Ferozepur News

ਇੰਡੀਅਨ ਆਇਲ ਨੇ ਗੈਸ ਸਿਲੰਡਰ ਦੀ ਪ੍ਰੀ ਡਿਲੀਵਰੀ ਚੈਕਿੰਗ ਸਬੰਧੀ ਗ੍ਰਾਹਕ ਜਾਗਰੂਕਤਾ ਰੈਲੀ ਕੱਢੀ 

ਇੰਡੀਅਨ ਆਇਲ ਨੇ ਗੈਸ ਸਿਲੰਡਰ ਦੀ ਪ੍ਰੀ ਡਿਲੀਵਰੀ ਚੈਕਿੰਗ ਸਬੰਧੀ ਗ੍ਰਾਹਕ ਜਾਗਰੂਕਤਾ ਰੈਲੀ ਕੱਢੀ 
ਇੱਕ ਵਾਰ ਦੀ ਵਰਤੋਂ ਵਾਲੇ ਪਲਾਸਟਿਕ ਪ੍ਰਤੀ ਵੀ ਕੀਤਾ ਜਾਗਰੂਕ 

Ferozepur, October 12, 2019: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲੰਧਰ ਏਰੀਆ ਆਫ਼ਿਸ ਦੇ ਮੈਨੇਜਰ  ਰਾਕੇਸ਼ ਸਰੋਜ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਗੈਸ ਏਜੰਸੀ ਡਿਸਟੀਬਿਊਟਰ ਅਤੇ ਕਰਮਚਾਰੀਆਂ ਵੱਲੋਂ ਸਿਲੰਡਰ ਦੀ ਡਲਿਵਰੀ ਮੌਕੇ ਪ੍ਰੀ ਡਿਲਿਵਰੀ ਚੈਕਿੰਗ ਸਬੰਧੀ ਗ੍ਰਾਹਕ ਜਾਗਰੂਕਤਾ ਰੈਲੀ ਕੱਢੀ ਗਈ ਇਸ ਰੈਲੀ ਨੂੰ ਮੋਗਾ ਸੇਲਜ਼ ਏਰੀਆ ਦੇ ਸੀਨੀਅਰ ਮੈਨੇਜਰ ਮੁਹੰਮਦ ਆਫ਼ਤਾਬ ਆਲਮ ਵੱਲੋਂ ਹਰੀ ਝੰਡੀ ਦੇ ਕੇ ਗੁਰਦੁਆਰਾ ਬਾਬਾ ਰਾਮ ਲਾਲ ਸਾਹਿਬ ਕੋਲੋਂ ਰਵਾਨਾ ਕੀਤਾ ਗਿਆ ਇਸ ਰੈਲੀ ਵਿੱਚ ਸੌ ਦੇ ਕਰੀਬ ਡਿਸਟ੍ਰੀਬਿਊਟਰ ਅਤੇ ਡਲਿਵਰੀ ਮੈਨ ਤੋਂ ਇਲਾਵਾ ਚਾਲੀ ਦੇ ਕਰੀਬ ਛੋਟੇ ਹਾਥੀ ਅਤੇ ਹੋਰ ਵਾਹਨਾਂ ਤੇ ਸ਼ਾਮਿਲ ਹੋਏ ਜਿਨ੍ਹਾਂ ਵੱਲੋਂ ਬੈਨਰ ਲਗਾ ਕੇ ਆਮ ਲੋਕਾਂ ਨੂੰ ਗੈਸ ਸਿਲੰਡਰ ਦੀ ਡਿਲੀਵਰੀ ਲੈਣ ਤੋਂ ਪਹਿਲਾਂ ਪੰਜ ਨੁਕਾਤੀ ਚੈਕਿੰਗ ਬਾਰੇ ਦੱਸਿਆ ਗਿਆ ਰੈਲੀ ਦੌਰਾਨ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਇੱਕ ਵਾਰ ਵਰਤੋਂ ਵਾਲੇ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਵਸਤੂਆਂ ਤੋਂ ਗੁਰੇਜ਼ ਕਰਨ ਲਈ ਵੀ ਜਾਗਰੂਕ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਨੇਜਰ ਮੁਹੰਮਦ ਆਲਮ ਨੇ ਦੱਸਿਆ ਕਿ ਜ਼ਿਆਦਾਤਰ ਹਾਦਸੇ ਗੈਸ ਖਪਤਕਾਰਾਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਵਾਪਰਦੇ ਹਨ ਇਸ ਦੌਰਾਨ ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਉਹ ਗੈਸ ਸਿਲੰਡਰ ਦੀ ਡਲਿਵਰੀ ਲੈਣ ਤਾਂ ਉਹ ਡਲਿਵਰੀ ਮੈਨ ਉਹ ਸੁਨਿਸ਼ਚਿਤ ਕਰਨ ਕਿ ਡਲਿਵਰੀ ਮੈਨ ਉਨ੍ਹਾਂ ਨੂੰ ਸਿਲੰਡਰ ਦਾ ਵਜ਼ਨ, ਰਬੜ ਰਿੰਗ, ਗੈਸ ਲੀਕੇਜ ਅਤੇ ਐਕਸਪਾਇਰੀ ਡੇਟ ਆਦਿ ਚੈੱਕ ਕਰਕੇ ਦੇਵੇ ਇਸ ਦੌਰਾਨ ਉਨ੍ਹਾਂ ਗੈਸ ਏਜੰਸੀਆਂ ਦੇ ਡਲਿਵਰੀਮੈਨ ਨੂੰ ਵੀ ਹਦਾਇਤ ਕੀਤੀ ਕਿ ਉਹ ਪ੍ਰੀ ਡਿਲਿਵਰੀ ਚੈਕਿੰਗ ਸਬੰਧੀ ਹਦਾਇਤਾਂ ਦਾ ਪਾਲਣ ਕਰਨ ਅਤੇ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ 

Related Articles

Back to top button