ਇਤਿਹਾਸ ਅਤੇ ਯੁਵਕ ਭਲਾਈ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿੱਚ ਵਾਈ ਜੀ ਪੀ ਟੀ ਸੈਮੀਨਾਰ ਦਾ ਸਫਲ ਆਯੋਜਨ
ਇਤਿਹਾਸ ਅਤੇ ਯੁਵਕ ਭਲਾਈ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿੱਚ ਵਾਈ ਜੀ ਪੀ ਟੀ ਸੈਮੀਨਾਰ ਦਾ ਸਫਲ ਆਯੋਜਨ
ਫਿਰੋਜਪੁਰ, 30.9.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਜੀ ਢਿੱਲੋ ਜੀ ਦੇ ਅਸ਼ੀਰਵਾਦ ਅਤੇ ਅਤੇ ਕਾਰਜਕਾਰੀ ਪ੍ਰਿਸੀਪਲ ਡਾ. ਸੰਗੀਤਾ ਜੀ ਦੇ ਸੁਚੱਜੇ ਸੰਚਾਲਨ ਹੇਠ ਕਾਲਜ ਲਗਾਤਾਰ ਤਰੱਕੀ ਦੇ ਰਾਹ ‘ਤੇ ਹੈ | ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਅਤੇ ਯੁਵਕ ਭਲਾਈ ਵਿਭਾਗ ਦੀ ਸਾਂਝੀ ਅਗਵਾਈ ਹੇਠ ਇੰਟਰਨੈਸ਼ਨਲ ਯੂਥ ਪੀਸ ਐਂਡ ਟਰਾਂਸਫਾਰਮੇਸ਼ਨ ਐਸੋਸੀਏਸ਼ਨ (ਵਾਈ.ਜੀ.ਪੀ.ਟੀ.) ਵੱਲੋਂ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਦੇ ਉਦੇਸ਼ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥਣਾਂ ਅੰਦਰ ਮੌਜੂਦ ਸਕਾਰਾਤਮਕ ਸ਼ਕਤੀਆਂ ਨੂੰ ਸਰਗਰਮ ਕਰਕੇ ਉਨ੍ਹਾਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਸੀ। ਇਸ ਨਾਲ ਉਸ ਦੇ ਜੀਵਨ ਅਤੇ ਪੜ੍ਹਾਈ ਦੋਵਾਂ ਨੂੰ ਦਿਸ਼ਾ ਮਿਲਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ‘ਤੇ ਚਾਨਣਾ ਪਾਉਂਦੇ ਹੋਏ ਇਸ ਦੀ ਮਹੱਤਤਾ ਦੱਸੀ | ਸੈਸ਼ਨ ਇੱਕ ਛੋਟੇ ਪਰ ਬਹੁਤ ਪ੍ਰਭਾਵਸ਼ਾਲੀ ਧਿਆਨ ਪ੍ਰਯੋਗ ਨਾਲ ਸਮਾਪਤ ਹੋਇਆ।
ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਿਤ ਕੁਮਾਰ ਸਿੰਘ, ਡਾ. ਰਾਜ ਕੁਮਾਰ, ਸ੍ਰੀਮਤੀ ਸਿਮਰਨਜੀਤ ਕੌਰ ਅਤੇ ਡਾ. ਭੂਮੀਦਾ ਡੀਨ, ਸਟੂਡੈਂਟ ਵੈਲਫੇਅਰ ਨੇ ਸ਼ਿਰਕਤ ਕੀਤੀ ਅਤੇ ਯੋਗਦਾਨ ਪਾਇਆ |
ਸ਼੍ਰੀਮਾਨ ਨਿਰਮਲ ਸਿੰਘ ਜੀ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ।