Ferozepur News

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਵੱਲੋਂ ਪਿੰਡਾਂ ਦਾ ਤੁਫਾਨੀ ਦੌਰਾ

ਮਮਦੋਟ , 29 ਅਪ੍ਰੈਲ (ਨਿਰਵੈਰ ਸਿੰਘ ਸਿੰਧੀ ) :- ਆਮ ਆਦਮੀ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਂਦੇ ਹੋਏ ਮਮਦੋਟ ਬਲਾਕ ਦੇ ਸਰਹੱਦੀ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਇਸ ਮੋਕੇ ਉਨ੍ਹਾਂ ਨਾਲ ਗੁਰਸੇਵਕ ਸਿੰਘ ਕੋਟ ਕਰੋੜ, ਅਜੇ ਮਲਹੋਤਰਾ , ਮਨਿੰਦਰ ਸਿੰਘ ਸੱਗੂ ਸੀਨੀਅਰ ਆਗੂ ਆਮ ਆਦਮੀ ਪਾਰਟੀ ਜੀਰਾ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੋਕੇ ਵੱਖ ਵੱਖ ਪਿੰਡਾਂ ਗਜਨੀ ਵਾਲਾ, ਮੱਤੜ ,ਰਾਉਕੇ ,ਹਜਾਰਾ ਸਿੰਘ ਵਾਲ਼ਾ , ਫੱਤੇ ਵਾਲਾ ਹਿਠਾੜ਼ ,ਕਾਲੁ ਅਰਾਈਂ ਹਿਠਾੜ (ਨਿਹੰਗਾਂ ਵਾਲਾ ਮੋੜ), ਰੁਹੇਲਾ ਹਾਜੀ, ਬੈਕੇ ਵਾਲੇ ਝੁੱਗੇ ,ਗੰਢੁ ਕਿਲਚਾ ਆਦਿ ਪਿੰਡ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਵਰਕਰਾਂ ਅਤੇ ਵੋਟਰਾਂ ਨੂੰ ਲਾਮਬੰਦ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਹਨਾ ਕਿਹਾ ਕਿ ਅਗਰ ਹਲਕੇ ਦੇ ਲੋਕ ਮੈਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਦੇ ਹਨ ਤਾਂ ਇਸ ਸਰਹੱਦੀ ਅਤੇ ਪਿੱਛੜੇ ਇਲਾਕੇ ਦਾ ਪਹਿਲ ਦੇ ਅਧਾਰ ਤੇ ਵਿਕਾਸ ਕਰਵਾਇਆ ਜਾਵੇਗਾ | ਓਹਨਾ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਲੋਕਮਾਰੂ ਕੰਮਾਂ ਦੀ ਨਿਖੇਦੀ ਕਰਦਿਆਂ ਕਿਹਾ ਕਿ ਇਹ ਸਮੇ ਸਮੇ ਦੀਆਂ ਸਰਕਾਰਾਂ ਨੇ ਗਰੀਬੀ ਨੂੰ ਨਹੀਂ ਬਲਕਿ ਗਰੀਬ ਨੂੰ ਖਤਮ ਕਰਨ ਲਈ ਯਤਨ ਕੀਤੇ ਹਨ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਗਰੀਬਾਂ ਦੇ ਬਚੇ ਪੜ੍ਹ ਲਿਖ ਕੇ ਕੀਤੇ ਰੋਜਗਾਰ ਤੇ ਲੱਗਣ ਅਤੇ ਓਹਨਾ ਨੂੰ ਆਪਣੇ ਹੱਕ ਪ੍ਰਤੀ ਸਮਝ ਆਵੇ | ਓਹਨਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਲੋਟੂ ਟੋਲਿਆਂ ਅਤੇ ਭ੍ਰਿਸ਼ਟਾਚਾਰ ਤੋਂ ਖਹਿੜਾ ਛੁਡਵਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਤਾਂ ਜੋ ਇੱਕ ਸਾਫ ਸੁਥਰਾ ਪ੍ਰਸ਼ਾਸ਼ਨ ਮੁਹਈਆ ਕਰਵਾਇਆ ਜਾ ਸਕੇ | ਇਸ ਮੌਕੇ ਓਹਨਾ ਨਾਲ ਡਾ ਨਿਰਵੈਰ ਸਿੰਘ ਸਿੰਧੀ , ਜਗੀਰ ਸਿੰਘ ਹਜਾਰਾ ,ਬਲਵਿੰਦਰ ਸਿੰਘ ਰਾਊਕੇ ,ਅੰਗਰੇਜ ਸਿੰਘ ਮਮਦੋਟ ,ਜਸਵਿੰਦਰ ਸਿੰਘ ਮੱਤੜ ,ਬਗੀਚਾ ਸਿੰਘ ,ਅਮਰਜੀਤ ਸਿੰਘ ਸ਼ਹਿਜ਼ਾਦੀ , ਜਰਨੈਲ ਸਿੰਘ ਸੂਬੇਦਾਰ ,ਸੋਨਾ ਸਿੰਘ ,ਵਜੀਰ ਸਿੰਘ ਆਦਿ ਹਾਜਰ ਸਨ |
 
ਕੈਪਸ਼ਨ :- ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਕਾਕਾ ਸਰਾਂ ਚੋਣ ਪ੍ਰਚਾਰ ਕਰਦੇ ਹੋਏ |

Related Articles

Back to top button