– ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਨਸ਼ੇ ਦੇ ਤਸਕਰਾਂ ਨੂੰ ਜੇਲ•ਾਂ ਵਿਚ ਡੱਕਿਆ ਜਾਵੇਗਾ : ਕੇਜਰੀਵਾਲ
ਗੁਰੂਹਰਸਹਾਏ, 19 ਜਨਵਰੀ (ਪਰਮਪਾਲ ਗੁਲਾਟੀ)- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਤੇ ਨਸ਼ੇ ਦੀ ਸਪਲਾਈ ਲਈ ਮੋਜੂਦਾ ਸੱਤਾਧਾਰੀ ਜਿੰਮੇਵਾਰ ਹਨ ਅਤੇ ਪੰਜਾਬ ਨੂੰ ਨਸ਼ੇ ਵਿਚ ਕੱਢਣ ਲਈ ਅਤੇ ਨਸ਼ੇ ਦੇ ਜਿੰਮੇਵਾਰਾਂ ਨੂੰ ਆਮ ਆਦਮੀ ਦੀ ਸਰਕਾਰ ਬਣਦਿਆ ਹੀ ਜੇਲ•ਾਂ ਵਿਚ ਡੱਕਿਆ ਜਾਵੇਗਾ। ਅਰਵਿੰਦ ਕੇਜਰੀਵਾਲ ਅੱਜ ਗੁਰੂਹਰਸਹਾਏ ਵਿਖੇ ਪਾਰਟੀ ਉਮੀਦਵਾਰ ਮਲਕੀਤ ਥਿੰਦ ਦੇ ਹੱਕ ਵਿਚ ਕੀਤੀ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਪੰਜਾਬੀਆਂ ਦਾ ਖੂਨ ਚੂਸ ਰੱਖਿਆ ਹੈ ਅਤੇ ਦੋਵੇਂ ਪਾਰਟੀਆਂ ਨੇ ਪੰਜਾਬ ਨੂੰ ਲੁੱਟ-ਲੁੱਟ ਕੇ ਆਪਣੇ ਢਿੱਡ ਭਰੇ ਹਨ। ਉਹਨਾਂ ਨੇ ਬਿਕਰਮ ਸਿੰਘ ਮਜੀਠਿਆ, ਕੈਪਟਨ ਅਮਰਿੰਦਰ ਸਿੰਘ, ਤੋਤਾ ਸਿੰਘ, ਸੁਖਬੀਰ ਸਿੰਘ ਬਾਦਲ ਸਮੇਤ ਹੋਰਾਂ ਸਿਆਸੀ ਆਗੂਆਂ ਤੇ ਸਿਆਸੀ ਹਮਲੇ ਕੀਤੇ। ਉਹਨਾਂ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਬਾਦਲਾਂ ਨੇ ਰੇਤ ਬੱਜਰੀ, ਹੋਟਲ, ਕੇਬਲ ਨੈਟੱਵਰਕ, 'ਤੇ ਕਬਜ਼ਾ ਕਰ ਰੱਖਿਆ ਹੈ, ਜਦਕਿ ਕੈਪਟਨ ਨੇ ਆਪਣੇ ਅਤੇ ਪਰਿਵਾਰ ਦੇ ਸਵਿਸ ਬੈਂਕ ਵਿਚ ਖਾਤੇ ਖੋਲ• ਰੱਖੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਇਹਨਾਂ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਕਿਸਾਨ ਆਤਮ ਹੱਤਿਆ ਕਰ ਰਹੇ ਹਨ ਸਾਡੀ ਸਰਕਾਰ ਆਉਣ 'ਤੇ ਸੁਆਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਅਤੇ ਫਸਲਾਂ ਦੇ ਲਾਹੇਵੰਦ ਭਾਅ ਮਿਲਣਗੇ, ਜਦਕਿ ਕਿਸਾਨਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਕੂਲ ਤੇ ਹਸਪਤਾਲ ਬਣਵਾ ਕੇ ਦਿੱਤੇ ਜਾਣਗੇ। ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 2500 ਰੁਪਏ ਮਹੀਨਾ ਦਿੱਤੀ ਜਾਵੇਗੀ। ਬੇਰੁਜ਼ਗਾਰਾਂ ਨੂੰ ਰੁਜਗਾਰ ਦੇਣ ਲਈ ਇੰਡਸਟਰੀ ਲਗਾਈ ਜਾਵੇਗੀ, ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਫ਼ਸਰਾਂ ਤੋਂ ਨਿਜਾਤ ਦੁਆਈ ਜਾਵੇਗੀ। ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜੋ 40 ਲੱਖ ਨੌਜਵਾਨ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਉਨ•ਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਮੋਜੂਦਾ ਅਕਾਲੀ ਭਾਜਪਾ ਸਰਕਾਰ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਸਾਡੀ ਸਰਕਾਰ ਆਉਣ 'ਤੇ ਇਸਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਸਜਾ ਦੁਆਈ ਜਾਵੇਗੀ। ਉਹਨਾਂ ਕਿਹਾ ਕਿ ਮੋਜੂਦਾ ਸਰਕਾਰ ਵਲੋਂ ਲੋਕਾਂ ਉਪਰ ਕੀਤੇ ਗਏ ਨਜਾਇਜ ਪਰਚੇ ਸਰਕਾਰ ਆਉਂਦਿਆ ਹੀ ਕੈਂਸਲ ਕੀਤੇ ਜਾਣਗੇ।
ਪਾਰਟੀ ਦੇ ਉਮੀਦਵਾਰਾਂ ਪ੍ਰਤੀ ਉਹਨਾਂ ਕਿਹਾ ਕਿ ਪੰਜਾਬ ਅੰਦਰ ਸਾਫ਼-ਸੁਥਰੀ ਛਵੀ ਅਤੇ ਇਮਾਨਦਾਰ ਉਮੀਦਵਾਰ ਹੀ ਮੈਦਾਨ ਵਿਚ ਉਤਾਰੇ ਹਨ ਅਤੇ ਜੇਕਰ ਸਰਕਾਰ ਬਣਨ ਉਪਰੰਤ ਵੀ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਖ਼ਤ ਸਜਾ ਦਿੱਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਆਪ ਦੀ ਸਰਕਾਰ ਬਣਨ 'ਤੇ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਦਲਿਤ ਸਮਾਜ ਦਾ ਹੋਵੇਗਾ। ਇਸ ਮੌਕੇ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾਉਣ ਦਾ ਸੱਦਾ ਦਿੰਦਿਆ ਕਿਹਾ ਕਿ ਜਿਸ ਤਰ•ਾਂ ਜਨਤਾ ਨੇ ਦਿੱਲੀ ਵਿਚ ਚਮਤਕਾਰ ਕਰ ਵਿਖਾਇਆ ਸੀ ਅਤੇ ਉਸੇ ਤਰ•ਾਂ ਤੁਸੀਂ ਵੀ ਹੰਬਲਾ ਮਾਰ ਕੇ 4 ਫ਼ਰਵਰੀ ਨੂੰ ਝਾੜੂ ਨੂੰ ਵੋਟ ਦੇ ਕੇ ਪੰਜਾਬ ਨੂੰ ਇਮਾਨਦਾਰੀ ਸਰਕਾਰ ਬਣਾਉਣ ਵਿਚ ਆਪਣਾ ਹਿੱਸਾ ਪਾਉਣ। ਇਸ ਤੋਂ ਪਹਿਲਾ ਇਸ ਰੈਲੀ ਨੂੰ ਪਾਰਟੀ ਉਮੀਦਵਾਰ ਮਲਕੀਤ ਥਿੰਦ ਨੇ ਆਪਣੇ ਹੱਕ ਵਿਚ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕਰਦਿਆ ਕਾਂਗਰਸ ਅਤੇ ਅਕਾਲੀ ਦਲ ਦੇ ਝੂਠੇ ਪ੍ਰਚਾਰ ਤੋਂ ਬਚਣ ਦਾ ਸੱਦਾ ਦਿੱਤਾ। ਇਸ ਰੈਲੀ ਨੂੰ ਫਿਰੋਜ਼ਪੁਰ ਦਿਹਾਤੀ ਉਮੀਦਵਾਰ ਮੋਹਨ ਸਿੰਘ ਫਲੀਆਂਵਾਲਾ, ਮੈਡਮ ਜਸਕੀਰਤ ਕੌਰ ਮਾਨ, ਜਸਰਾਜ ਜੱਸੀ, ਗੁਰਮੀਤ ਸਿੰਘ ਬਰਾੜ ਪ੍ਰਧਾਨ ਖੇਡ ਵਿੰਗ ਪੰਜਾਬ, ਕਸ਼ਮੀਰ ਕੌਰ ਸਿੱਧੂ ਨੇ ਵੀ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ। ਇਸ ਮੌਕੇ 'ਤੇ ਪਾਰਟੀ ਵਲੰਟੀਅਰਾਂ ਵਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਰੈਲੀ ਵਿਚ ਸਾਧੂ ਸਿੰਘ, ਰਾਮਪਾਲ ਅਜ਼ਾਦ, ਗੁਰਮੀਤ ਸਿੰਘ, ਧੀਰਜ ਕੁਮਾਰ, ਲਾਹੌਰਾ ਸਿੰਘ, ਸਾਜਨ ਸੰਧੂ, ਰਣਜੀਤ ਸਿੰਘ, ਸਚਿਨ ਸ਼ਰਮਾ, ਅਮਰਜੀਤ ਚੁੱਘਾ, ਤਿਲਕ ਰਾਜ, ਗੁਰਜੀਤ ਭੁੱਲਰ, ਤਰਸੇਮ ਸਿੰਘ ਸਰਕਲ ਇੰਚਾਰਜ਼, ਸੁਖਦੇਵ ਸਿੰਘ ਮਹਿਮਾ, ਰਾਜਪੀ੍ਰਤ ਸੁੱਲ•ਾ, ਮੰਗਤ ਮਹਿਤਾ, ਗੁਰਚਰਨ ਸਿੰਘ ਗਾਮੂ ਵਾਲਾ, ਗਗਨ ਕੰਬੋਜ਼, ਮਨਿੰਦਰ ਬੱਟੀ, ਮਨਿੰਦਰ ਕੰਬੋਜ਼ ਤੋਂ ਇਲਾਵਾ ਗਾਇਕ ਨਿਰਮਲ ਸਿੱਧੂ, ਕਲਵਿੰਦਰ ਕੰਵਲ ਸਮੇਤ ਕਈ ਹੋਰ ਵਲੰਟੀਅਰ ਹਾਜ਼ਰ ਸਨ।