ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦਾ ਬਣਦਾ ਚਾਰ ਸਾਲਾ ACP ਨਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਆਪਕਾਂ ਦੇ ਮਨਾ ਤੇ ਕੋਝੀ ਸੱਟ
ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦਾ ਬਣਦਾ ਚਾਰ ਸਾਲਾ ACP ਨਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਆਪਕਾਂ ਦੇ ਮਨਾ ਤੇ ਕੋਝੀ ਸੱਟ
ਫ਼ਿਰੋਜ਼ਪੁਰ, 18.11.2020: ਅੱਜ ਮਿਤੀ 18.11.2020 ਨੂੰ ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ 6505(ਟੀਮ ਜੈ ਸਿੰਘ ਵਾਲਾ) ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਮੁਲਾਜ਼ਮ ਮਾਰੂ ਫ਼ੈਸਲਿਆਂ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਅਧਿਆਪਕਾਂ ਦਾ ਬਣਦਾ ਚਾਰ ਸਾਲਾ ACP ਨਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਅਧਿਆਪਕਾਂ ਦੇ ਮਨਾ ਤੇ ਕੋਝੀ ਸੱਟ ਮਾਰੀ ਹੈ।
ਸਰਕਾਰ ਇਸ ਤਰ੍ਹਾਂ ਦੇ ਕਈ ਫ਼ੈਸਲੇ ਸਾਡੇ ਤੇ ਲਾਗੂ ਕਰਨਾ ਚਾਹੁੰਦੀ ਹੈ ਪਰ ਅਸੀਂ ਸੰਘਰਸ਼ ਕਰਕੇ ਇਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਵਾਂਗੇ। ਅੱਜ ਅਧਿਆਪਕ ਸਾਥੀਆਂ ਨੇ ਏਸੀਪੀ ਨਾ ਦੇਣ ਦੇ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਹੁਕਮ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਇਸ ਸਮੇਂ ਸੰਦੀਪ ਵਿਨਾਇਕ ਜ਼ੀਰਾ,ਕਮਲ ਚੌਹਾਨ ਜ਼ੀਰਾ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਹਾਂਡਾ ,ਨਿਰਮਲ ਸਿੰਘ ਜ਼ੀਰਾ ਸੁਖਮਨ ਸਿੰਘ,ਰਾਜ ਸਿੰਘ ਆਦਿ ਹਾਜ਼ਰ ਸਨ