ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦਾ ਇਕ ਡੈਲੀਗੇਸ਼ਨ ਯੂਨਾਇਟਡ ਸਟੇਟ ਆਫ ਅਮਰੀਕਾ (ਯੂਐਸਏ) ਦੌਰੇ ਲਈ ਰਵਾਨਾ ਹੋਇਆ
ਫਿਰੋਜ਼ਪੁਰ 21 ਨਵੰਬਰ (ਏ.ਸੀ.ਚਾਵਲਾ) ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦਾ ਇਕ ਡੈਲੀਗੇਸ਼ਨ ਯੂਨਾਇਟਡ ਸਟੇਟ ਆਫ ਅਮਰੀਕਾ (ਯੂਐਸਏ) ਦੌਰੇ ਲਈ ਰਵਾਨਾ ਹੋਇਆ ਜਿਸ ਵਿੱਚ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਡਾਇਰੇਕਟਰ ਪ੍ਰੌ: ਏ.ਪੀ.ਜੈਨ, ਸਟੂਡੈਟ ਵੈਲਫੇਅਰ ਦੀ ਡੀਨ ਸ਼੍ਰੀਮਤੀ ਸਾਰਿਤਾ ਜੈਨ ਸ਼ਾਮਿਲ ਹਨ। ਡੈਲੀਗੇਸ਼ਨ ਬਹੁਤ ਸਾਰੀਆਂ ਯੂਐਸਏ ਦੀਆਂ ਮੰਨੀ-ਪ੍ਰਮੰਨੀਆਂ ਯੂਨੀਵਰਸਿਟੀਆਂ ਅਤੇ ਕਾਲੇਜਾਂ ਦਾ ਦੌਰਾ ਕਰੇਗੀ ਤਾਂਕਿ ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਵਿਦਿਆਰਥੀਆਂ , ਫੈਕਲਟੀ ਦੇ ਵਿਦਿਅਕ ਅਨੁਭਵਾਂ ਵਿੱਚ ਵਾਧਾ ਹੋ ਸਕੇ। ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਸ ਦੌਰੇ ਨਾਲ ਅੰਤਰ ਰਾਸ਼ਟਰੀ ਸਿੱਖਿਆ ਤਕਨੀਕੀ ਜਾਣਕਾਰੀ, ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਆਦਿ ਵਿੱਚ ਲਾਭ ਹੋਵੇਗਾ। ਡੈਲੀਗੇਸ਼ਨ ਨੂੰ ਯੂ ਐਸ ਏ ਵਿਚਲੇ ਚੱਲ ਰਹੇ ਸਕਿਲ ਡਿਵਲਪਮੈਟ ਕੋਰਸਾਂ ਅਤੇ ਵਿਸ਼ਿਆਂ ਬਾਰੇ ਜਾਣਕਾਰੀ ਮਿਲੇਗੀ । ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਤਰਾਂ ਦੇ ਵਿਦਿਅਕ ਦੌਰੇ ਸਾਡੇ ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਜਿਸ ਨਾਲ ਵਿਦਿਆਰਥੀਆ ਦੀ ਜਾਣਕਾਰੀ, ਆਤਮ ਵਿਸ਼ਵਾਸ ਅਤੇ ਹੋਰ ਹੁਨਰਾਂ ਦਾ ਵਿਕਾਸ ਹੋਵੇਗਾ। ਪ੍ਰੌ: ਏ.ਪੀ.ਜੈਨ, ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਆਰੀਅਨਜ਼ ਗਰੁੱਪ ਨੇ ਬਹੁਤ ਸਾਰੇ ਵਿਦੇਸ਼ੀ ਇੰਸਟੀਚਿਊਸ਼ਨਾ ਤੇ ਕੰਪਨੀਆਂ ਦੇ ਨਾਲ ਟਾਈ ਅਪਸ ਸਮਝੌਤੇ ਕੀਤੇ ਹਨ। ਇਸ ਸਾਲ ਕਾਲੇਜ ਨੇ ਵੈਂਕੁਵਰ, ਸਿੰਗਾਪੁਰ ਦੇ ਮੰਨੇ-ਪ੍ਰਮੰਨੇ ਕਾਲੇਜਿਸ ਅਤੇ ਯੂਨੀਵਰਸਿਟੀਆ ਜਿਹਨਾਂ ਵਿੱਚ ਆਊਟਲਾਈਨ ਸਿਸਟਮ (ਯੂਐਸਏ); ਐਲਐਸਐਮ ( ਲੰਡਨ ਸਕੂਲ ਆਫ ਮੈਨੇਜਮੈਟ ਐਜੁਕੇਸ਼ਨ, ਲੰਡਨ); ਫੌਨਟੀਸ ਯੂਨੀਵਰਸਿਟੀ (ਨੀਦਰਲੈਡ); ਇੰਸੀਚਿਊਟ ਆਫ ਟੈਕਨੋਲਿਜੀ ਬਲਾਂਚਰਡ ਟਾਊਨ (ਆਈ ਟੀ ਬੀ), ਡਬਲਿਨ (ਆਈਰਲੈਡ) ਆਦਿ। ਇਸ ਸਾਲ ਕਾਲੇਜ ਨੇ ਕਈ ਮੰਨੀ-ਪ੍ਰਮੰਨੀ ਕਾਲੇਜਿਸ ਨਾਲ ਐਮ À ਯੂ ਸਾਈਨ ਕੀਤੇ ਹਨ ਜਿਵੇ ਕਿ ਸਪਰੂਟ ਸ਼ਾਅ ਕਾਲੇਜ, ਵੈਕੁਵਰ, ਕੈਨੇਡਾ; ਯੂਨੀਵਰਸਿਟੀ ਆਫ ਫਰਾਸ਼ਰ ਵੈਲੀ, ਬ੍ਰਿਟਿਸ਼ ਕੰਲੋਬਿਆਂ; ਸਿਕਸ ਕੈਪੀਟਲ, ਸਿੰਗਾਪੁਰ; ਲਾਇਸਟ ਕਾਲੇਜ, Àਨਟੋਰਿਆ; ਪਿਅਰਸਨ ਐਜੁਕੇਸ਼ਨ ਸਰਵਸਿਸ ਆਦਿ ।ਇਹ ਵੀ ਵਰਨਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਆਰੀਅਨਜ਼ ਟੀਮ ਨੇ ਸਾਊਥ ਏਸ਼ੀਆ, ਆਈ ਐਮ ਟੀ ਅਤੇ ਐਸ ਪੀ ਜੈਨ ਬਿਜਨੈਸ ਸਕੂਲ ਸਮੇਤ ਮਿਡਲ ਈਸਟ , ਡੁਬਈ, ਐਸ ਪੀ ਜੈਨ ਬਿਜਨੈਸ ਸਕੂਲ ਸਿੰਘਾਪੁਰ, ਹਾਂਗ ਕਾਂਗ ਆਦਿ ਦਾ ਦੌਰਾ ਕੀਤਾ। ਆਰੀਅਨਜ਼ ਟੀਮ ਨੇ ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾਂ ਸਮੇਤ ਸਾਰਕ ਦੇਸ਼ਾਂ ਦਾ ਵੀ ਦੌਰਾ ਕੀਤਾ