ਆਰ.ਐੱਸ.ਡੀ.ਕਾਲਜ ਦੇ ਬਾਹਰ ਧਰਨੇ ਤੇ ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਪੰਜਾਬ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ
ਰੈਗੂਲਰ ਅਧਿਆਪਕਾਂ ਦਾ ਰੁਜ਼ਗਾਰ ਖੋਹਣ ਵਾਲੇ ਕਿਹੜੇ ਮੂੰਹ ਨਾਲ ਮਨਾਉਣਗੇ ਅਧਿਆਪਕ ਦਿਵਸ - ਬੀਬੀ ਪਰਵੀਨ ਕੌਰ ਬਾਜੇਕੇ
ਆਰ.ਐੱਸ.ਡੀ.ਕਾਲਜ ਦੇ ਬਾਹਰ ਧਰਨੇ ਤੇ ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਪੰਜਾਬ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ
ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਐੱਸ.ਪੀ.ਆਨੰਦ ਅਤੇ ਕਾਲਜ ਮੈਨੇਜਮੈਂਟ ਦਾ ਫੂਕਿਆ ਪੁਤਲਾ
ਰੈਗੂਲਰ ਅਧਿਆਪਕਾਂ ਦਾ ਰੁਜ਼ਗਾਰ ਖੋਹਣ ਵਾਲੇ ਕਿਹੜੇ ਮੂੰਹ ਨਾਲ ਮਨਾਉਣਗੇ ਅਧਿਆਪਕ ਦਿਵਸ – ਬੀਬੀ ਪਰਵੀਨ ਕੌਰ ਬਾਜੇਕੇ
ਫਿਰੋਜਪੁਰ 4 ਸਤੰਬਰ, 2023: ਫਿਰੋਜ਼ਪੁਰ ਦਾ ਆਰ.ਐੱਸ.ਡੀ.ਕਾਲਜ ਕਿਸੇ ਵੇਲੇ ਸਿੱਖਿਆ ਦੇ ਪ੍ਰਸਾਰ ਦੇ ਉਦੇਸ਼ ਹਿੱਤ ਬਣਾਇਆ ਗਿਆ ਸੀ ਪਰ ਹੁਣ ਇਹ ਕਾਲਜ ਮਨਮਾਨੀਆਂ ਕਰ ਰਿਹਾ ਹੈ, ਕਾਲਜ ਦੀ ਮੈਨੇਜਮੈਂਟ ਨੇ ਕਾਲਜ ਦੇ 3 ਸੀਨੀਅਰ ਅਧਿਆਪਕਾਂ ਪ੍ਰੋ.ਕੁਲਦੀਪ ਸਿੰਘ,ਡਾ.ਮਨਜੀਤ ਕੌਰ ਅਤੇ ਪ੍ਰੋ.ਲਕਸ਼ਮਿੰਦਰ ਭੋਰੀਵਾਲ ਨੂੰ ਬੇਵਜ੍ਹਾ ਅਤੇ ਗ਼ੈਰ-ਕਾਨੂੰਨੀ ਤਰੀਕਾ ਅਪਨਾਉਦਿਆਂ ਨੌਕਰੀ ਤੋਂ ਕੱਢ ਦਿੱਤਾ, ਜਿਸਦੇ ਰੋਸ ਵਜੋਂ ਪੜ੍ਹੀ ਲਿਖੀ ਜਮਾਤ ਅੱਜ ਦਿਨ ਰਾਤ 24 ਘੰਟੇ ਦੇ ਧਰਨੇ ਤੇ ਬੈਠੀ ਹੈ, ਇਸ ਧਰਨੇ ਦਾ ਅੱਜ 31ਵੇਂ ਦਿਨ ਹੈ, ਇਸ ਧਰਨੇ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਇਨਸਾਫ ਪਸੰਦ ਲੋਕ ਲਗਾਤਾਰ ਸਮਰਥਨ ਦੇ ਰਹੇ ਹਨ, ਅੱਜ ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਵੀਨ ਕੌਰ ਬਾਜੇ ਕੇ ਦੀ ਅਗਵਾਈ ਹੇਠ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ,
ਉਹਨਾਂ ਕਿਹਾ ਜਿਥੇ ਪਹਿਲੇ ਦਿਨ ਤੋਂ ਸਾਡੇ ਵੀਰ ਧਰਨੇ ਦਾ ਸਾਥ ਦੇ ਰਹੇ ਹਨ ਓਥੇ ਅੱਜ ਬੀਬੀਆਂ ਨੇ ਭਰਪੂਰ ਸਮਰਥਨ ਕਰਕੇ ਇਹਨਾਂ ਪ੍ਰੋਫੈਸਰ ਸਾਹਿਬਾਨ ਨਾਲ ਹੋਏ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀਆਂ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦੀਆ ਹਾਂ ਕਿ ਇਹਨਾਂ ਦੀ ਆਵਾਜ਼ ਫਿਰੋਜ਼ਪੁਰ ਤੋਂ ਲੈ ਸਾਰੇ ਪੰਜਾਬ ਵਿੱਚ ਪਹੁੰਚਾਵਾਂਗੀਆਂ, ਉਹਨਾਂ ਕਿਹਾ ਕਿ ਇਸ ਆਪਹੁਦਰੀਆਂ ਕਰ ਰਹੇ ਡਾਇਰੈਕਟਰ ਅਤੇ ਮੈਨੇਜਮੈਂਟ ਨੇ ਇਹਨਾਂ ਰੈਗੂਲਰ ਪੂਰੇ ਨਿਯਮਾਂ ਨਾਲ ਭਰਤੀ ਪ੍ਰੋਫੈਸਰ ਸਾਹਿਬਾਨ ਨੂੰ ਧੱਕੇ ਨਾਲ ਕਾਲਜ ਤੋਂ ਬਾਹਰ ਕੱਢ ਦਿੱਤਾ ਹੈ ਜੋ ਕਿ ਬਹੁਤ ਹੀ ਨਿੰਦਾਯੋਗ ਵਰਤਾਰਾ ਹੈ, ਸਟੇਜ ਤੋਂ ਬੀਬੀਆਂ ਨੇ ਇਸ ਧਰਨੇ ਨੂੰ ਸੰਬੋਧਨ ਕਰਨ ਤੋਂ ਬਾਅਦ ਕ੍ਰਾਂਤੀਕਾਰੀ ਇਸਤਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵਲੋਂ ਬੀਬੀਆਂ ਦੇ ਜਥੇ ਨੇ ਕਾਲਜ ਦੀ ਮੈਨੇਜਮੈਂਟ ਅਤੇ ਕਾਲਜ ਦੇ ਡਾਇਰੈਕਟਰ ਐੱਸ.ਪੀ.ਆਨੰਦ ਦਾ ਪੁਤਲਾ ਚੁੱਕ ਕੇ ਧਰਨਾ ਸਥਾਨ ਤੋਂ ਮੱਖੂ ਗੇਟ ਤੱਕ ਨਾਅਰੇਬਾਜ਼ੀ ਕੀਤੀ ਅਤੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਦਾ ਪੁਤਲਾ ਫੂਕਿਆ.
ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਪਰਵੀਨ ਕੌਰ ਬਾਜੇ ਕੇ ਨੇ ਕਿਹਾ ਕਿ 5 ਸਤੰਬਰ ਨੂੰ ਜਿਥੇ ਸਾਰੇ ਦੇਸ਼ ਵਿਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਓਥੇ ਇਸ ਕਾਲਜ ਨੇ 3 ਸੀਨੀਅਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢ ਕੇ ਅਧਿਆਪਕ ਵਿਰੋਧੀ ਹੋਣ ਤਾਂ ਸਬੂਤ ਦਿੱਤਾ ਹੈ ਅਤੇ ਇਹ ਕਾਲਜ ਦੀ ਮੈਨੇਜਮੈਂਟ ਕਿਸ ਮੂੰਹ ਨਾਲ ਅਧਿਆਪਕ ਦਿਵਸ ਮਨਾਵੇਗੀ, ਬੀਬੀਆਂ ਨੇ ਚਿਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਇਹਨਾਂ ਅਧਿਆਪਕਾਂ ਦੀ ਜਲਦ ਬਹਾਲੀ ਨਾ ਕੀਤੀ ਗਈ ਤਾਂ ਸੰਘਰਸ਼ ਬਹੁਤ ਤਿੱਖੇ ਰੂਪ ਵਿੱਚ ਬਦਲ ਦਿੱਤਾ ਜਾਵੇਗਾ ,ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਕਾਲਜ ਮੈਨੇਜਮੈਂਟ ਦੀ ਹੋਵੇਗੀ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂ ਗੁਰਭੇਜ ਸਿੰਘ ਟਿੱਬੀ ਜ਼ਿਲ੍ਹਾ ਪ੍ਰੈਸ ਸਕੱਤਰ, ਨਿਰਮਲ ਸਿੰਘ ਰੱਜੀ ਵਾਲਾ, ਪ੍ਰਤਾਪ ਸਿੰਘ, ਗੁਰਜੱਜ ਸਿੰਘ, ਗੁਰਚਰਨ ਸਿੰਘ ਬਾਰੇ ਕੇ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ