Ferozepur News

  ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ

ਬੂਟੇ ਪਾਸ ਪੋਸ ਕੇ ਤਿਆਰ ਕੀਤੇ,

ਫਲ ਡਿੱਗੀ ਜਾਂਦੇ ਵਿੱਚ ਝਾਫਿਆਂ ਦੇ।

ਨਿਆਣੀਆਂ ਨਾਰਾਂ ਦੇ ਨਿੱਤ ਕੰਥ ਮਰਦੇ,

ਪੁੱਤ ਮਰੀ ਜਾਂਦੇ ਬੁੱਢੇ ਮਾਪਿਆਂ ਦੇੇ।

ਟੁੱਟ ਵਿਚਾਲਿਓ ਲੱਕ ਜਾਵੇ,

ਜਿੰਦ ਜਾਂਦੀ ਹੈ ਵਿੱਚ ਸਿਆਪਿਆਂ ਦੇ।

ਤੋਤਲੀ ਬੋਲੀ ਵਾਲੇ ਬੱਚੇ ਯਤੀਮ ਹੁੰਦੇ,

ਵਿਛੋੜੇ ਪੈਂਦੇ ਐ ਜਦੋ ਪਿਆਰੇ ਭਾਪਿਆਂ ਦੇ।

ਕੁੱਝ ਬਣੀਆਂ ਗਲਤ ਸਰਕਾਰਾਂ ਨੇ,

ਕੁੱਝ ਧਰਮ ਦੇ ਠੇਕੇਦਾਰਾਂ ਨੇ,

ਕੁੱਝ ਵਿਕੇ ਹੋਏ ਅਖ਼ਬਾਰਾਂ ਨੇ

                              ਸਾਡਾ ਸਾਰਾ ਹੀ ਮੁਲਖ ਉਜਾੜ ਦਿੱਤਾ।

ਪੰਜਾਬੀ ਬੋਲੀ ਅਤੇ ਸਿੱਖਿਆ ਦਾਇਕ ਗਾਣੇ ਖੁੱਦ ਲਿਖ ਕੇ ਪੰਜਾਬੀ ਦੇ ਸਪੂਤ ਗੁਰਦਾਸ ਮਾਨ ਨੇ ਜੋ ਲਾਈਨਾਂ ਗਾਈਆਂ ਹਨ ਅੱਜ ਕੱਲ ਦੇ ਸਮੇ ਦੇ ਬਿਲਕੁਲ ਸੋ ਫੀਸਦੀ ਸਹੀ ਢੁੱਕਦੀਆਂ ਹਨ। ਪਹਿਲਾਂ ਸਰਕਾਰ ਦੀ ਗੱਲ ਕਰੀਏ, ਚੁਣੀ ਹੋਈ ਸਰਕਾਰ ਪੂਰੇ ਦੇਸ਼ ਦੀ ਜਾਂ ਸਟੇਟ ਦੀ ਸਰਕਾਰ ਉਸ ਦੇਸ਼ ਦੀ ਪ੍ਰਜਾ ਵਾਸਤੇ ਮਾਂ—ਪਿਓ ਵਾਂਗ ਹੁੰਦੀ ਹੈ। ਉਸਦਾ ਕੰਮ ਲੋਕਾਂ ਦੀ ਭਲਾਈ ਦੇ ਕੰਮ ਬਿਨਾਂ ਕਿਸੇ ਭੇਦ ਭਾਵ ਦੇ ਕਰਨੇ ਹੁੰਦੇ ਹਨ। ਜਿਵੇਂ ਮਾਂ ਆਪਣੇ ਸਾਰੇ ਹੀ ਬੱਚਿਆਂ ਦਾ ਖਿਆਲ ਭੁੱਖੀ ਭਾਣੀ ਰਹਿ ਕੇ ਵੀ ਰੱਖਦੀ ਹੈ ਅਤੇ ਕੰਮ ਧੰਦਾ ਕਰਦੀ ਦਾ ਖਿਆਲ ਆਪਣੇ ਬੱਚਿਆਂ ਵਿੱਚ ਹੀ ਹੁੰਦਾ ਹੈ। ਜੇ ਮਾਂ ਮਹਿੰਗੇ ਫੈਸ਼ਨ ਕਰਨ ਲੱਗ ਜਾਵੇ। ਬਰਫੀਆਂ ਖਾਵੇ ਅਤੇ ਲੋਕਾਂ ਦੀਆਂ ਕੌਲੇ ਕੱਛਣ ਲੱਗ ਜਾਵੇ ਤਾਂ ਉਹਨਾਂ ਬੱਚਿਆਂ ਦਾ ਰੱਬ ਹੀ ਰਾਖਾ ਰਹਿ ਜਾਂਦਾ ਹੈ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਚੌਣਾਂ ਵੇਲੇ ਵਾਅਦੇ ਕਰੇ, ਦੇਸ਼ ਦਾ ਕਾਲਾ ਧਨ ਮੰਗਵਾ ਕੇ ਹਰ ਨਾਗਰਿਕ ਦੇ ਖਾਤੇ ਵਿੱਚ 15—15 ਲੱਖ ਰੁਪਏ ਜਮਾਂ ਕੀਤੇ ਜਾਂਣਗੇ। ਕਿਸਾਨਾਂ ਦੀ ਹਾਲਤ ਸੁਧਾਰੀ ਜਾਵੇਗੀ। ਫਸਲਾਂ ਦੀ ਭਾਅ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ ਮਿਥੇ ਜਾਣਗੇ। ਭਿਸ਼ਟਾਚਾਰ ਸਖਤੀ ਨਾਲ ਖਤਮ ਕੀਤਾ ਜਾਵੇਗਾ। ਭੂਆ—ਭਤੀਜਾ ਵਾਦ ਖਤਮ ਕੀਤਾ ਜਾਵੇਗਾ। ਔਰਤਾਂ ਅਤੇ ਬੱਚਿਆਂ ਸੁਰੱਖਿਅਤ ਅਤੇ ਨਿਰਭੈ ਹੋਣਗੀਆਂ। ਪਾਕਿਸਤਾਨ ਨੂੰ ਚੌੜੀ ਛਾਤੀ ਦਾ ਡਰ ਦੇ ਕੇ ਸੁਧਾਰਿਆ ਜਾਵੇਗਾ ਤਾਂ ਕਿ ਸਾਡੇ ਸਰਹੱਦ ਦੇ ਇਲਾਕੇ ਮਾਣ ਮਹਿਸੂਸ ਕਰਨਗੇ। 2014 ਤੋ ਅੱਜ ਤੱਕ ਜੋ ਸੁਧਾਰ ਹੋਇਆ ਹੈ। ਸਭ ਦੇ ਸਾਹਮਣੇ ਹੈ। ਫਿਰ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼ ਤਰੱਕੀ ਕਰ ਰਿਹਾ ਹੈ। ਇਹੋ ਜਿਹੀ ਤਰੱਕੀ ਦੀ ਬਹੁ ਗਿਣਤੀ ਨੂੰ ਕੋਈ ਲੋੜ ਨਹੀਂ ਹੈ। ਜੀ.ਐਸ.ਟੀ ਲਗਾ ਕੇ ਗੁਰੂ ਕੇ ਲੰਗਰਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ। ਇਹੋ ਜਿਹੇ ਕਰਮ ਅੰਗਰੇਜਾਂ ਅਤੇ ਮੁਗਲਾਂ ਨੇ ਵੀ ਨਹੀ ਸੀ ਕੀਤਾ। ਨੋਟਬੰਦੀ ਕਰਕੇ ਬੇਲੋੜੀ ਭਗਦੜ ਮਚਾ ਕੇ ਅਨੇਕ ਗਰੀਬਾਂ ਦੀਆਂ ਜਾਨਾਂ ਬੇਅਰਥ ਗਈਆਂ। ਉਹਨਾਂ ਦਾ ਕੌਣ ਜਿੰਮੇਵਾਰ ਹੈ। ਜਿੰਨਾਂ ਗਰੀਬਾਂ ਅਤੇ ਆਮ ਲੋਕਾਂ ਨੂੰ ਜੋ ਮੁਸੀਬਤਾਂ ਝੱਲਣੀਆਂ ਪਈਆਂ ਉਹ ਲੋਕ ਹੀ ਜਾਣਦੇ ਹਨ। ਕੋਈ ਵੱਡਾ ਵਪਾਰੀ, ਸਿਆਸਤਦਾਨ ਅਤੇ ਦਫਤਰ ਲਾਈਨਾਂ ਵਿੱਚ ਨਹੀ ਦੇਖੇ ਗਏ। ਕਿਉ਼ਂਕਿ ਗਲਤ ਬਣੀ ਸਰਕਾਰ ਨੇ ਉਹਨਾਂ ਦੀ ਗੋਗੜਾਂ ਚੋਰ ਮੋਰ ਰਾਂਹੀ ਪਹਿਲਾਂ ਹੀ ਭਰ ਦਿੱਤੀਆਂ ਸਨ। ਡਾ: ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤੇਲ ਕੌਮਾਂਤਰੀ ਮੰਡੀ ਵਿੱਚ 150 ਡਾਰਲ ਦੇ ਪਹੁੰਚ ਗਿਆ ਸੀ। ਪਰ ਅੱਜ ਉਸ ਤੋਂ ਅੱਧੇ ਰੇਟ ਤੇ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਕੋਈ ਰਾਹਤ ਨਹੀ ਦਿੱਤੀ ਗਈ। ਦੁਸ਼ਮਣਾ ਵਾਂਗ ਰੱਤ ਮਚੋੜੀ ਜਾ ਰਹੀ ਹੈ। ਪਿੱਛਲੇ ਬਹੁਤ ਪੁਰਾਣੇ ਸਮਿਆਂ ਵਿੱਚ ਸਾਰੇ ਧਰਮੀ ਰਾਜੇ ਆਪਣੀ ਪਹਿਚਾਨ ਛੁਪਾ ਕੇ ਰਾਤ ਦੇ ਹਨੇਰਿ੍ਹਆਂ ਵਿੱਚ ਅਤੇ ਮੁਨਾਸਿਬ ਸਮੇਂ ਵਿੱਚ ਜਾ ਕੇ ਪ੍ਰਜਾ ਦੀਆਂ ਮੁਸੀਬਤਾਂ ਅਤੇ ਜਰੂਰਤਾਂ ਦਾ ਹੱਲ ਕਰਦੇ ਸਨ। ਜਿੰਨਾਂ ਵਿੱਚੋਂ ਕੁੱਝ ਨਾਮ ਭਗਵਾਨ ਰਾਮ, ਬਿਕਰਮਜੀਤ, ਰਾਜਾ ਰਹੀ ਚੰਦ, ਮਹਾਰਾਜਾ ਰਣਜੀਤ ਸਿੰਘ, ਆਦਿ ਹਨ। ਮਹਾਰਾਜਾ ਰਣਜੀਤ ਸਿੰਘ ਬਾਰੇ ਤਾਂ ਬਹੁਤ ਕਹਾਣੀਆਂ ਸਨ। ਜੇ ਕਿਸੇ ਨਾਲ ਕੋਈ ਵਾਅਦਾ ਜਾਂ ਵਚਨ ਕਰਦੇ ਸਨ ਤਾਂ ਉਸ ਨੂੰ ਪੂਰਾ ਕਰਦੇ ਸਨ ਭਾਵੇਂ ਕਿੰਨੀ ਵੀ ਮੁਸੀਬਤ ਜਾਂ ਘਾਟਾਂ ਉਠਾਉਣਾ ਪੈ ਜਾਵੇ। ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਨੇ ਕਿਹਾ ਸੀ ਕਿ ਰਘੂਕੁਲ ਰੀਤ ਸਦਾ ਚਲਿ ਆਈ, ਪ੍ਰਾਣ ਜਾਏ ਪਰ ਵਚਨ ਨਾਂ ਜਾਏ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ ਕਿ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਣ ਵਾਸਤੇ ਸੀਸ ਗੁਰੂ ਦੇ ਲੇਖੇ ਲਾਉਣਾ ਹੈ। ਉਹ ਕੱਟੇ ਹੋਏ ਸੀਸ ਨਾਲ ਦੁਸ਼ਟਾਂ ਦੇ ਆਹੂ ਲਾਉਂਦੇ ਰਹੇ ਆਖਰ ਸੀਸ ਗੁਰੂ ਦੇ ਚਰਨਾਂ ਵਿੱਚ ਭੇਂਟ ਕੀਤਾ। ਫੌਜ਼ ਦੇ ਜਵਾਨ ਸਖਤ ਟ੍ਰੇਨਿੰਗ ਤੋਂ ਬਾਅਦ ਆਪੋ ਆਪਣੇ ਧਰਮਾਂ ਦੀ ਕਸਮ ਖਾਂਦੇ ਹਨ। ਦੇਸ਼ ਲਈ ਲੋੜ ਪੈਣ ਤੇ ਖੁਸ਼ਕ ਰਸਤੇ, ਹਵਾ ਦੇ ਰਸਤੇ, ਜਾ ਕੇ ਆਪੋ ਆਪਣੇ ਫਰਜ਼ ਨਿਭਾਉਦੇ ਹਨ। ਲੋੜ ਪੈਣ ਤੇ ਆਪਣੇ ਪਰਿਵਾਰ, ਬੱਚੇ ਮਾਤਾ ਪਿਤਾ ਅਤੇ ਆਪਣੀਆਂ ਜਵਾਨ ਪਤਨੀਆਂ ਨੂੰ ਵਿਸਾਰ ਕੇ ਵੀ ਮੌਤ ਵੀ ਕਬੂਲਣਗੇ। ਸਾਡੀ ਫੌਜ ਦੇਸ਼ਾਂ ਵਿਦੇਸ਼ਾਂ ਵਿੱਚ ਇਸੇ ਕਰਕੇ ਮੰੰਨੀ ਜਾਂਦੀ ਹੈ। ਪਰ ਸਰਕਾਰਾਂ ਨੇ ਇਹਨਾਂ ਮਰਜੀਵੜਿਆਂ ਨੂੰ ਬਹੁਤਾ ਮਾਨ ਸਨਮਾਨ ਨਹੀ ਦਿੱਤਾ ਹੈ। ਦੂਸਰੇ ਦੇਸ਼ਾਂ ਵਰਗੀ ਸਾਡੀ ਸਰਕਾਰ ਹੁੰਦੀ ਤਾਂ 1962,1965,1971 ਦੀ ਲੜਾਈ ਲੜਣ ਵਾਲਿਆਂ ਨੂੰ ਜਰੂਰ ਸਣਮਾਣਿਤ ਕਰਦੀ। 2014 ਵਿੱਚ ਬਣੀ ਮੌਦੀ ਸਰਕਾਰ ਤਾਂ ਕਾਰਪੋਰੇਟਿਵ ਵੱਡੇ ਵਪਾਰੀਆਂ ਫਿਲਮੀ ਐਕਟਰਾਂ ਡਾਇਰੈਕਟਰਾਂ ਦੀ ਚਹੇਤੀ ਬਣ ਕੇ ਰਹਿ ਗਈ ਹੈ। ਮੌਦੀ ਸਾਹਿਬ ਕੀਤੇ ਕਰਾਰਾਂ ਤੋ ਹਾਰ ਗਏ। ਫਿਲਮੀ ਐਕਟਰ ਬਹੁਤ ਚੰਗੇ ਹਨ। ਸਮਾਜ ਦੀ ਕਈ ਵਾਰ ਸਹੀ ਤਸਵੀਰ ਪੇਸ਼ ਕਰਕੇ ਮਨੋਰੰਜਨ ਵੀ ਕਰਦੇ ਹਨ। ਪਰ ਮਨੋਰੰਜਨ ਤੱਕ ਹੀ ਸੀਮਿਤ ਚੰਗੇ ਹਨ। ਪਰ ਪਾਰਲੀਮੈਂਟ ਵਿੱਚ ਜਾ ਕੇ ਭਾਵ ਐਮ.ਪੀ. ਬਣ ਕੇ ਦੇਸ਼ ਦਾ ਕੀ ਸਵਾਰਿਆ ਹੈ। ਕੁੱਝ ਜਰੂਰ ਹਨ ਜਿਵੇਂ ਕਿ ਸ਼੍ਰੀ ਸ਼ਤਰੂਘਨ ਸਿਨਹਾ ਜੋ ਕਿ ਸੱਚ ਤੇ ਪਹਿਰਾ ਦਿੰਦੇ ਹਨ। ਪਰ ਸੱਚ ਬੋਲਣ ਵਾਲਾ ਤਾਂ ਸਮੇਂ ਦੀ ਸਰਕਾਰ ਦਾ ਵਿਰੋਧੀ ਹੁੰਦਾ ਹੈ। ਪੂਰੇ ਸੱਚ ਛੂਠ ਦਾ ਪਤਾ ਨਹੀ ਪਰੰਤੂ ਪ੍ਰਿੰਟ ਟੀ.ਵੀ ਤੇ ਦੱਸਿਆ ਗਿਆ ਸੀ ਕਿ ਸ਼੍ਰੀਦੇਵੀ ਸ਼ਰਾਬੀ ਹਾਲਤ ਵਿੱਚ ਨਹਾਉਣ ਵਾਲੇ ਟੱਬ ਵਿੱਚ ਡੁੱਬ ਕੇ ਮਰ ਗਈ। ਮੌਦੀ ਸਾਹਿਬ ਅਤੇ ਰਾਸ਼ਟਰਪਤੀ ਨੂੰ ਬਹੁਤ ਅਫਸੋਸ ਹੋਇਆ। ਉਸ ਦਾ ਲਾਸ਼ ਤਿਰੰਗੇ ਵਿੱਚ ਲਪੇਟੀ ਗਈ। ਉਸ ਦੀ ਬਹਾਦਰੀ ਦਾ ਮੁੱਲ ਪਾਇਆ ਗਿਆ। ਕਈ ਸੰਸਥਾਵਾਂ ਸਰਕਾਰ ਨਾਲ ਸਹਿਮਤ ਹੋ ਦੇ ਸੁੰਦਰਤਾ ਮੁਕਾਲਬੇ ਕਰਵਾ ਕੇ ਔਰਤਾਂ ਦਾ ਨਗੇਜ਼ ਪਰੋਸਦੇ ਹਨ। ਸਮਝ ਨਹੀਂ ਆਉਂਦੀ ਉਹ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਦਿੰਦੇ ਹਨ? ਮੇਰੀ ਅਤੇ ਮੇਰੇ ਸਾਥੀ ਅਤੇ ਹੋਰ ਬਹੁਤ ਹਮਖਿਆਲੀ ਵੀਰਾਂ ਦੀ ਸੋਚ ਹੈ, ਕਿ ਪਹਿਲਾਂ ਸਮੇਂ ਅਤੇ ਮੌਜੂਦਾ ਸਮੇਂ ਵਿੱਚ ਸਾਡੀਆਂ ਧੀਆਂ ਭੈਣਾਂ ਅਤੇ ਬੱਚਿਆਂ ਨੇ ਵੱਖਰੋ—2 ਕੰਮਾਂ ਵਿੱਚ ਭਾਰਤ ਦਾ ਨਾਮ ਚਮਕਾਇਆ ਹੈ ਅਤੇ ਖੇਡਾਂ ਵਿੱਚ ਕੁਸ਼ਤੀ, ਹਾਕੀ, ਕ੍ਰਿਕਟ ਦਾ ਕੰਮਾਂ ਵਿੱਚ ਅੱਗੇ ਰਹੀਆਂ ਹਨ। ਇਹਨਾਂ ਨੂੰ ਸਟੇਜਾਂ ਤੇ ਮੀਡੀਆਂ ਰਾਂਹੀ ਵੱਧ ਤੋਂ ਵੱਧ ਸਤਿਕਾਰਿਆ ਜਾਵੇ। ਪਹਿਲਵਾਨ ਕਰਤਾਰ ਸਿੰਘ, ਦਲੀਪ ਸਿੰਘ ਖਲੀ, ਸਿਕੰਦਰ ਸਿੰਘ ਆਲਮਗੀਰ, ਪਹਿਲਵਾਨ ਮਹਿੰਦਰ ਸਿੰਘ ਘੱਲ ਖੁਰਦ, ਮਿਲਖਾ ਸਿੰਘ ਵਰਗੇ ਹੀਰਿਆਂ ਨੂੰ ਸਟੇਜਾਂ ਅਤੇ ਅਖਬਾਰਾਂ ਰਾਂਹੀ ਲੋਕਾਂ ਦੇ ਰੂਬਰੂ ਕਰਵਾਇਆ ਜਾਵੇ ਤਾਂ ਜੋਸਾਡੀ ਨੋਜਵਾਨ ਪੀੜੀ ਨੂੰ ਨਸ਼ੇ ਤੋ ਦੂਰ ਰਹਿਣ ਦੀ ਪ੍ਰੇਰਣਾ ਮਿਲੇ। ਪਿੱਛਲੀ ਸਰਕਾਰ ਨੇ ਮਹਿੰਗੇ ਕਬੱਡੀ ਕੱਪ ਕਰਵਾ ਕੇ ਨਾਚੀਆਂ ਨਚਾਈਆਂ ਜੋ ਕਿ ਸ਼ੋਭਾ ਨਹੀ ਦਿੰਦੀਆਂ ਹਨ। ਫੌਜ਼ ਦੇ ਜਵਾਨਾਂ ਜਿੰਨਾਂ ਨੇ ਮੱਲਾਂ ਮਾਰ ਕੇ ਦੇਸ਼ ਦੀ ਦਸਤਾਰ ਨੂੰ ਉੱਚਾ ਕੀਤਾ ਹੈ। ਉਹਨਾਂ ਦੀਆਂ ਜੀਵਣੀਆਂ ਦੱਸ ਕੇ ਸੂਬੇਦਾਰ ਜੋਗਿੰਦਰ ਸਿੰਘ ਦੀ ਫਿਲਮ ਵਾਂਗ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ। ਸਮਝੋ ਬਾਹਰ ਹੈ ਕਿ ਜਦੋ ਸਾਡੇ ਆਗੂ ਸਰਬਜੀਤ ਨੂੰ ਪਾਕਿਸਤਾਨ ਦੀ ਜੇਲ ਵਿੱਚ ਮਾਰਿਆ ਗਿਆ ਸੀ ਉਹ ਵਾਸਤੇ ਕਿੰਨੀ ਖੁਲਦਿਲੀ ਵਰਤੀ ਉਸ ਨੂੰ ਇੱਕ ਕਰੋੜ ਰੁਪਏ ਦੇ ਕੇ ਲੜਕੀਆਂ ਨੂੰ ਉੱਚੇ ਆਹੁਦੇ ਦਿੱਤੇ ਜੋ ਕਿ ਵਿਵਾਦਾਂ ਦੇ ਘੇਰੇ ਵਿੱਚ ਹਨ। ਜਿਸ ਬੀਬੀ ਨੇ ਬਹਾਦਰੀ ਕਰਕੇ ਆਸਾ ਰਾਮ ਦੇ ਬਖੀਏ ਊਧੇੜੇ ਅਤੇ ਜਿੰਨਾਂ ਬੱਬਰ ਸ਼ੇਰਨੀਆਂ ਨੇ ਰਾਮ ਰਹੀਮ ਸਲਾਖਾਂ ਪਿੱਛੇ ਕਰਵਾਇਆ ਅਤੇ ਉਹਨਾਂ ਦੇ ਪਤੀ ਬਹੁਤ ਹੀ ਬਹਾਦਰ ਅਤੇ ਸਨਮਾਨ ਯੋਗ ਹਨ। ਜੱਜ ਸਾਹਿਬ ਜਗਦੀਪ ਸਿੰਘ ਵੀ ਬਹੁਤ ਸਣਮਾਨ ਯੋਗ ਹੈ। ਸੁਣੀ ਸੁਣਾਈ ਗੱਲ ਹੈ ਕਿ ਉਸ ਨੇ 100 ਕਰੋੜ ਰੁਪਏ ਰਿਸ਼ਵਤ ਦਾ ਠੁਕਰਾ ਕੇ ਆਪਣਾ ਫਰਜ਼ ਨਿਭਾ ਕੇ ਸਹੀ ਫੈਸਲਾ ਕੀਤਾ। ਕਿੱਥੇ ਉਹ ਸੱਜਣ ਠੱਗ ਜੋ ਵੱਖੋ ਮਹਿਕਮਿਆਂ ਵਿੱਚ ਮੋਟੀਆਂ ਤਨਖਾਹਾਂ ਲੈ ਕੇ ਵੀ ਛੋਟਾ ਮੋਟਾ ਕੰਮ ਕਰਾਉਣ ਵਾਸਤੇ ਮੋਟੀਆਂ ਰਿਸ਼ਵਤਾਂ ਲੈਂਦੇ ਹਨ। ਊਥੇ ਤਾਂ ਉਹੀ ਗੱਲ ਹੋਈ ਕਿ ਸਾਰਾ ਹੀ ਆਵਾ ਉਤ ਗਿਆ ਕੋਈ ਨਾਂ ਕਿਸੇ ਨੂੰ ਸਮਝਾਵੇ। ਮਨਮੋਹਨ ਸਿੰਘ ਸਰਕਾਰ ਵੇਲੇ ਕੁੱਝ ਭਾਜਪਾਈਆਂ ਨੂੰ ਅੰਨਦਾਤੇ ਕਿਸਾਨਾਂ ਦੀ ਬੜੀ ਚਿੰਤਾ ਸਤਾਉਣ ਲੱਗੀ। ਉਹ ਕੁੱਝ ਇਕੱਠ ਕਰਕੇ ਜੰਤਰ ਮੰਤਰ ਵਿੱਚ ਨੰਗੇ ਧੜ ਥੁੜ—ਥੂੜ ਕਰਦੇ ਸ਼ਰੀਰ ਅੰਦੋਲਨ ਕਰ ਰਹੇ ਸੀ। ਉਹਨਾਂ ਦੀਆਂ ਮੋਟੀਆਂ ਗੋਗੜਾਂ ਅਤੇ ਖਰਬੂਜੇ ਵਰਗੀਆਂ ਗੱਲਾਂ ਗੋਡਿਆਂ ਤੋ ਮੌਟੇ ਵਗੈਰਾ ਮਨਮੋਹਨ ਸਿੰਘ ਸਰਕਾਰ ਦੇ ਖਿਲਾ ਬਹੁਤ ਉਲ ਜਲੂਲ ਬੋਲੇ। ਸਮਝਦਾਰ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਹਨਾਂ ਦਾ ਕਿਸਾਨੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਸਿਰਫ ਨਾਟਕ ਕਰਕੇ ਫੋਟੋ ਖਿਚਵਾ ਕੇ ਟੀ.ਵੀ. ਚੈਨਲਾਂ ਤੇ ਨੰਬਰ ਬਣਾ ਰਹੇ ਹਨ। ਹੁਣ ਜਦੋ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ ਕਿਸਾਨਾਂ ਦੀਆਂ ਫਸਲਾਂ, ਆਲੂ, ਸਬਜੀ ਬਾਸਮਤੀ ਰੁਲੇ ਹਨ ਉਹ ਕਦੇ ਹੁਣ ਸਾਹਮਣੇ ਨਹੀਂ ਆਏ ਹਨ ਪਤਾ ਨਹੀਂ ਕਿੱਥੇ ਗੁਪਤਾ ਵਾਸ ਕਰ ਗਏ ਹਨ ਜਾਂ ਫਿਰ ਕਹਿੰਦੇ ਹਨ ਕਿ ਚਿੰਤਾ ਚਿਖਾ ਬਰੋਬਰ। ਕਿਸਾਨਾਂ ਦੀ ਚਿੰਤਾ ਕਰਕੇ ਸ਼ਰੀਰ ਛੱਡ ਗਏ ਹਨ ਜਾਂ ਬਿੱਲੇ ਬਣਕੇ ਦੁੱਧ ਦੀ ਰਾਖੀ ਕਰ ਰਹੇ ਹਨ। ਧਰਮ ਦੇ ਠੇਕੇਦਾਰਾਂ ਦੀ ਗੱਲ ਕਹੀਏ ਤਾਂ ਮਨਮੋਹਨ ਸਰਕਾਰ ਵੇਲੇ ਸੰਨਿਆ ਬਾਬਾ ਰਾਮਦੇਵ ਬਸੰਤੀ ਚੋਲਾ ਪਾ ਕੇ ਸੁਭਾਸ਼ ਚੰਦਰ ਬੋਸ, ਚੰਦਰ ਸ਼ੇਖਰ ਆਜਾਦ, ਭਗਤ ਸਿੰਘ, ਰਾਜਗੁਰੂ ਸੁਖਦੇਵ, ਆਦਿ ਦੀ ਬਹਾਦਰੀ ਨੂੰ ਵੀ ਪਿੱਛੇ ਛੱਡਣਾ ਚਾਹੁੰਦਾ ਸੀ। ਜਿਹੜੀ ਮਾਇਆ ਨਾਗਿਣੀ ਇਹਨਾਂ ਸੁਰਵੀਰਾਂ ਨੇ ਪੈਰ੍ਹਾਂ ਥੱਲੇ ਮਧੋਲ ਕੇ ਇਹਨਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਪਰ ਬਾਬੇ ਰਾਮਦੇਵ ਨੂੰ ਮਾਇਆ ਨਾਗਿਣੀ ਨੇ ਡੰਗ ਮਾਰ ਦਿੱਤਾ। ਉਹ ਪਖੰਡੀ ਸਾਧ ਅੱਜ ਸਰਕਾਰੀ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ। ਉਹਨਾਂ ਨੂੰ ਕਿਸਾਨਾਂ ਜਾਂ ਫੋਜੀਆਂ ਦੀਆਂ ਨਿੱਤ ਹੋ ਰਹੀਆਂ ਮੋਤਾਂ ਤੋ ਬੇਖਬਰ ਹਨ। ਫੋਜੀ ਜਵਾਨ ਬਿਨਾਂ ਲੜਾਈ ਤੋਂ ਹੀ ਸ਼ਹੀਦ ਹੋ ਰਹੇ ਹਨ। ਜੇ ਕਿਸਾਨਾਂ ਨੇ ਡੇਅਰੀ ਫਾਰਮ ਬਣਾਏ ਦੁੱਧ 22W ਲੀਟਰ ਪਾਣੀ ਦੀ 750 ਮਿਲੀ ਲੀਟਰ ਦੀ ਬੋਤਲ 25W ਹੈ। ਇਸ ਤਰ੍ਹਾਂ ਦੇ ਫਰਾਡ ਹੋ ਰਹੇ ਹਨ ਦੱਸੋ ਕਿ ਇਸ ਦਾ ਜਿੰਮੇਵਾਰ ਕੌਣ ਹੈ। ਜੇ ਕਿਸੇ ਦੇਸ਼ ਨੂੰ ਗੱਦਾਫੀਆਂ ਦੀ ਲੋੜ ਪੈ ਜਾਵੇ ਤਾਂ ਸਾਡੇ ਮਹਾਨ ਭਾਰਤ ਵਿੱਚੋਂ ਜਿੰਨੀਆਂ ਮਰਜੀ ਗੱਡੀਆਂ ਭਰ ਕੇ ਲੈ ਜਾਓ ਇੱਕ ਦੇ ਨਾਲ ਇੱਕ ਮੁਫਤ ਦੀ ਆਫਰ ਹੈ। ਜੇ ਕਿਸੇ ਫੋਜ਼ ਦੇ ਜਵਾਨ ਤੋਂ ਰੌਦ ਗੂੰਮ ਹੋ ਜਾਵੇ ਤਾਂ ਉਸ ਦੀ ਨੋਕਰੀ ਖਤਰੇ ਵਿੱਚ ਪੈ ਜਾਂਦੀ ਹੈ। ਜੇ ਕਿਸੇ ਪੁਲਿਸ ਦੇ ਜਵਾਨਾਂ ਤੋ ਕੋਈ ਕੈਦੀ ਖਤਰਨਾਕ ਸਾਜਿਸ਼ ਰੱਚ ਕੇ ਭੱਜ ਜਾਂਦਾ ਹੈ ਤਾਂ ਪੁਲਿਸ ਦੇ ਜਵਾਨਾਂ ਨੂੰ ਨੋਕਰੀ ਤੋ ਹੱਥ ਥੋਣਾ ਪੈਂਦਾ ਹੈ ਅਤੇ ਬਦਨਾਮੀ ਵੱਖਰੀ ਹੁੰਦੀ ਹੈ। ਪਰ ਵਿਜੇ ਮਾਲਯਾ ਅਤੇ ਲਲਿਤ ਮੋਦੀ ਅਤੇ ਹੋਰ ਬਹੁਤ ਸਾਰੇ ਅਰਬਾਂ ਰੁਪਏ ਲੁੱਟ ਕੇ ਭੱਜ ਗਏ। ਉਸਦਾ ਕੋਣ ਜਿੰਮੇਵਾਰ ਹੈ। ਸਾਡੇ ਗਰੀਬ ਦੇਸ਼ ਦੇ ਸੈਂਕੜੇ ਬੱਚੇ ਜਨਮ ਸਮੇਂ ਆਕਸੀਜਨ ਦੇ ਸਿਲੰਡਰਾਂ ਦੀ ਘਾਟ ਕਾਰਨ ਮਰ ਗਏ। ਪਰ ਸਾਡੇ ਲੀਡਰਾਂ ਦੀਆਂ ਗੋਗੜਾਂ ਅਤੇ ਧੋਣਾਂ ਦਿਨੋ ਦਿਨ ਮੌਟੀਆਂ ਹੁੰਦੀਆਂ ਜਾ ਰਹੀਆਂ ਹਨ।  ਜੇਕਰ ਇਹ ਐਨੇ ਹਰਮਨ ਪਿਆਰੇ ਹਨ ਤਾਂ ਚੋਣਾਂ ਵੇਲੇ ਲੱਖਾਂ ਲੀਟਰ ਡੀਜਲ ਪੈਟਰੋਲ ਫੂਕ ਕੇ ਮੁੱਲ ਦੀਆਂ ਭੀੜਾਂ ਕਿਉਂ ਖਰੀਦਦੇ ਹੋ। ਮਜਦੂਰ ਅਤੇ ਕਿਸਾਨ 16—16 ਘੰਟੇ ਦੀ ਸਖਤ ਮਿਹਨਤ ਕਰਕੇ ਕੰਗਾਲੀ ਨਾਲ ਜੂਝ ਰਹੇ ਹਨ। ਮੌਦੀ ਸਾਹਿਬ ਦੀਆਂ ਵਿਦੇਸ਼ਾਂ ਦੀਆਂ ਫੇਰੀਆਂ ਦਾ ਆਮ ਜਨਤਾ ਨੂੰ ਕੋਈ ਲਾਭ ਨਹੀਂ ਹੋਇਆ ਹੈ।     

(ਗਿੱਦੜ੍ਹ ਸ਼ੇਰ ਨੀ ਬਣਦੇ ਕਦੇ ਰੰਗ ਰੰਗਾ ਕੇ ਖੱਲ੍ਹਾਂ ਨੂੰ)

ਮੈਂ ਬਹੁਤਾ ਪੜਿਆ ਲਿਖਿਆ ਨਾ ਹੋ ਕੇ ਨਾ ਹੀ ਵੱਡੇ ਰੈਂਕ ਵਿੱਚੋਂ ਰਿਟਾਇਰ ਹੋਇਆ ਹਾਂ ਅਤੇ ਸਿਆਸਤ ਤੋਂ ਵੀ ਕੌਰਾ ਹਾਂ। ਮੈਂ ਜੋ ਰੋਜਾਨਾਂ ਸਪੋਕਸਮੈਨ ਅਖ਼ਬਾਰ ਰਾਂਹੀ 17 ਜਨਵਰੀ ਨੂੰ ਆਪਣੀ ਅਤੇ ਆਪਣੇ ਸਾਥੀਆਂ ਦੀ ਹੱਡ ਬੀਤੀ ਲੜਾਈ, ਆਪਣੇ ਉਸ ਵੇਲੇ ਦੇ ਮੇਜਰ ਸਾਹਿਬ ਹੁਣ ਰਿਟਾਇਰਡ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ, ਉਸ ਵੇਲੇ ਦੇ ਲੈਫਟੀਨੇਟ ਧਰਮਵੀਰ, ਰਿਟਾਇਰਡ ਕਰਨਲ ਜੇ.ਸੀ.ਓ. ਅਤੇ ਸਾਰੇ ਜਵਾਨਾਂ ਨੇ ਸੰਨ 1971ਈ: ਦੀ ਲੋਂਗੋਵਾਲ (ਰਾਜਸਥਾਨ) ਵਾਲੀ ਲੜਾਈ ਦਾ ਹਾਲ ਅਤੇ ਸੱਚਾਈ ਪੇਸ਼ ਕੀਤੀ। ਮੈਨੂੰ ਜੋ ਪਾਠਕ ਵੀਰਾਂ ਅਤੇ ਬੀਬੀਆਂ ਨੇ ਫੋਨ ਕਰਕੇ ਸਨਮਾਣ ਦਿੱਤਾ ਉਸ ਦਾ ਵਰਨਣ ਕਰਨਾਂ ਬਹੁਤ ਕਠਿਨ ਹੈ। ਸਭ ਨੇ ਮੈਨੂੰ ਸੁਝਾਅ ਦਿੱਤਾ ਕਿ ਕੁੱਝ ਹੋਰ ਵਿਸਥਾਰ ਪੁਰਵਕ ਜਾਣਕਾਰੀ ਦਿਓ। ਮੈਂ ਦੋਬਾਰਾ ਕੁੱਝ ਹੋਰ ਜਾਣਕਾਰੀ ਰੋਜਾਨਾਂ ਸਪੋਕਸਮੈਨ ਅਖ਼ਬਾਰ ਦੇ ਦਫਤਰ ਭੇਜੀ। ਜੋ ਕਿ 25 ਅਪ੍ਰੈਲ ਬੁੱਧਵਾਰ ਵਾਲੇ ਦਿਨ ਪਹਿਲੇ ਪੇਜ ਤੇ ਛਾਪੀ ਉਸ ਨੂੰ ਪੜ੍ਹ ਕੇ ਜੋ ਪਾਠਕਾਂ ਨੇ ਮੈਨੂੰ ਉਤਸ਼ਾਹਿਤ ਕੀਤਾ ਹੈ, ਮੈਨੂੰ ਐਨੀ ਉਮੀਦ ਨਹੀਂ ਸੀ ਕਿ ਪਾਠਕ ਸਾਡੀ ਇਹ ਹੱਡ ਬੀਤੀ ਵਾਲੀ ਇਹ ਮਸ਼ਹੂਰ ਲੜਾਈ ਦਾ ਸਹੀ—ਸਹੀ ਹਾਲ ਪੜ੍ਹ ਕੇ ਇਤਨਾ ਪਸੰਦ ਕਰਨਗੇ। ਕਈ ਸਤਿਕਾਰਯੋਗ ਵੀਰਾਂ ਨੇ ਇਹ ਅਖ਼ਬਾਰ ਕਈ—ਕਈ ਵਾਰ ਪੜਿਆ ਅਤੇ ਆਪਣੇ ਸਾਥੀਆਂ ਅਤੇ ਆਂਡ ਗੁਆਂਢ ਨੂੰ ਪੜ੍ਹ ਕੇ ਸੁਣਾਇਆ। ਪਾਠਕ ਇਹ ਸੁਣ ਕੇ ਹੈਰਾਨ ਹੋਣਗੇ ਅਤੇ ਮੈਂ ਅਤੇ ਮੇਰੇ ਸਾਥੀ ਵੀ ਹੈਰਾਨ ਹੋਏ, ਮੈਨੂੰ ਇੱਕ ਪਾਠਕ ਜਲੰਧਰ ਤੋਂ ਹੈ ਜਿੰਨਾਂ ਦਾ ਨਾਮ ਇੰਦਰਜੀਤ ਸਿੰਘ ਹੈ ਅਤੇ ਬਿਜਲੀ ਮਹਿਕਮੇ ਵਿੱਚ ਕੰਮ ਕਰਦਾ ਹੈ, ਉਸ ਨੇ ਅਖ਼ਬਾਰ ਦੀਆਂ 500 ਫੋਟੋ ਕਾਪੀਆਂ ਕਰਵਾ ਕੇ ਸ਼ਹਿਰ ਵਿੱਚ ਵੰਡੀਆਂ। ਇਸ ਲੜਾਈ ਦੀ ਨਕਲ ਕਰਕੇ ਜੀ.ਪੀ. ਦੱਤਾ ਨੇ ਹਿੰਦੀ ਫਿਲਮ ਬਾਰਡਰ ਬਣਾਈ। ਅਸਲ ਵਿੱਚ ਇਸ ਲੜਾਈ ਵਿੱਚ ਸਾਡੀ ਹਵਾਈ ਸੈਨਾਂ ਨੇ ਸਾਡੇ ਨਾਲ ਅਤੇ ਆਪਣੀ ਸੂਝ ਬੂਝ ਨਾਲ ਅਤੇ ਦਲੇਰੀ ਭਰੀ ਕਾਰਵਾਈ ਕੀਤੀ ਅਤੇ ਸਾਡੇ ਨਾਲ ਤਾਲਮੇਲ ਮਿਲਾ ਕੇ ਕਾਰਵਾਈ ਕੀਤੀ। ਜੇ.ਪੀ. ਦੱਤਾ ਦਾ ਭਰਾ ਹਵਾਈ ਸੈਨਾਂ ਵਿੱਚ ਅਫਸਰ ਸੀ। ਜੇ.ਪੀ. ਦੱਤਾ ਦੇ ਭਰਾ ਨੇ ਕਹਿ ਕੇ ਜੇ.ਪੀ. ਦੱਤਾ ਨੂੰ ਇਹ ਫਿਲਮ ਬਣਾਉਣ ਲਈ ਕਿਹਾ ਸੀ। ਇਹ ਫਿਲਮ ਬਹੁਤ ਹੀ ਮਸ਼ਹੂਰ ਹੋਈ। ਪਰ ਥੋੜੀ ਬਹੁਤ ਸੱਚਾਈ ਤੋਂ ਅਲੱਗ ਸੀ। ਜੋ ਅਸੀ ਕੀਤਾ ਅਤੇ ਅੱਖੀ ਵੇਖਿਆ ਅਤੇ ਹੰਢਾਇਆ ਉਹ ਸੱਚਾਈ ਪੇਸ਼ ਕੀਤੀ। ਮੈਂ ਅਤੇ ਮੇਰੇ ਸਾਥੀ ਰੋਜਾਨਾ ਸਪੋਕਸਮੈਨ ਦੇ ਬਹੁਤ ਧੰਨਵਾਦੀ ਹਾਂ ਜਿੰਨਾਂ ਨੇ ਆਪਣੇ ਅਖ਼ਬਾਰ ਦੇ ਪਹਿਲੇ ਪੰਨੇ ਤੇ ਇਸ ਲੜਾਈ ਵਾਲੀ ਤਸਵੀਰ ਛਾਪ ਕੇ ਇਸ ਇਤਿਹਾਸ ਦੀ ਜਾਣਕਾਰੀ ਦੇਸ਼ ਵਾਸੀਆਂ ਨੂੰ ਦਿੱਤੀ। ਉਸ ਸਮੇਂ ਦੇ ਲੈਫਟੀਨੇਟ ਰਿਟਾ: ਕਰਨਲ ਧਰਮਵੀਰ ਨੇ 24 ਦੇ ਲਗਭਗ ਜਵਾਨ ਅਤੇ 60 ਟੈਂਕ ਅਤੇ ਅਣਗਿਣਤ ਗੱਡੀਆਂ ਅਤੇ ਜੀਪਾਂ ਜੋ ਕਿ ਬਾਰਡਰ ਕਰਾਸ ਕਰਕੇ ਸਾਡੇ ਵੱਲ ਵੱਧ ਰਹੀਆਂ ਸਨ, ਪੁਜੀਸ਼ਨਾਂ ਲੈ ਕੇ ਸਾਰੀ ਜਾਣਕਾਰੀ ਹੈੱਡ ਕੁਆਰਟਰ ਨੂੰ ਦਿੱਤੀ ਜੋ ਕਿ ਭੱਖਦੇ ਕੌਲਿਆਂ ਤੇ ਤੁਰਨ ਤੋਂ ਵੀ ਵੱਡੀ ਦਿਲੇਰੀ ਸੀ ਕਿਉਂਕਿ ਏਡੇ ਵੱਡੇ ਲਸ਼ਕਰ ਦੇ ਘੇਰੇ ਵਿੱਚੋਂ ਆਪਣੀ ਮਾਤ੍ਰ ਭੂਮੀ ਦੀ ਰੱਖਿਆ ਖਾਤਰ ਸਿਰ ਤੇ ਕਫਨ ਬੰਨਣਾ ਹਰੇਕ ਦੇ ਵਸ ਦੀ ਗੱਲ ਨਹੀਂ। ਜਦੋਂ ਸਾਨੂੰ ਇਸ ਹਮਲੇ ਬਾਰੇ ਧਰਮਵੀਰ ਸਾਹਿਬ ਦੀ ਟੀਮ ਨੇ ਹੁਸ਼ਿਆਰ ਕਰ ਦਿੱਤਾ ਸੀ ਤਾਂ ਅਸੀਂ ਵੀ ਲਗਭਗ 12 ਵਜੇ ਮੋਰਚਿਆਂ ਵਿੱਚ ਅਗਨੀ ਪ੍ਰੀਖਿਆ ਦੇਣ ਲਈ ਆਪੋ ਆਪਣੇ ਮੌਰਚਿਆਂ ਤੇ ਡਟ ਗਏ। ਊਥੇ ਜੋ ਕੁੱਝ ਹੋਇਆ ਉਹ ਮੈਂ ਪਹਿਲੇ ਲੇਖ ਵਿੱਚ ਦੱਸ ਚੁੱਕਾ ਹਾਂ।

                  ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ

      ਕਿੱਥੇ ਸਾਡੀ ਭਾਰਤੀ ਫੌਜ ਜਿਸ ਵਿੱਚ ਸਾਰੇ ਧਰਮਾਂ ਦੇ ਲੋਕ ਭਰਤੀ ਹੁੰਦੇ ਹਨ ਅਤੇ ਲੜਾਈ ਲੱਗਣ ਜਾ ਹੋਰ ਮੁਸੀਬਤਾਂ ਵੇਲੇ ਸਾਰੇ ਮਿਲ ਕੇ ਤਾਲਮੇਲ ਨਾਲ ਕੰਮ ਕਰਦੇ ਹਨ ਅਤੇ ਦੇਸ਼ ਦੀ ਸੇਵਾ ਕਰਦੇ ਹਨ। ਕਦੇ ਹਿੰਦੂ, ਸਿੱਖ, ਮੁਸਲਮਾਨ ਜਾਂ ਹੋਰ ਮਜਹਬ ਦੇ ਹੋ ਕੇ ਵੀ ਆਪਸ ਵਿੱਚ ਨਹੀਂ ਲੜਦੇ।ਸਭਨਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਦਿੱਤੀ ਹੋਈ ਜਿੰਮੇਵਾਰੀ ਅਤੇ ਟਾਸਕ ਨੂੰ ਨੇਪਰੇ ਚਾੜ੍ਹਨਾਂ ਹੁੰਦਾ ਹੈ। ਵੱਖੋ—ਵੱਖਰੇ ਧਰਮਾਂ ਜਾਂ ਫਿਰਕਿਆਂ ਵਿੱਚ ਕੌਝੀਆਂ ਸਾਜਸ਼ਾਂ ਰੱਚ ਕੇ ਸੱਤਾ ਦੇ ਲਾਲਚੀ ਲੋਕ ਦੰਗੇ ਫਸਾਦ ਕਰਵਾ ਕੇ ਆਪਣੀ ਕੁਰਸੀ ਦੀ ਭੁੱਖ ਮਿਟਾਉਂਦੇ ਹਨ। 4 ਦਸੰਬਰ ਸ਼ਾਮ ਦਾ ਭੋਜਨ ਕਰਕੇ ਜਦੋਂ ਅਸੀ ਰਾਤ ਨੂੰ ਲਗਭਗ 12 ਵਜੇ ਮੋਰਚਿਆਂ ਵਿੱਚ ਡੱਟ ਗਏ ਤਾਂ ਸਾਨੂੰ ਰੋਟੀ ਚਾਹ ਪਾਣੀ ਦੀ ਕੋਈ ਸੁੱਧ—ਬੁੱਧ ਨਹੀਂ ਸੀ। ਸਾਨੂੰ 6 ਤਰੀਕ ਨੂੰ ਲਗਭਗ 36 ਘੰਟੇ ਬਾਅਦ ਹੋਲਦਾਰ ਕਸ਼ਮੀਰ ਸਿੰਘ ਕੁੱਝ ਜਵਾਨ ਸਾਡੀ ਬਟਾਲੀਅਨ ਦੇ ਹੈੱਡ ਕੁਆਰਟਰ ਵਿੱਚੋਂ ਖਾਣ ਪਾਣ ਅਤੇ ਪਾਣੀ ਕੜਾਹ ਪ੍ਰਸ਼ਾਦ ਤੇ ਪੂਰੀਆਂ ਲੈ ਕੇ ਆਏ। ਸਾਡੇ ਤੋਂ ਲੜਾਈ ਦਾ ਹਾਲ ਚਾਲ ਜਾਣਿਆ। 36 ਘੰਟੇ ਭੁੱਖੇ ਤਿਹਾਏ ਰਹਿਣਾ ਅਸੀ ਕੋਈ ਵੱਡੀ ਬਹਾਦਰੀ ਨਹੀ ਮੰਨਦੇ। ਕਿਉਂਕਿ ਬੰਦਾ ਸਿੰਘ ਬਹਾਦਰ ਅਤੇ ਉਸਦੇ 740 ਸਿੰਘ 8 ਮਹੀਨਿਆਂ ਤੱਕ ਭੁੱਖੇ ਤਿਹਾਏ ਲੜਦੇ ਰਹੇ ਸਨ। ਅਸਲ ਵਿੱਚ ਸਾਡੀ ਪ੍ਰਾਪਤੀ ਤਾਂ ਇਹੋ ਹੀ ਸੀ ਕਿ ਅਸੀ ਆਪ ਤੋਂ ਕਈ ਗੁਣਾਂ ਵੱਡੇ ਲਾਮ ਲਸ਼ਕਰ ਅੱਗੇ ਅੜੇ ਰਹੇ। ਆਪਣੇ ਸੀਮਿਤ ਹਥਿਆਰਾਂ ਨਾਲ ਫਾਇਰ ਅਤੇ ਫਤਹਿ ਦੇ ਜੈਕਾਰੇ ਲਾਉਂਦੇ ਰਹੇ। ਇਹ ਤਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਲੇਰੀ ਅਤੇ ਜਿੱਤ ਆਸ਼ੀਰਵਾਦ ਵਿੱਚ ਬਖਸ਼ੀਸ਼ ਕੀਤੀ ਹੈ। ਪਾਠਕ ਵੀਰਾਂ ਨੂੰ ਇੱਕ ਹੋਰ ਸੱਚਾਈ ਦੱਸਣਾ ਚਾਹੁੰਦਾ ਹਾਂ ਕਿ ਸਾਡੀ 23 ਪੰਜਾਬ ਦੇ ਗੁਰਦੁਆਰੇ ਗ੍ਰੰਥੀ ਸੂਬੇਦਾਰ ਮਲਕੀਤ ਸਿੰਘ ਅਤੇ ਮੰਦਰ ਦੇ ਸੇਵਾਦਾਰ ਸੂਬੇਦਾਰ ਸਵਰਨ ਕੁਮਾਰ ਸਨ ਉਹ ਦੋਨੋ ਵਾਰੀ—ਵਾਰੀ ਜਾਂ ਇਕੱਠੇ ਸਾਡੀਆਂ ਪੋਸਟਾਂ ਉੱਤੇ ਆਉਂਦੇ ਸਨ ਅਤੇ ਗਿਆਨੀ ਜੀ ਪੁਰਾਣਾ ਇਤਿਹਾਸ ਸੁਣਾ ਕੇ ਹਰੀ ਸਿੰਘ ਨਲੂਏ ਅਤੇ ਬਾਬਾ ਦੀਪ ਸਿੰਘ ਅਤੇ ਹੋਰ ਸੂਰਵੀਰਾਂ ਦੀਆਂ ਹਰਮੋਨੀਆਂ ਆਵਾਂਜਾਂ ਵਜਾ ਕੇ ਵਾਰਾਂ ਅਤੇ ਸੱਚੀਆਂ ਕਹਾਣੀਆਂ ਸੁਣਾ ਕੇ ਵੀਰ ਰਸ ਭਰਦੇ ਸਨ। ਮਹਾਭਾਰਤ ਅਤੇ ਰਮਾਇਣ ਦੀਆਂ ਕਥਾ ਕਹਾਣੀਆਂ ਸੁਣਾ ਕੇ ਆਪਣੇ ਫਰਜ਼ ਨਿਭਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਸਨ। ਜਨਰਲ ਜਗਜੀਤ ਸਿੰਘ ਅਰੋੜਾ ਸਾਹਿਬ ਸਾਡੀ ਰੈਜੀਮੈਂਟ ਦੇ ਕਰਨਲ ਆਫ ਦ ਰੈਜੀਮੈਂਟ ਰਹੇ ਸਨ। ਉਹਨਾਂ ਨੇ ਸਾਡਾ ਦਰਬਾਰ (ਫੌਜੀ ਇਕੱਠ) ਕਰਕੇ ਕਿਹਾ ਸੀ ਕਿ ਜਵਾਨੋ ਇਹ ਨਾਂ ਸੋਚੋ ਕਿ ਸਾਡੇ ਦੇਸ਼ ਨੇ ਸਾਨੂੰ ਕੀ ਦਿੱਤਾ ਹੈ ਅਤੇ ਕੀ ਦੇਣਾ ਹੈ। ਹਮੇਸ਼ਾਂ ਇਹ ਸੋਚੋ ਕਿ ਅਸੀ ਆਪਣੇ ਦੇਸ਼ ਵਾਸਤੇ ਕੀ ਕੀਤਾ ਹੈ ਅਤੇ ਕੀ ਕਰ ਸਕਦੇ ਹਾਂ? ਤਾਂ ਕਿ ਸਾਡਾ ਦੇਸ਼ ਅੱਗੇ ਵੱਧੇ। ਹਰ ਇੱਕ ਨੂੰ ਆਪਣੀ ਤਾਕਤ ਮੁਤਾਬਿਕ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ। ਪਿੱਛਲਾ ਇਤਿਹਾਸ ਪੜਨਾਂ ਅਤੇ ਸੁਨਣਾ ਬਹੁਤ ਜਰੂਰੀ ਹੈ। ਕਿਉਂਕਿ ਸਾਡੇ ਵੱਡੇ ਵਡੇਰਿਆਂ ਅਤੇ ਗੁਰੂਆਂ ਦੀ ਕੀਤੇ ਕਾਰਨਾਮੇ ਨਵੀਂ ਪਨੀਰੀ ਨੂੰ ਬਹੁਤ ਉਤਸ਼ਾਹਿਤ ਕਰਦੇ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਢਾਡੀ ਪ੍ਰਥਾ ਚਲਾਈ ਸੀ ਅਤੇ ਅੱਜ ਵੀ ਚੱਲ ਰਹੀ ਹੈ ਉਸ ਤੋਂ ਬਹੁਤ ਉਤਸ਼ਾਹ ਮਿਲਦਾ ਹੈ। ਰਣਜੀਤ ਸਿੰਘ ਸਿੱਧਵਾਂ ਅਤੇ ਕਰਨੈਲ ਸਿੰਘ ਰਾਮੂਵਾਲੀਏ ਜੋ ਕਿ ਅੱਜ ਸਾਡੇ ਵਿੱਚ ਨਹੀਂ ਹਨ, ਉਹਨਾਂ ਦੀਆਂ ਵੀਰਰਸ ਵਾਲੀਆਂ ਕਵਿਤਾਵਾਂ ਸੁਣ ਕੇ ਅੱਜ ਵੀ ਮਨ ਨਹੀਂ ਅੱਕਦਾ ਅਤੇ ਉਤਸ਼ਾਹ ਮਿਲਦਾ ਹੈ। ਸਾਡੇ ਸਿੱਖ ਆਗੂ ਅਤੇ ਜੱਥੇਦਾਰਾਂ ਨੂੰ ਇਸ ਪਾਸੇ ਧਿਆਨ ਦੇ ਕੇ ਢਾਡੀ ਜੱਥਿਆਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾਂ ਚਾਹੀਦਾ ਹੈ। ਸੁੱਚੇ ਲੰਗਾਹ ਵਰਗਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਸੰਨ 1976 ਵਿੱਚ ਸਾਡੇ ਪੰਜਾਬ ਰੈਜੀਮੈਂਟ ਦੇ ਟ੍ਰੇਨਿੰਗ ਸੈਂਟਰ ਵਿੱਚ ਵਿਸਾਖੀ ਵਾਲੇ ਦਿਨ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਹਨਾਂ ਦੇ ਸਾਥੀ ਚਮਕੌਰ ਸਿੰਘ ਅਤੇ ਕਰਤਾਰ ਸਿੰਘ ਮੰਡੀ ਕਲ੍ਹਾਂ ਜਿੰਨਾਂ ਨੇ ਦੋ ਦਿਨ ਜੋ ਰੰਗ ਬੰਨਿਆ ਸਾਨ

Related Articles

Back to top button