ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਕੈਂਪਸ ਵਿੱਚ ਆਯੋਜਿਤ 28 ਵਾਂ ਜੋਬ ਫੈਸਟ ਸਮਾਪਤ
ਫਿਰੋਜ਼ਪੁਰ 31 ਮਈ (ਏ. ਸੀ. ਚਾਵਲਾ) ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਕੈਂਪਸ ਵਿੱਚ ਆਯੋਜਿਤ 28 ਵਾਂ ਆਰੀਅਨਜ਼ ਜੋਬ ਫੈਸਟ ਅੱਜ ਸਮਾਪਤ ਹੋ ਗਿਆ। ਪੁਰੇ ਟ੍ਹਾਈਂਸਿਟੀ ਅਤੇ ਪੰਜਾਬ ਚੋਂ 700 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲਿਆ। ਵੱਖ-ਵੱਖ ਸੇਕਟਰਾਂ ਚੋਂ 22 ਤੋਂ ਵੱਧ ਵਡੀਆਂ ਅਤੇ ਛੋਟੀਆਂ ਕੰਪਨੀਆਂ ਨੇ ਇਸ ਇੱਕ ਦਿਨ ਲੰਬੇ ਜੋਬ ਫੈਸਟ ਵਿੱਚ ਹਿੱਸਾ ਲਿਆ। ਚੇਅਰਮੈਨ, ਆਰੀਅਨਜ਼ ਗਰੁੱਪ ਆਫ ਕਾਲੇਜਿਸ ਡਾ: ਅੰਸ਼ੂ ਕਟਾਰੀਆ ਨੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵੇਂ ਜੋਬ ਦੇ ਮੋਕੇ ਪੈਦਾ ਕਰਨਾ ਇੱਕ ਜਰੂਰੀ ਕੰਮ ਹੈ ਅਤੇ ਇਹ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਵਿੱਤੀ ਮਾਰਕੀਟ ਵਿੱਚ ਗਿਰਾਵਟ ਜੋਬ ਮਾਰਕੀਟ ਨੂੰ ਹਿੱਟ ਕਰਦੀ ਹੈ ਅਤੇ ਬੇਰੋਜਗਾਰੀ ਪੈਦਾ ਕਰਦੀ ਹੈ। ਡਾ ਕਟਾਰੀਆ ਨੇ ਅੱਗੇ ਕਿਹਾ ਕਿ ਦੁਨਿਆ ਦੀ 35 ਸਾਲ ਦੀ ਉਮਰ ਦੀ ਆਬਾਦੀ ਵਿੱਚੋ 66% ਦੇ ਨਾਲ ਭਾਰਤ ਵਿੱਚ ਨੋਜਵਾਨਾਂ ਦੀ ਗਿਣਤੀ ਸੱਭ ਤੋਂ ਵੱਧ ਹੈ। ਪਿਛਲੇ ਸਾਲ ਦੀ ਬਜਾਏ ਇਸ ਸਾਲ ਨੋਕਰੀਆਂ ਦੀ ਗਿਣਤੀ ਅਤੇ ਪੈਕੇਜ਼ ਵਿੱਚ ਵਾਧਾ ਹੋਇਆ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਇਸ ਦੇ ਲਈ ਮੁਕਾਬਲੇ ਦੀ ਭਾਵਨਾ ਦੇ ਨਾਲ ਇਸ ਵਿੱਚ ਭਾਗ ਲੈ ਕੇ ਅਤੇ ਆਪਣੀ ਯੋਗਤਾ ਦਾ ਉੱਚਿਤ ਪ੍ਰਯੋਗ ਕਰਕੇ ਇਹਨਾਂ ਮੋਕਿਆਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀਆ ਨੂੰ ਚੰਗੀ ਸਿੱਖਿਆ ਦੇਣ ਤੋ ਇਲਾਵਾ ਹਰ ਕਾੱਲੇਜ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆ ਨੂੰ ਚੰਗੀ ਨੋਕਰੀਆਂ ਦੇ ਮੋਕੇ ਦੇਵੇ, ਇੰਸੀਚਿਊਟ ਨੂੰ ਵਿਦਿਆਰਥੀਆ ਵਿੱਚ ਵਪਾਰਿਕ ਵਿਚਾਰਾਂ, ਇੰਟਰਪ੍ਰਨਿਊਰਸ਼ਿਪ ਅਤੇ ਸਕਿਲਸ ਵਿਕਸਿਤ ਕਰਨੇ ਚਾਹੀਦਾ ਹਨ ਜੋ ਉਹਨਾਂ ਨੂੰ ਚੰਗੀ ਨੋਕਰੀ ਲੱਭਣ ਵਿੱਚ ਮਦਦ ਕਰਨਗੇ। ਇਸ ਦਿਸ਼ਾ ਵਿੱਚ ਆਰੀਅਨਜ਼ ਨੇ ਇੱਕ ਵੱਡਾ ਮੀਲ ਪੱਥਰ ਪਾਰ ਕੀਤਾ ਹੈ। ਆਰੀਅਨਜ਼ ਦੀ ਟੀ ਪੀ À, ਮਿਸ ਕਰੂਣਾ ਗਰੋਵਰ ਨੇ ਕਿਹਾ ਕਿ ਇਸ ਜੋਬ ਫੈਸਟ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ 45 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਉਮੀਦਵਾਰਾਂ ਦੀ ਯੋਗਤਾ ਅਤੇ ਸਕਿਲਸ ਦੇ ਅਨੁਸਾਰ ਕੰਪਨੀਆਂ ਨੇ ਉਹਨਾਂ ਨੂੰ ਅੱਛੇ ਪੈਕੇਜ਼ ਪੇਸ਼ ਕੀਤੇ ਜਿਹੜੇ ਕਿ 1.5 ਲੱਖ ਤੋ ਲੈ ਕੇ 3.5 ਲੱਖ ਤਕ ਹਨ। ਮਿਸ ਗਰੋਵਰ ਨੇ ਅੱਗੇ ਕਿਹਾ ਕਿ ਆਰੀਅਨਜ਼ ਦੇ ਵਿਦਿਆਰਥੀਆਂ ਤੋ ਇਲਾਵਾ ਨਾ ਸਿਰਫ ਚੰਡੀਗੜ ਬਲਕਿ ਪੰਜਾਬ, ਦੀਆਂ ਯੂਨੀਵਰਸਿਟੀਆ ਅਤੇ ਕਾਲੇਜਿਸ ਦੇ ਵਿਦਿਆਰਥੀਆਂ ਨੇ ਵੀ ਇਸ ਜੋਬ ਫੈਸਟ ਵਿੱਚ ਹਿੱਸਾ ਲਿਆ।ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਰਜਿਸਟਰਾਰ, ਪ੍ਰੌਫੈਸਰ ਬੀ.ਐਸ.ਸਿੱਧੂ ਨੇ ਇਸ ਇਵੇਂਟ ਦੀ ਸ਼ਾਨਦਾਰ ਸਫਲਤਾ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆ ਦੀ ਕੋਸ਼ਿਸ਼ਾਂ ਦੇ ਨਾਲ ਆਰੀਅਨਜ਼ ਆਪਣੇ 28 ਜੋਬ ਫੈਸਟ ਸਫਲਤਾਪੂਰਵਕ ਪੁਰੇ ਕਰ ਚੁਕਿਆ ਹੈ।