Ferozepur News
ਇਫਕੋ ਵਲੋਂ ਪਿੰਡ ਨੂਰਪੁਰ ਸੇਠਾਂ ਵਿਖੇ ਖੇਤ ਦਿਵਸ ਮਨਾਇਆ ਗਿਆ
ਇਫਕੋ ਵਲੋਂ ਪਿੰਡ ਨੂਰਪੁਰ ਸੇਠਾਂ ਵਿਖੇ ਖੇਤ ਦਿਵਸ ਮਨਾਇਆ ਗਿਆ
ਫਿਰੋਜ਼ਪੁਰ 12 ਅਕਤੂਬਰ 2023 :
ਸਹਿਕਾਰੀ ਸੰਸਥਾ ਇਫਕੋ ਵੱਲੋਂ ਨੈਨੋ ਖਾਦਾਂ ਦੇ ਪ੍ਰਦਰਸ਼ਨ ਲਈ ਪਿੰਡ ਨੂਰਪੁਰ ਸੇਠਾਂ ਵਿਖੇ ਖੇਤ ਦਿਵਸ ਮਨਾਇਆ ਗਿਆ ਅਤੇ ਇਫਕੋ ਦੀਆਂ ਵੱਖ-ਵੱਖ ਖਾਦਾਂ ਜਿਵੇਂ ਕਿ ਨੈਨੋ ਯੂਰੀਆ, ਨੈਨੋ ਡੀ ਏ ਪੀ, ਪਾਣੀ ਵਿੱਚ ਘੁਲਣਸ਼ੀਲ ਖਾਦਾਂ ਅਤੇ ਬਾਇਓ ਫਰਟੀਲਾਈਜ਼ਰ ਆਦਿ ਦੀ ਉਚਿਤ ਵਰਤੋਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਕੁਮਾਰ ਫੀਲਡ ਅਫ਼ਸਰ ਇਫਕੋ ਨੇ ਦੱਸਿਆ ਕਿ ਇਫਕੋ ਵੱਲੋਂ ਹਰ ਸਾਲ ਆਪਣੇ ਇਫ਼ਕੋ ਪਿੰਡ ਵਿੱਚ ਨੈਨੋ ਖਾਦਾਂ ਦੇ ਪ੍ਰਦਰਸ਼ਨ ਲਈ ਖੇਤ ਦਿਵਸ ਮਨਾਇਆ ਜਾਂਦਾ ਹੈ। ਸ੍ਰੀ ਸੰਦੀਪ ਕੁਮਾਰ ਵਲੋਂ ਇਫਕੋ ਦੀਆਂ ਵੱਖ-ਵੱਖ ਖਾਦਾਂ ਦੀ ਸਹੀ ਢੰਗ ਨਾਲ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਵਿੱਚ ਪਿੰਡ ਨੂਰਪੁਰ ਸੇਠਾਂ ਦੇ ਸਰਪੰਚ ਸ. ਗੁਰਮੇਜ ਸਿੰਘ, ਸਹਿਕਾਰੀ ਸਭਾ ਦੇ ਪ੍ਰਧਾਨ ਸ. ਸੁਖਦੇਵ ਰਾਜ, ਸ. ਭਗਵਾਨ ਸਿੰਘ ਨੰਬਰਦਾਰ, ਸ. ਪਰਮਜੀਤ ਸਿੰਘ, ਸ. ਜਗਜੀਤ ਸਿੰਘ ਕਮੇਟੀ ਮੈਂਬਰ, ਸ. ਕੁੰਦਨ ਸਿੰਘ, ਸੋਨੂੰ ਸਾਮਾ, ਪਰਸ਼ੋਤਮ ਚੰਦ ਸਕੱਤਰ ਸਭਾ ਸਮੇਤ 50 ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਸ. ਹਰਚਰਨ ਸਿੰਘ ਸਾਮਾ, ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ ਨੂਰਪੁਰ ਸੇਠਾਂ ਅਤੇ ਸ੍ਰੀ ਰਮੇਸ਼ ਚੰਦਰ ਗਲਹੋਤਰਾ ਅਤੇ ਸ. ਜੋਗਿੰਦਰ ਸਿੰਘ ਮਾਣਕ ਪ੍ਰਧਾਨ ਯੂਥ ਵੈਲਫੇਅਰ ਕਲੱਬ ਨੂਰਪੁਰ ਸੇਠਾਂ ਵੀ ਹਾਜ਼ਰ ਸਨ।
—-