Ferozepur News

ਈਸ਼ਵਰ ਸ਼ਰਮਾ ਨੇ ਜੈਵਲਿਨ ਥਰੋ ਵਿਚ ਸੋਨ, ਸ਼ਾਟ ਪੁੱਟ ਅਤੇ ਸ਼ਾਟ ਪੁੱਟ ਆਲ ਉਪਨ ਵਿਚ ਚਾਂਦੀ ਦੇ ਤਗਮੇ ਹਾਸਲ ਕੀਤੇ

balwindersharmaਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) ਫਿਰੋਜ਼ਪੁਰ ਦੇ ਵੈਟਰਨ ਅਥਲੀਟ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ ਦੇ ਅਧਿਆਪਕ ਸ੍ਰੀ ਈਸ਼ਵਰ ਸ਼ਰਮਾ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰਾਜ ਪੱਧਰੀ ਖੇਡ ਮੇਲੇ ਵਿਚ ਇਕ ਸੋਨ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕਰਕੇ ਜਿਲ•ੇ ਦਾ ਨਾਮ ਰਾਜ ਪੱਧਰ ਤੇ ਰੋਸ਼ਨ ਕੀਤਾ ਹੈ । ਸ੍ਰੀ ਸ਼ਰਮਾ ਨੇ ਜੈਵਲਿਨ ਥਰੋ ਵਿਚ 36 ਮੀਟਰ ਜੈਵਲਿਨ ਸੁੱੱਟ ਕੇ ਸੋਨ ਤਮਗਾ, 12.46 ਮੀਟਰ ਸ਼ਾਟ ਪੁੱਟ ਸੁੱਟ ਕੇ ਸੋਨ ਤਮਗਾ, ਅਤੇ ਸ਼ਾਟ ਪੁੱਟ ਆਲ ਉਪਨ ਵਰਕ ਵਿਚ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਇਹ ਤਿੰਨ ਰੋਜ਼ਾ ਖੇਡ ਮੁਕਾਬਲਿਆਂ ਵਿਚ ਪੰਜਾਬ, ਹਰਿਆਣਾ ਤੋ ਇਲਾਵਾ ਚੰਡੀਗੜ• ਦੇ ਖਿਡਾਰੀਆਂ ਨੇ ਭਾਗ ਲਿਆ। ਇਨ•ਾਂ ਖੇਡ ਮੁਕਾਬਲਿਆਂ ਦਾ ਪ੍ਰਬੰਧ ਜਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ।

Related Articles

Back to top button