ਆਯੁਰਵੈਦਿਕ ਤੇ ਹੋਮਿਓਪੈਥਿਕ ਦੇ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲਾ 'ਨੀਟ' ਰਾਹੀਂ ਹੋਵੇਗਾ— ਵਿਜੈ ਗਰਗ
Ferozepur, March 3, 2017 : ਰਾਜ ਵਿੱਚ ਆਯੁਰਵੈਦਿਕ ਤੇ ਹੋਮਿਓਪੈਥਿਕ ਦੇ ਸਾਰੇ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਇਸ ਵਾਰ ਐਮ.ਬੀ.ਬੀ.ਐਸ ਅਤੇ ਬੀ.ਡੀ. ਐਸ ਦੀ ਤਰਜ਼ ਉੱਤੇ 'ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ' (ਨੀਟ) ਰਾਹੀਂ ਹੋਵੇਗੀ। ਵਿਜੈ ਗਰਗ ਦੱਸਿਆ ਕਿ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਆਯੂਸ਼ ਅੰਡਰਗਰੈਜੂਏਟ ਕੋਰਸਾਂ ਵਿੱਚ ਵਿੱਦਿਆਰਥੀਆਂ ਨੂੰ ਦਾਖਲਾ ਸਿਰਫ ਨੀਟ ਰਾਹੀਂ ਦਿੱਤਾ ਜਾਵੇ। ਇਸ ਦਫ਼ਾ ਇਹਨਾਂ ਸੀਟਾਂ ਲਈ ਕੋਈ ਮੈਨੇਜਮੈਂਟ ਜਾਂ ਐਨ.ਆਰ.ਆਈ ਕੋਟਾ ਵੀ ਨਹੀਂ ਹੋਵੇਗਾ। ਹੁਣ ਤੱਕ ਇਹਨਾਂ ਕੋਰਸਾਂ ਵਿੱਚ ਮੈਨੇਜਮੈਂਟ ਕੋਟੇ ਦੀ 35 ਫੀਸਦੀ ਅਤੇ ਐਨਆਰਆਈ ਕੋਟੇ ਦੀਆਂ 15 ਫੀਸਦੀ ਸੀਟਾਂ ਹੁੰਦੀਆਂ ਹਨ।
ਵਿਜੈ ਗਰਗ ਕਿਹਾ ਕਿ ਮੈਡੀਕਲ ਸਿੱਖਿਆ ਤੇ ਖੋਜ਼ ਵਿਭਾਗ ਨੂੰ ਲਿਖੀ ਚਿੱਠੀ ਵਿੱਚ ਭਾਰਤ ਸਰਕਾਰ ਦੇ ਅਧੀਨ ਸਕੱਤਰ ਆਰ.ਪੀ ਸ਼ੁਕਲਾ ਨੇ ਦੱਸਿਆ ਕਿ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਈਵੇਟ ਐਸੋਸੀਏਸ਼ਨਾਂ ਵੱਲੋਂ ਲਈ ਜਾਂਦੀ ਦਾਖਲਾ ਪ੍ਰੀਖਿਆ 2017-18 ਅਕਾਦਮਿਕ ਸੈਸ਼ਨ ਤੋਂ ਰੋਕੀ ਜਾ ਸਕਦੀ ਹੈ ਅਤੇ ਸਾਰੀਆਂ ਅੰਡਰਗਰੈਜੂਏਟ ਸੀਟਾਂ ਨੀਟ ਦੀ ਮੈਰਿਟ ਸੂਚੀ ਵਿਚਾਰਦਿਆਂ ਭਰੀਆਂ ਜਾ ਸਕਦੀਆਂ ਹਨ। ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।