Ferozepur News

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਪੇਰੈਂਟਸ ਜੱਥੇਬੰਦੀਆ ਵਲੋਂ ਡੀ.ਈ.ਓ.  ਫਿਰੋਜ਼ਪੁਰ ਦੀ ਸਕੂਲ ਮਾਫੀਆਂ  ਨਾਲ ਮਿਲੀਭੁਗਤ ਦਾ ਵੱਡਾ  ਖੁਲਾਸਾ 

ਫਿਰੋਜ਼ਪੁਰ 22 ਅਪ੍ਰੈਲ ( )  ਪਿਛਲੇ ਲੰਬੇ ਸਮੇਂ ਤੋਂ ਨਿੱਜੀ ਸਕੂਲਾਂ ਵਲੋਂ ਇਹਨਾਂ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਭਾਰੀ ਆਰਥਿਕ ਲੁਟ ਖਿਲਾਫ ਵੱਖ ਵੱਖ ਵਿਦਿਆਰਥੀ ਅਤੇ ਪੇਰੈਂਟਸ ਜੱਥੇਬੰਦੀਆਂ ਵਲੋਂ ਸੰਘਰਸ਼ ਸ਼ੁਰੂ  ਕਰਕੇ ਇਹਨਾਂ ਸਕੂਲਾਂ ਨੂੰ ਸਰਕਾਰੀ ਨੱਥ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇਹਨਾਂ ਨਿੱਜੀ ਸਕੂਲਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਇਹ ਨਿੱਜੀ ਸਕੂਲ ਸਰਕਾਰੀ ਹਦਾਇਤਾਂ ਦੇ ਬਾਵਜੂਦ ਵੀ ਵਿਦਿਆਰਥੀ ਦੀ ਲੁਟ  ਬੰਦ ਕਰਨ ਦਾ ਨਾਮ ਤੱਕ ਕਿਊਂ ਨਹੀਂ ਲੈ ਰਹੇ ? ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਵਿਚ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕੇ ਗੁਰੂਹਰਸਹਾਏ ਵਿਚ ਵੱਖ ਵੱਖ ਪੇਰੈਂਟਸ  ਜੱਥੇਬੰਦੀਆਂ ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਅਤੇ ਸਟੂਡੈਂਟਸ ਪੇਰੈਂਟਸ ਸੰਘਰਸ਼ ਕਮੇਟੀ ਜੀ.ਟੀ.ਬੀ. ਪਬਲਿਕ ਸਕੂਲ ਗੁਰੂਹਰਸਹਾਏ ਵਲੋ ਗੁਰੂਹਰਸਹਾਏ ਦੇ ਇਕ ਨਿੱਜੀ ਸਕੂਲ ਗੁਰੂਤੇਗ ਬਹਾਦਰ ਪਬਲਿਕ ਸਕੂਲ ਵਿਰੁੱਧ ਇਸ ਸਕੂਲ ਵਿਚ ਪੜਦੇ ਵਿਦਿਆਰਥੀਆਂ ਤੋ. ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ  ਚੰਡੀਗੜ੍ਹ ਦੇ ਹੁਕਮਾਂ ਅਤੇ ਪੰਜਾਬ ਸਰਕਾਰ  ਅਤੇ ਸਿੱਖਿਆ ਵਿਭਾਗ ਦੇ ਵੱਖ ਵੱਖ ਹੁਕਮਾਂ ਦੀ Àਲੰਘਣਾ ਕਰਕੇ ਵਿਦਿਆਰਥੀਆਂ ਤੋਂ ਰੀਅਡਮਿਸ਼ਨ ਫੀਸਾਂ , ਬੇਲੋੜੇ ਫੰਡਾਂ  ਅਤੇ  ਸਕੂਲ ਦੀ ਇਮਾਰਤ ਵਿਚੋਂ ਹੀ ਵਰਦੀਆਂ ਅਤੇ ਸਟੈਸ਼ਨਰੀ ਦਾ ਸਾਰਾ ਸਮਾਨ ਵੇਚਣ ਦਾ ਦੋਸ਼ਾਂ ਵਿਰੁੱਧ ਵਿੱਢੇ ਸੰਘਰਸ਼ ਦੌਰਾਨ ਵਿਦਿਆਰਥੀ ਜੱਥੇਬੰਦੀਆਂ ਦੁਆਰਾ ਫਿਰੋਜ਼ਪੁਰ ਦੇ ਜਿਲ੍ਹਾ ਸਿੱਖਿਆ ਅਫਸਰ ਸੁਰੇਸ਼ ਅਰੋੜਾ ਅਤੇ ਜੀ.ਟੀ.ਬੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼ਾਮਲਾਲ ਗੱਖੜ ਵਿਚਕਾਰ ਮਿਲੀਭੁਗਤ ਦਰਸਾਉਂਦੀ ਗਲਬਾਤ ਦੀ ਫੋਨ ਕਾਲ ਰਿਕਾਰਡਿੰਗ ਹੱਥ ਲੱਗੀ। ਜਿਕਰਯੋਗ ਹੈ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਪੇਰੈਂਟਸ ਜੱਥੇਬੰਦੀਆਂ ਵਲੋਂ ਜੀ.ਟੀ.ਬੀ. ਸਕੂਲ ਖਿਲਾਫ ਜਨਤਕ ਸੰੰਘਰਸ਼ ਦੇ ਨਾਲ ਨਾਲ ਗੁਰੂਹਰਸਹਾਏ ਦੇ ਐਸ.ਡੀ.ਐਮ. ਨੂੰ ਦਿੱਤੀ ਲਿਖਤੀ ਸ਼ਿਕਾਇਂਤ ਅਨੁਸਾਰ ਐਸ.ਡੀ.ਐਮ. ਗੁਰੂਹਰਸਹਾਏ ਦੇ ਹੁਕਮ ਮੁਤਾਬਕ  ਉਕਤ ਜਿਲ੍ਹਾ ਸਿੱਖਿਆ ਅਫਸਰ ਨੰੂੰ ਉਕਤ ਸਕੂਲ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਅਤੇ ਉਹ ਆਪਣੇ ਇਕ ਪੜਤਾਲੀਆ ਅਫਸਰ ਕਮ ਪ੍ਰਿੰਸੀਪਲ ਸਕਰਾਰੀ ਗਰਲ ਸਕੂਲ ਗੁਰੂਹਰਸਹਾਏ ਰਾਹੀਂ ਪੜਤਾਲ ਕਰ  ਰਿਹਾ ਸੀ। ਵਿਦਿਆਰਥੀ ਅਤੇ ਪੇਰੈਂਟਸ ਜੱਥੇਂਬੰਦੀਆਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਉਕਤ ਸਕੂਲ ਦੀ ਜਾਂਚ ਪੜਤਾਲ ਵਿਚ ਜਾਣਬੁੱਝ ਦੇ ਦੇਰੀ ਕੀਤੀ ਜਾ ਰਹੀ ਸੀ। 

ਅੱਜ ਇਥੇ ਪ੍ਰੈਸ ਕੱਲਬ ਵਿਚ ਕੀਤੀ ਗਈ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿਚ  ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਵਿਦਿਆਰਥੀ ਲੁੱਟ ਵਿਰੋਧੀ ਐਕਸ਼ਨ ਕਮੇਟੀ ਦੇ ਪ੍ਰਧਾਨ ਦੀਪਕ ਵਧਾਵਨ ਅਤੇ ਸਟੂਡੈਂਟਸ ਪੇਰੈਂਟਸ ਸੰਘਰਸ਼ ਕਮੇਟੀ ਜੀ.ਟੀ.ਬੀ. ਦੇ ਪ੍ਰਧਾਨ ਬਜਿੰਦਰ ਵਧਾਵਨ ਨੇ ਜਿਲਾ੍ਹ ਸਿੱਖਿਆ ਅਫਸਰ ਸੁਰੇਸ਼ ਅਰੋੜਾ ਅਤੇ ਜੀ.ਟੀ.ਬੀ. ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼ਾਮਲਾਲ ਗੱਖੜ ਵਿਚਕਾਰ ਹੋਈ ਗਲਬਾਤ ਦੀ ਫੋਨ ਕਾਲ ਦੀ ਸੀ.ਡੀ. ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀ ਅਤੇ ਪੇਰੈਂਟਸ ਜੱਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿਤੀ 14-4-17 ਨੰੂੰ ਜੀ.ਟੀ. ਬੀ. ਪਬਲਿਕ ਸਕੂਲ ਦੇ ਗੇਟ ਅਗੇ ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਸੀ ਤਾਂ ਕ੍ਰਿਸ਼ਨ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਗੁਰੂਹਰਸਹਾਏ ਜੋ  ਆਪਣੀ ਬੇਟੀ ਡੌਲੀ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਗਿਆ ਤਾਂ ਸਕੂਲ ਦੇ ਪ੍ਰਿਸੰੀਪਲ ਨੇ ਸਰਟੀਫਿਕੇਟ ਦੇਣ ਤੋਂ ਇਨਕਾਰ ਦਿੱਤਾ ਅਤੇ ਭੁੱਖ ਹੜਤਾਲ ਦੇ ਬੈਠੇ ਆਗੂਆਂ ਨੇ ਜਦੋ ਉਸ ਨੂੰ ਆਪਣੇ ਫੋਨ ਨੰਬਰ 88474-68788 ਤੋਂ ਜਿਲ੍ਹਾ ਸਿੱਖਿਆ ਅਫਸਰ ਦੇ ਫੋਨ ਨੰਬਰ 94173-81780 ਤੇ ਗੱਲ ਕਰਵਾ ਕੇ ਸਰਟੀਫਿਕੇਟ ਲੈਣ ਲਈ ਸਕੂਲ ਅੰਦਰ ਭੇਜਿਆ ਤਾਂ ਉਕਤ ਜਿਲ੍ਹਾ ਸਿੱਖਿਆ ਅਫਸਰ ਨੇ ਸਾਰੀ ਗਲੱਬਾਤ ਸਕੂਲ ਦੇ ਪ੍ਰਿੰਸੀਪਲ ਨਾਲ ਕੀਤੀ। ਵਿਦਿਆਰਥੀ ਆਗੂਆਂ ਨੇ ਪੱਤਰਕਾਰਾਂ ਨੂੰ ਡੀ.ਈ.ਓ. ਦੀ ਫੋਨ ਕਾਲ ਰਿਕਾਰਡਿੰਗ ਸੁਣਾਉਂਦਿਆ ਕਿਹਾ ਕਿ ਉਕਤ ਜਿਲ੍ਹਾ ਸਿੱਖਿਆ ਅਫਸਰ ਨੇ ਆਪਣੀ 4 ਮਿੰਟ ਤੇ 15 ਸੈਕਿੰਡ ਦੀ ਗਲੱਬਾਤ ਵਿਚ ਸਰੇਆਮ ਉਕਤ ਸਕੂਲ ਦਾ ਸਾਥ ਨੂੰ ਦਰਸਾਉਦੀ ਗਲਬਾਤ ਕੀਤੀ ਹੈ । ਉਹਨਾਂ ਇਹ ਵੀ ਕਿਹਾ ਕਿ  ਉਕਤ ਡੀ.ਈ.ਓ. ਨੇ ਸਕੂਲ ਦੇ ਪ੍ਰਿੰਸੀਪਲ ਨਾ ਗਲਬਾਤ ਵਿਚ ਵਾਰ ਵਾਰ ਵਿਦਿਆਰਥੀ ਜੱਥੇਬੰਦੀਆਂ ਦੇ ਆਗੂਆਂ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦਿਆਂ ਗਾਹਲਾਂ ਵੀ ਕੱਢੀਆਂ ਅਤੇ ਸਕੂਲ ਨਾਲ ਆਪਣੀ ਹਮਦਰਦੀ ਜਿਤਾਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਮੌਕੇ ਵਿਦਿਆਰਥੀ ਤੇ ਪੇਰੈਂਟਸ ਆਗੂਆਂ ਨੇ ਉਕਤ ਸਾਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਪੰਜਾਬ ਸਰਕਾਰ, ਡਾਇਰੈਕਟਰ ਸਿੱਖਿਆ ਵਿਭਾਗ ਚੰਡੀਗੜ੍ਹ, ਮਾਨਯੋਗ ਐਸ.ਐਸ.ਪੀ. ਫਿਰੋਜ਼ਪੁਰ, ਵਿੱਜੀਲੈਂਸ ਵਿਭਾਗ ਪੰਜਾਬ ਚੰਡੀਗੜ੍ਹ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆ ਉਕਤ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਨੂੰ ਤੁਰੰਤ ਮੁਅੱੱਤਲ ਕੀਤਾ ਜਾਵੇ ਅਤੇ ਇਸ ਦੀ ਚਲ ਅਚਲ ਜਾਇਦਾਦ ਦੀ ਜਾਂਚ ਵੀ ਕੀਤੀ ਜਾਵੇ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਜਾਂਚ ਪੜਤਾਲ ਅਧੀਨ ਦੋਸ਼ੀ ਸਕੂਲ ਖਿਲਾਫ ਕੀਤੀ ਜਾ ਰਹੀ ਜਾਂਚ ਲਈ ਕਿਸੇ ਉਚ ਅਧਿਕਾਰੀ ਦੀ ਜਿੰਮੇਵਾਰੀ ਲਗਾਈ ਜਾਵੇ ਤਾਂ ਕਿ ਸਕੂਲ ਵਲੋਂ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਅੰਨ੍ਹੀ ਲੁਟ ਦਾ ਪਰਦਾ ਫਾਸ਼ ਹੋ ਸਕੇ।  ਉਹਨਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ ਅਤੇ ਸਕੂਲ ਪ੍ਰਿੰਸੀਪਲ ਦੀ ਫੋਨ ਤੇ ਆਪਸੀ ਵਾਰਤਾਲਾਪ ਇਹ ਦਰਸਾਉਂਦੀ ਹੈ ਕਿ ਉਕਤ ਡੀ.ਈ.ਓ. ਸਕੂਲ ਨਾਲ ਮਿਲੀਭੁਗਤ ਕਰਕੇ ਸਕੂਲ  ਦਾ ਸਾਥ ਦੇ ਰਿਹਾ ਹੈ। ਉਹਨਾਂ ਖਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਉਕਤ ਜੀ.ਟੀ. ਬੀ. ਸਕੂਲ ਖਿਲਾਫ ਕੀਤੀ ਜਾ ਰਹੀ ਜਾਂਚ ਵਿਚ ਉਕਤ ਜਿਲ੍ਹਾ ਸਿੱਖਿਆ ਅਫਸਰ ਕੋਈ ਵੀ ਕਾਰਵਾਈ ਨਹੀ ਕਰੇਗਾ। 

ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਨੇ ਉਕਤ ਵਿਦਿਆਰਥੀ ਅਤੇ ਪੇਰੈਂਟਸ ਜੱਥੇਬੰਦੀਆਂ ਦੇ ਸੰੰਘਰਸ਼ ਦੀ ਹਮਾਇਤ ਕਰਦਿਆਂ ਅਤੇ ਉਕਤ ਜਿਲ੍ਹਾ ਸਿੱਖਿਆ ਅਫਸਰ ਦੀ ਨਿੱਜੀ ਸਕੂਲ ਨਾਲ ਮਿਲੀ ਭੁਗਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਅਧਿਕਾਰੀ ਸਿੱਖਿਆ ਮਾਫੀਆ ਦੇ ਏਂਜੰਟ ਹਨ ਅਤੇ ਸਿੱਖਿਆ ਮਾਫੀਆਂ ਨੂੰ ਵਿਦਿਆਰਥੀਆਂ ਦੀ ਅੰਨ੍ਹੀ ਲੂਟ ਕਰਨ ਦੀ ਖੁਲੀ ਸ਼ਹਿ ਦੇ ਰਹੇ ਹਨ। ਨੌਜਵਾਨ ਆਗੂ ਨੇ ਸਰਕਾਰ ਤੋਂਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਧਿਕਾਰੀਆਂ ਨੂੰ ਤੁਰੰਤ ਸਸਪੈਂਡ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮੋਕੇ ਉਹਨਾਂ ਨਾਲ ਵਿਜੇ ਕੁਮਾਰ ਕਪਾਹੀ, ਬਲਵਿੰਦਰ ਸਰੂਪੇਵਾਲਾ, ਰਾਜਵਿੰਦਰ ਗੁਰੂਹਰਸਹਾਏ, ਰਾਜੇਸ਼ ਕੁਮਾਰ, ਹਰਜੀਤ ਸਿੰਘ, ਸਤਪਾਲ ਸਿੰਘ ਬੋੜਾ, ਕ੍ਰਿਸ਼ਨ ਲਾਲ ਗੁਰੂਹਰਸਹਾਏ ਵੀ ਹਾਜਰ ਸਨ। 

 

Related Articles

Back to top button