Ferozepur News

ਇਨੋਵੇਟਿਵ ਪੰਜਾਬ ਤਹਿਤ ” ਸਥਾਈ ਜਿੰਦਗੀ ਲਈ ਵਿਗਿਆਨ” ਥੀਮ ਤੇ ਜਿਲ੍ਹਾ ਬਾਲ ਵਿਗਿਆਨ ਕਾਂਗਰਸ 2020-21 ਸਫਲਤਾ ਪੂਰਵਕ ਸੰਪੰਨ 

30 ਸਕੂਲਾਂ ਦੇ  ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾ ਨਾਲ ਕੀਤਾ ਸਭ ਨੂੰ ਪਰਭਾਵਿਤ 

ਇਨੋਵੇਟਿਵ ਪੰਜਾਬ ਤਹਿਤ " ਸਥਾਈ ਜਿੰਦਗੀ ਲਈ ਵਿਗਿਆਨ" ਥੀਮ ਤੇ ਜਿਲ੍ਹਾ ਬਾਲ ਵਿਗਿਆਨ ਕਾਂਗਰਸ 2020-21 ਸਫਲਤਾ ਪੂਰਵਕ ਸੰਪੰਨ 
ਇਨੋਵੇਟਿਵ ਪੰਜਾਬ ਤਹਿਤ ” ਸਥਾਈ ਜਿੰਦਗੀ ਲਈ ਵਿਗਿਆਨ” ਥੀਮ ਤੇ ਜਿਲ੍ਹਾ ਬਾਲ ਵਿਗਿਆਨ ਕਾਂਗਰਸ 2020-21 ਸਫਲਤਾ ਪੂਰਵਕ ਸੰਪੰਨ
30 ਸਕੂਲਾਂ ਦੇ  ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾ ਨਾਲ ਕੀਤਾ ਸਭ ਨੂੰ ਪਰਭਾਵਿਤ
ਪੰਜਾਬ ਸਟੇਟ ਕਾਉਸਿਲ ਆਫ ਸਾਇੰਸ ਐਡ ਟੈਕਨਾਲੋਜੀ ,ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਅਤੇ ਉਪ ਜਿਲਾ ਸਿਖਿਆ ਅਫਸਰ ਕੋਮਲ ਅਰੋੜਾ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ  ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਜਿਲ੍ਹਾ ਬਾਲ ਵਿਗਿਆਨ ਕਾਂਗਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜੀਦਪੁਰ  ਵਿਖੇ ਸੰਪੰਨ ਹੋਈ ।ਸਟੇਟ ਵਿਗਿਆਨ ਅਫਸਰ ਡਾ ਬਾਠ  ਦੀ ਅਗਵਾਈ ਵਿਚ ਇਸ ਬਾਲ ਵਿਗਿਆਨ ਕਾਂਗਰਸ ਦਾ ਆਯੋਜਨ ਜਿਲ੍ਹਾ ਪੱਧਰ ਤੇ ਕੀਤਾ ਗਿਆ ।ਨੋਡਲ ਅਫਸਰ ਦੀਪਕ ਸ਼ਰਮਾ ਅਤੇ ਰਾਕੇਸ਼ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਤੋ  30 ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ  ਦੇ ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾ ਨੂੰ ਜੱਜਾ ਦੇ ਸਾਹਮਣੇ ਰੱਖਿਆ । ਦੱਸਣਯੋਗ ਹੈ ਕਿ ਬਾਲ  ਵਿਗਿਆਨ ਕਾਂਗਰਸ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦਾ ਇਸ ਮਹੱਤਵਪੂਰਨ ਉਪਰਾਲੇ ਦਾ ਮਨੋਰਥ 10 ਤੋਂ 17 ਸਾਲ ਦੇ ਬੱਚਿਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ ਹੈ। ਜਿਸ ਤਹਿਤ ਵਿਦਿਆਰਥੀਆਂ ਦੁਆਰਾ ਚੋਣਵੇਂ ਵਿਸ਼ਿਆਂ ‘ਤੇ ਵਿਗਿਆਨਕ ਅਤੇ ਖੋਜ ਪ੍ਰਾਜੈਕਟ ਬਣਾਏ ਜਾਂਦੇ ਹਨ, ਜੋ ਜ਼ਿਲ੍ਹਾ, ਰਾਜ ਅਤੇ ਫਿਰ ਰਾਸ਼ਟਰੀ ਪੱਧਰ ‘ਤੇ ਪੇਸ਼ ਕੀਤੇ ਜਾਂਦੇ ਹਨ। 2020 ਦੀ ਬਾਲ ਵਿਗਿਆਨ ਕਾਂਗਰਸ ਦਾ ਥੀਮ ‘ਸਥਾਈ ਜ਼ਿੰਦਗੀ ਲਈ ਵਿਗਿਆਨ’ ਰੱਖਿਆ ਗਿਆ ਹੈ।
ਜਿਕਰਯੋਗ ਹੈ ਕਿ  ਬਾਲ ਵਿਗਿਆਨ ਕਾਂਗਰਸ ਇਕ ਅਜਿਹਾ ਮਾਧਿਅਮ ਹੈ ਜਿਸ ਵਿਚ ਬੱਚੇ ਨੂੰ ਵਿਗਿਆਨਿਕ ਢੰਗ ਅਪਣਾ ਕੇ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਦੇ ਵਿਗਿਆਨਕ ਹੱਲ ਲੱਭਣ ਦਾ ਮੌਕਾ ਮਿਲਦਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਨੇ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ ਅਤੇ ਬਾਲ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ।
ਸੀਨੀਅਰ ਵਰਗ ਦੇ ਨਤੀਜਿਆਂ ਵਿਚੋ ਸ ਸ ਸ ਸ ਸਾਂਦੇ ਹਾਸ਼ਮ ਨੇ ਪਹਿਲਾਂ,  ਸ ਸ ਸ ਸ ਆਰਿਫ਼ ਕੇ , ਡੀ ਸੀ ਐਮ ਇੰਟਰਨੈਸ਼ਨਲ ਸਕੂਲ  ਨੇ ਦੂਸਰਾ ਅਤੇ  ਸ ਹ ਸ ਸਕੂਲ ਧਿਰਾਂ ਘਾਰਾ ਅਤੇ ਸ ਹ ਸ ਛਾਂਗਾ ਰਾਏ  ਨੇ ਤੀਸਰਾ ਸਥਾਨ ਹਾਸਲ ਕੀਤਾ । ਜੂਨੀਅਰ ਵਰਗ ਵਿੱਚ ਡੀ ਸੀ ਐਮ ਇੰਟਰਨੈਸ਼ਨਲ ਸਕੂਲ ਨੇ ਪਹਿਲਾਂ , ਦਾਸ ਐਂਡ ਬ੍ਰਾਉਣ ਸਕੂਲ ਨੇ ਦੂਸਰਾ ਸਥਾਨ ਤੇ  ਸ ਸ ਸ ਸ ਚੱਕ ਨਿਧਾਨਾ  ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਉਹਨਾਂ ਦੱਸਿਆ ਕਿ ਬਾਲ ਵਿਗਿਆਨੀ ਅਪਣੇ ਗਾਈਡ ਅਧਿਆਪਕ ਦੀ ਮਦਦ ਨਾਲ ਦਿੱਤੇ ਹੋਏ ਸਬ ਥੀਮ  ਵਿਚੋ ਇਕ ਵਿਸ਼ਾ ਚੁਣਦੇ ਹਨ ਅਤੇ ਰਿਸਰਚ ਕਰਦੇ ਹਨ । ਅਤੇ ਉਸ ਨੂੰ ਜੱਜਾਂ ਸਾਹਮਣੇ ਰੱਖਦੇ ਹਨ।  ਬਾਲ ਵਿਗਿਆਨ ਕਾਂਗਰਸ ਦੌਰਾਨ ਡਾਕਟਰ ਗਜਲਪ੍ਰੀਤ ਸਿੰਘ, ਡਾਕਟਰ ਲਲਿਤ ਸ਼ਰਮਾ, ਅਰਸ਼ਦੀਪ ਕੌਰ, ਪਿਆਰਾ ਸਿੰਘ, ਅਸ਼ਵਨੀ ਸ਼ਰਮਾ, ਰਾਕੇਸ਼ ਮਾਹਰ ਨੇ ਜੱਜਾ ਦੀ ਭੂਮਿਕਾ ਬਾਖੂਬੀ ਨਿਭਾਈ ।ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰਪੰਚ ਬਲਵਿੰਦਰ ਕੁਮਾਰ, ਰਤਨਦੀਪ ਸਿੰਘ, ਕਮਲ ਸ਼ਰਮਾ, ਯੋਗੇਸ਼ ਤਲਵਾੜ, ਸਚਿਨ ਕੁਮਾਰ, ਲੈਕ. ਰਾਕੇਸ਼ ਕੁਮਾਰ,  ਗੌਰਵ ਭਲ਼ਾ, ਯੋਗੇਸ਼ ਕੁਮਾਰ, ਈਸ਼ਵਰ ਸ਼ਰਮਾ, ਅਨੁਕੂਲ ਪੰਛੀ,  ਆਦਿ ਨੇ ਅਹਿਮ ਭੂਮਿਕਾ ਨਿਭਾਈ ।

 

Related Articles

Leave a Reply

Your email address will not be published. Required fields are marked *

Back to top button