ਆਯੂਰਵੈਦਿਕ ਕੰਪਨੀ ਦੀ ਬਣਾਈ ਦਵਾਈ ਦੇਣ ਦੇ ਨਾਂਅ ਤੇ 200- 250 ਦੇ ਕਰੀਬ ਲੋਕਾਂ ਨਾਲ ਮਾਰੀ 9 ਕਰੋੜ ਰੁਪਏ ਦੀ ਠੱਗੀ
ਫਿਰੋਜ਼ਪੁਰ 23 ਮਈ (ਏ.ਸੀ.ਚਾਵਲਾ) ਆਯੂਰਵੈਦਿਕ ਕੰਪਨੀ ਦੀ ਬਣਾਈ ਦਵਾਈ ਦੇਣ ਦੇ ਨਾਂਅ ਤੇ 200-250 ਦੇ ਕਰੀਬ ਲੋਕਾਂ ਨਾਲ 19 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਈ-ਜੂਨ 2013 ਦੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 22 ਮਈ 2015 ਨੂੰ 6 ਲੋਕਾਂ ਖਿਲਾਫ 406, 420, 465, 467, 468, 471, 120-ਬੀ. ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਛਾਂਗਾ ਰਾਏ ਹਿਠਾੜ ਦੇ ਰਹਿਣ ਵਾਲੇ ਸਤਨਾਮ ਸਿੰਘ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਮਈ-ਜੂਨ 2013 ਵਿਚ ਉਸ ਦਾ ਰਿਸ਼ਤੇਦਾਰ ਕੁਲਜੀਤ ਸਿੰਘ ਦੇ ਨਾਲ ਹਿੰਮਤ ਸਿੰਘ ਸਖਾਵੰਤ ਪੁੱਤਰ ਰਜਿੰਦਰ ਸਿੰਘ ਸਖਾਵੰਤ ਵਾਸੀ ਪੀਲੀਆਂ ਵੰਗਾਂ ਰਾਜਸਥਾਨ, ਗੁਰਤੇਜ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬੀਕਾਨੇਰ ਰਾਜਸਥਾਨ, ਨਿਰਮਲ ਸਿੰਘ ਬਰਾੜ ਪੁੱਤਰ ਬਲਜੀਤ ਸਿੰਘ, ਪ੍ਰੀਤੀ ਧੀਮਾਨ ਪਤਨੀ ਨਿਰਮਲ ਸਿੰਘ ਬਰਾੜ, ਅਮਿਤ ਬਾਂਸਲ ਪੁੱਤਰ ਧਨਵੰਤ ਰਾਏ ਬਾਂਸਲ ਵਾਸੀ ਵਾਰਡਲ ਨੰਬਰ 18 ਖਾਜੂ ਵਾਲਾ ਰਾਜਸਥਾਨ ਅਤ ਰਜਿੰਦਰ ਪਾਰਕ ਪੁੱਤਰ ਮਹਾਂਵੀਰ ਵਾਸੀ 18 ਐਸ. ਪੀ ਡੀ. ਪੀਲੀਆਂ ਵੰਗਾਂ ਰਾਜਸਥਾਨ ਉਸ ਦੇ ਘਰ ਆਏ। ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਿਹਾ ਕਿ ਉਨ•ਾਂ ਨੇ ਆਯੂਰਵੈਦਿਕ ਦਵਾਈ ਦੀ ਕੰਪਨੀ ਬਣਾਈ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਦੱਸਿਆ ਕਿ ਜੋ ਵਿਅਕਤੀ 5 ਲੱਖ ਰੁਪਏ ਦੀ ਦਵਾਈ ਲਵੇਗਾ ਉਸ ਨੂੰ ਬਤੌਰ 28 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ ਅਤੇ ਕਮਿਸ਼ਨ ਸੇਲ ਮੁਤਾਬਿਕ ਦਿੱਤੀ ਜਾਵੇਗੀ। ਸਤਨਾਮ ਸਿੰਘ ਨੇ ਦੱਸਿਆ ਕਿ ਇਸ ਤਰ•ਾਂ ਹਿੰਮਤ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ, ਪੀਤੀ ਧੀਮਾਨ, ਅਮਿਤ ਬਾਂਸਲ, ਰਜਿੰਦਰ ਪਾਰਕ ਨੇ ਕਰੀਬ 200-250 ਲੋਕਾਂ ਨਾਲ ਕਰੀਬ 19 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਆਖਿਰ ਚੱਲੀ ਲੰਮੀ ਜਾਂਚ ਦੇ ਬਾਅਦ ਪੁਲਸ ਨੇ 22 ਮਈ 2015 ਨੂੰ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਸ਼ਿਕਾਇਤਕਰਤਾ ਸਤਨਾਮ ਸਿੰਘ ਦੇ ਬਿਆਨਾਂ ਤੇ ਹਿੰਮਤ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ, ਪੀਤੀ ਧੀਮਾਨ, ਅਮਿਤ ਬਾਂਸਲ, ਰਜਿੰਦਰ ਪਾਰਕ ਖਿਲਾਫ ਮਾਮਲਾ ਦਰਜ ਕਰ ਹੀ ਲਿਆ। ਇਸ ਮਾਮਲੇ ਦੀ ਅੱਗੇ ਦੀ ਜਾਂਚ ਏ. ਐਸ. ਆਈ. ਹਰਨੇਕ ਸਿੰਘ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।