Ferozepur News

ਇਤਿਹਾਸਿਕ ਪੈੜ੍ਹਾਂ ਛੱਡ ਗਿਆ 64 ਵੀਆਂ ਨੈਸ਼ਨਲ ਸਕੂਲ ਵੁੱਡਬਾਲ ਖੇਡਾਂ ਦਾ ਸਮਾਪਣ ਸਮਾਰੋਹ

ਫਿਰੋਜ਼ਪੁਰ 30 ਜਨਵਰੀ (Harish Monga): 64ਵੀਆਂ ਨੈਸ਼ਨਲ ਸਕੂਲਜ਼ ਵੁੱਡਬਾਲ ਖੇਡਾਂ ਦਾ ਸਮਾਪਨ ਸਮਾਰੋਹ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ  ਇਤਿਹਾਸਕ ਪੈੜਾਂ ਪਾਉਂਦਾ ਹੋਇਆ ਬੇਹੱਦ ਲਾਜਵਾਬ ਹੋ ਨਿੱਬੜਿਆ। ਇਸ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਮਾਣਯੋਗ ਕਮਿਸ਼ਨਰ ਫਿਰੋਜ਼ਪੁਰ ਰੇਂਜ ਸੁਮੇਰ ਸਿੰਘਗੁਰਜਰ ਤੇ ਬਤੌਰ ਵਿਸ਼ੇਸ਼ ਮਹਿਮਾਨ ਸ. ਬਲਜੀਤ ਸਿੰਘ ਸਿੱਧੂ ਐੱਸਪੀ (ਡੀ) ਨੇ ਸ਼ਿਰਕਤ ਕੀਤੀ। ਸਕੂਲੀ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਓਹਨਾ ਵਿੱਚ ਛੁਪੀ ਹੋਈ ਖੇਡ   ਪ੍ਰਤਿਬਾ ਨੁੰ ਉਜਾਗਰ ਕਰਨ ਦੇ ਮੰਤਵ ਨਾਲ ਅੰਡਰ -17 ਅਤੇ ਅੰਡਰ -19 (ਲੜਕੇ ਅਤੇ ਲੜਕੀਆਂ) ਦੀ ਰਾਸ਼ਟਰ ਪੱਧਰੀ ਵੁੱਡਬਾਲ ਚੈਂਪੀਅਨਸ਼ਿੱਪ ਮਿਤੀ 27 ਜਨਵਰੀ ਤੋਂ 30 ਜਨਵਰੀ 2019 ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ, ਸੀਬੀਐੱਸਈ ਬੋਰਡ ਦਿੱਲੀ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਵੁੱਡਬਾਲ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਪੰਜਾਬ ਰਾਜ ਵਿਚ ਪਹਿਲੀ ਵਾਰ ਕਰਵਾਈਆਂ ਗਈਆਂ   ਨੈਸ਼ਨਲ ਸਕੂਲਜ਼ ਵੁੱਡਬਾਲ ਖੇਡਾਂ ਦੀ ਮੇਜ਼ਬਾਨੀ ਦਾ ਮੌਕਾ ਪੰਜਾਬ ਦੇ ਸਰਹੱਦੀ ਅਤੇ ਇਤਿਹਾਸਿਕ ਸ਼ਹਿਰ ਫਿਰੋਜ਼ਪੁਰ ਦੇ ਨਾਮਵਰ ਵਿਵੇਕਾਨੰਦ ਵਰਲਡ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਕਰਵਾਈਆਂ   ਜਿਸਨੂੰ ਕਿ ਵੁੱਡਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਗੋਰਵ ਭਾਸਕਰ, ਸ. ਅਮਰੀਕ ਸਿੰਘ ਜਨਰਲ ਸਕੱਤਰ ਪੰਜਾਬ ਦੀ ਦੇਖ ਰੇਖ ਹੇਠ  ਵੁੱਡਬਾਲ ਐਸੋਸੀਏਸ਼ਨ ਪੰਜਾਬ ਦੀ ਸਮੁੱਚੀ ਟੀਮ ਦੇ ਕੁਸ਼ਲ ਪ੍ਰਬੰਧਾਂ ਹੇਠ ਨੇਪਰੇ ਚਾੜ੍ਹਿਆ ਗਿਆ। ਦੇਸ਼ ਭਰ ਦੇ ਵੱਖ -ਵੱਖ  13 ਰਾਜਾਂ ਤੋਂ ਆਈਆਂ ਹੋਈਆਂ ਟੀਮਾਂ ਦੇ ਸਿੰਗਲ, ਡਬਲ  ਅਤੇ ਟੀਮ ਪੱਧਰ ਦੇ  ਫਸਵਂੇ ਮੁਕਾਬਲੇ ਹੋਏ ਇਨ੍ਹਾਂ ਮੁਕਾਬਲੇ ਵਿਚ ਅੰਡਰ 17 (ਸਿੰਗਲ ਈਵੈਂਟ) ਲੜਕੇ ਵਿਚ ਗੌਤਮ ਰਾਣਾ (ਸੀਬੀਐੱਸਈ) ਨੇ ਪਹਿਲਾ, ਸਨਿਧਿਆਂ ਟ੍ਰਿਵੇਦੀ (ਰਾਜਸਥਾਨ) ਨੇ ਦੂਜਾ ਅਤੇ ਨਿਰਮਲ ਮਾਂਝੀ (ਵਿੱਦਿਆ ਭਾਰਤੀ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17  (ਸਿੰਗਲ ਈਵੈਂਟ) ਲੜਕੀਆ ਵਿਚ ਕੋਮਲ ਚੌਧਰੀ (ਰਾਜਸਥਾਨ) ਨੇ ਪਹਿਲਾ, ਪ੍ਰਿਯੰਕਾ ਦੇਵਿਆਨਾ (ਸੀਬੀਐੱਸਈ) ਨੇ ਦੂਜਾ ਅਤੇ ਇਰਤਿਕਾ ਸ਼ਬੀਰ (ਜੰਮੂ ਕਸ਼ਮੀਰ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 (ਡਬਲ ਈਵੈਂਟ )ਲੜਕੇ ਵਿੱਚ ਜਸਬੀਰ ਅਹਿਮਦ, ਅਲਤਾਸ ਖਾਨ  (ਰਾਜਸਥਾਨ) ਨੇ ਪਹਿਲਾ, ਗਗਨ ਸਿੱਧੂ, ਸੁਖਬੀਰ ਸਿੰਘ (ਸੀਬੀਐੱਸਈ) ਨੇ ਦੂਜਾ ਅਤੇ ਰਾਹੁਲ ਰਾਜਪੂਤ, ਸਾਰਥਕ (ਵਿੱਦਿਆ ਭਾਰਤੀ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17  (ਡਬਲ ਈਵੈਂਟ) ਲੜਕੀਆਂ ਵਿਚ ਨਿਤਿਕਾ ਚੌਧਰੀ, ਦੀਪਿਕਾ ਬਿੰਦਰਾ  (ਰਾਜਸਥਾਨ) ਨੇ ਪਹਿਲਾ, ਆਯੂਸ਼ੀ ਬਜਾਜ, ਪੂਰਵਜਾ (ਅਸਾਮ) ਨੇ ਦੂਜਾ ਅਤੇ ਸੋਨਲ ਕੁੰਵਰ, ਨੇਹਾ ਸੋਲੰਕੀ  (ਗੁਜਰਾਤ)  ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੇ  (ਟੀਮ ਈਵੈਂਟ ) ਵਿਚ ਸੀਬੀਐਸਈ ਨੇ ਪਹਿਲਾ, ਰਾਜਸਥਾਨ ਨੇ ਦੂਜਾ ਅਤੇ ਗੁਜਰਾਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ (ਟੀਮ ਈਵੈਂਟ)) ਪੰਜਾਬ  ਨੇ ਪਹਿਲਾ, ਰਾਜਸਥਾਨ  ਨੇ ਦੂਜਾ ਅਤੇ ਦਿੱਲੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 (ਸਿੰਗਲ ਈਵੈਂਟ) ਲੜਕੇ ਰੋਹਿਤ ਭੈਰਵ (ਰਾਜਸ਼ਥਾਨ) ਨੇ ਪਹਿਲਾ, ਉਮਰ ਮੁਖਤਾਰ (ਜੰਮੂ ਕਸ਼ਮੀਰ) ਨੇ ਦੂਜਾ ਅਤੇ ਰਿਤਿਕ (ਅਸਾਮ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 (ਸਿੰਗਲ ਈਵੈਂਟ) ਲੜਕੀਆਂ ਕ੍ਰਿਸ਼ਾ ਦੋਸ਼ੀ (ਗੁਜਰਾਤ) ਨੇ ਪਹਿਲਾ, ਮੋਨਿਕਾ ਸਲਾਨੀਆਂ (ਰਾਜਸਥਾਨ) ਨੇ ਦੂਜਾ ਅਤੇ ਰੁਕਮਣੀ ਸਾਹੂ (ਛੱਤੀਸਗੜ੍ਹ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 (ਡਬਲ ਈਵੈਂਟ ) ਲੜਕੇ ਆਰੀਅਨ ਓਝਾ, ਮੋਹਿਦ ਹਾਸ਼ਿਮ (ਗੁਜਰਾਤ) ਨੇ ਪਹਿਲਾ, ਰਾਹੁਲ, ਰਾਮਕੇਸ਼  (ਸੀਬੀਐੱਸਈ) ਨੇ ਦੂਜਾ ਅਤੇ ਵੇਦਾਂਤ ਕਾਕੜੀਆ, ਸੰਦੀਪ (ਗੁਜਰਾਤ) ਨੇ ਤੀਜਾ ਸਥਾਨ ਹਾਸਲ ਕੀਤਾ।  ਅੰਡਰ 19 ਲੜਕੀਆ (ਡਬਲ ਈਵੈਂਟ) ਵਿਚ  ਸੁਨੀਤਾ ਸੈਨੀ, ਦਿਸ਼ਾ ਯਾਦਵ (ਰਾਜਸਥਾਨ) ਨੇ ਪਹਿਲਾ, ਅਨਿਲ ਮਸਾਨੀ, ਰਿਚਾ ਸ਼ਰਮਾ (ਗੁਜਰਾਤ) ਨੇ ਦੂਜਾ ਅਤੇ ਵੀ ਅਨੁਸ਼ਰੀ, ਜੀ. ਕਲਿਆਣੀ (ਤੇਲੰਗਾਨਾ)  ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੇ  (ਟੀਮ ਈਵੈਂਟ) ਵਿਚ ਸੀਬੀਐੱਸਈ ਨੇ ਪਹਿਲਾ, ਰਾਜਸਥਾਨ ਨੇ ਦੂਜਾ ਅਤੇ  ਗੁਜਰਾਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 (ਟੀਮ ਈਵੈਂਟ) ਲੜਕੀਆਂ ਦਿੱਲੀ ਨੇ ਪਹਿਲਾ, ਰਾਜਸਥਾਨ ਨੇ ਦੂਜਾ ਅਤੇ ਪੰਜਾਬ ਨੇ ਤੀਜਾ ਸਥਾਨ ਹਾਸਲ ਕੀਤਾ।
ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਸੁਮੇਰ ਸਿੰਘ ਗੁਰਜਰ ਕਮਿਸ਼ਮਰ ਫਿਰੋਜ਼ਪੁਰ ਡਵੀਜ਼ਨ ਅਤੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਸਿੱਧੂ ਐਸਪੀ (ਡੀ) ਨੂੰ ਬੁੱਕੇ ਭੇਟ ਕਰਨ ਉਪਰੰਤ ਗੌਰਵ ਭਾਸਕਰ ਪ੍ਰਧਾਨ ਪੰਜਾਬ ਵੁੱਡਬਾਲ ਐਸੋਸੀਏਸ਼ਨ ਨੇ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਪੰਜਾਬ ਦੇ ਫ਼ਿਰੋਜ਼ਪੁਰ ਵਰਗੇ ਸਰਹੱਦੀ ਸ਼ਹਿਰ ਵਿਚ ਨੈਸ਼ਨਲ ਪੱਧਰ ਦੀਆਂ ਖੇਡਾਂ ਕਰਵਾਉਣਾ ਫ਼ਿਰੋਜ਼ਪੁਰ ਵਾਸੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਵਿਚ ਜਿੱਥੇ ਗਾਇਕ ਤਰੁਣਦੀਪ ਅਤੇ ਕਮਲ ਦ੍ਰਾਵਿੜ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ, ਉਥੇ ਸਕੂਲੀ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕਰ ਕੇ ਦੂਜੇ ਰਾਜਾਂ ਤੋਂ ਆਏ ਹੋਏ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਪੰਜਾਬੀ ਵਿਰਸੇ ਦੇ ਰੂਬਰੂ ਕਰਾਇਆ। ਮੁੱਖ ਮਹਿਮਾਨ ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਨੇ ਆਪਣੇ ਸੰਦੇਸ਼ ਵਿਚ ਖਿਡਾਰੀਆਂ ਨੂੰ  ਆਪਣੇ ਵਿਰਸੇ ਨਾਲ ਜੁੜਨ ਅਤੇ ਆਪਣੀ ਖੇਡ ਰਾਹੀ ਦੇਸ਼ ਦਾ ਨਾਂ ਅੰਤਰ ਰਾਸ਼ਟਰੀ ਪੱਧਰ ਤੇ ਰੌਸਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫਾਊਂਡਰ ਆਫ ਇੰਡੀਅਨ ਵੁੱਡਬਾਲ ਐਸੋਸੀਏਸ਼ਨ ਅਸ਼ੋਕਕੁਮਾਰ, ਕੁਲਦੀਪ ਮਿਸ਼ਰਾ ਆਬਜ਼ਰਵਰ, ਵਰਿੰਦਰ ਸਿੰਗ ਜਨਰਲ ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਪੈਟਰਨ ਇਨ ਚੀਫ ਵਿਵੇਕਾਨੰਦ ਵਰਲਡ ਸਕੂਲ ਸ੍ਰੀਮਤੀ ਪ੍ਰਭਾ ਭਾਸਕਰ, ਚੀਫ ਅਡਵਾਈਜ਼ਰ ਡਾ. ਰੁਦਰਾ ਵੁੱਡਬਾਲ ਐਸੋਸੀਏਸ਼ਨ  ਪੰਜਾਬ ਦੇ ਚੇਅਰਮੈਨ ਗਗਨਦੀਪ ਸਿੰਗਲਾ, ਪ੍ਰਧਾਨ ਗੌਰਵ ਭਾਸਕਰ, ਉੱਪ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ, ਜਨਰਲ ਸਕੱਤਰ ਅਮਰੀਕ ਸਿੰਘ, ਕੈਸ਼ੀਅਰ ਭੁਪਿੰਦਰ ਸਿੰਘ, ਈਸ਼ਵਰ ਸ਼ਰਮਾ, ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਮਿਹਰਦੀਪ ਸਿੰਘ, ਗੁਰਬਚਨ ਸਿੰਘ, ਕੁਲਵੰਤ ਸਿੰਘ, ਗੁਰਸਾਹਿਬ ਸਿੰਘ, ਤੇਜਬੀਰ ਸਿੰਘ, ਮੀਨਾ ਕੁਮਾਰੀ, ਗੁਰਪ੍ਰੀਤ ਕੌਰ, ਮਨਦੀਪ ਕੌਰ  ਮੈਬਰ ਸਟੇਟ ਬਾਡੀ, ਮੈਡਮ ਡੌਲੀ ਭਾਸਕਰ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੇਕ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪ੍ਰਗਟ ਸਿੰਘ ਬਰਾੜ, ਗੁਰਿੰਦਰ ਸਿੰਘ ਏਈਓ, ਲਖਵਿੰਦਰ ਸਿੰਘ, ਸੰਦੀਪ ਕੰਬੋਜ਼, ਪ੍ਰੋ. ਦੁਰਤੇਜ ਕੋਹਾਰਵਾਲਾ, ਹਰੀਸ਼ ਮੋਂਗਾ, ਸੁਰਿੰਦਰ ਬਾਂਸਲ, ਅਮਰਜੀਤ ਸਿੰਘ ਭੋਗਲ ਆਦਿ ਪਤਵੰਤੇ ਸੱਜਣ ਹਾਜ਼ਰ ਸਨ।

ਇਤਿਹਾਸਿਕ ਪੈੜ੍ਹਾਂ ਛੱਡ ਗਿਆ 64 ਵੀਆਂ ਨੈਸ਼ਨਲ ਸਕੂਲ ਵੁੱਡਬਾਲ ਖੇਡਾਂ ਦਾ ਸਮਾਪਣ ਸਮਾਰੋਹ

Related Articles

Back to top button