Ferozepur News

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਦਾ ਸਨਮਾਨ

garlandਫਿਰੋਜ਼ਪੁਰ 11 ਮਾਰਚ (ਏ. ਸੀ. ਚਾਵਲਾ) : ਆਂਗਣਵਾੜੀ ਵਰਕਰ ਤੋਂ ਸੁਪਰਵਾਈਜਰ ਪਦ ਉਨਤ ਹੋਣ ਤੇ ਨੈਸ਼ਨਲ ਅਵਾਰਡੀ ਸੰਤੋਸ਼ ਰਾਣੀ ਨੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕਰਦਿਆਂ ਉਨ•ਾਂ ਨੂੰ ਸਨਮਾਨਿਤ ਕੀਤਾ । ਆਂਗਣਵਾੜੀ ਦਫ਼ਤਰ ਵਿਖੇ ਕਰਵਾਏ ਸਮਾਗਮ ਵਿਚ ਪਹੁੰਚੀ ਸ੍ਰੀਮਤੀ ਹਰਗੋਬਿੰਦ ਕੌਰ ਨੂੰ ਨੋਟਾਂ ਵਾਲੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਸੁਪਰਵਾਈਜ਼ਰ ਪਦ ਉਨਤ ਹੋਈ ਸੰਤੋਸ਼ ਰਾਣੀ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਕੁਲਜੀਤ ਕੌਰ, ਰੇਨੂੰ ਬਾਲਾ, ਮਨਜੀਤ, ਮੋਨਿਕਾ ਰਾਣੀ, ਸ਼ਿਵਾਨੀ ਆਦਿ ਹਾਜਰ ਸਨ।

Related Articles

Back to top button