉਹਨਾਂ ਦੀ ਲੰਬੇ ਸਮੇਂ ਤੋਂ ਫਾਰਗੀ ਨਹੀਂ ਹੋਈ ਇਹਨਾਂ ਸਾਰੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨੇੜੇ ਜਾਣ ਦੀ ਉਮੀਦ ਹੋਈ ਪਰ ਸਿਖਿਆ ਵਿਭਾਗ ਵਲੋਂ ਪ੍ਰਾਇਮਰੀ ਅਧਿਆਪਕਾਂ ਦੀ ਖੱਜਲ ਖਰਾਬੀ ਕੀਤੀ ਜਾ ਰਹੀ ਹੈ,
ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਦੇ ਪੰਜਾਬ ਪ੍ਰਧਾਨ ਅਮਰਜੀਤ ਕੰਬੋਜ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪ੍ਰਾਇਮਰੀ ਅਧਿਆਪਕਾਂ ਨੂੰ ਫਾਰਗ ਕਰ ਕੇ ਬਦਲੀ ਵਾਲੇ ਸਟੇਸ਼ਨ ਤੇ ਭੇਜਿਆ ਜਾਵੇ, ਜੇਕਰ ਹੁਣ  ਇਹਨਾਂ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਮਾਰਚ ਕਰ ਕੇ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ, ਇਸ ਮੌਕੇ ਹਰਮਨਪ੍ਰੀਤ ਸਿੰਘ ਮੁੱਤੀ, ਲਖਵੀਰ ਸਿੰਘ ਡੋਡ, ਗੁਰਮੇਜ ਸਿੰਘ ਜੋਸਨ, ਰਾਜ ਕੁਮਾਰ ਕੰਬੋਜ, ਸਰਵਜੋਤ ਸਿੰਘ ਮੁੱਤੀ, ਮਨੀਸ਼ ਕੁਮਾਰ, ਗੁਰਮੀਤ ਸਿੰਘ, ਮਿੰਟੂ ਥਾਮਸ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button