ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ 30 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
ਫਿਰੋਜ਼ਪੁਰ, 19 ਜਨਵਰੀ, 2022। ਹਲਕਾ ਫਿਰੋਜ਼ਪੁਰ ਸ਼ਹਿਰੀ ਵਿਚ ਲਗਾਤਾਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਨਿੱਤਰ ਰਹੇ ਹਨ। ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਰੋਹਿਤ ਵੋਹਰਾ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਸਾਬੂਆਣਾ ਤੋਂ ਕਰੀਬ 30 ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆ ਰੋਹਿਤ ਵੋਹਰਾ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਮੁਖਤਿਆਰ ਸਿੰਘ, ਹਰਪਾਲ ਸਿੰਘ, ਸੁਖਬੀਰ ਸਿੰਘ ਬਲਵਿੰਦਰ ਸਿੰਘ , ਦਲੇਰ ਸਿੰਘ, ਬਲਦੇਵ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ, ਸਾਜਣ ਸਿੰਘ, ਰਮਨ ਸਿੰਘ, ਬਲਦੇਵ ਸਿੰਘ, ਮਿਠਨ, ਚੰਨਾ ਸਿੰਘ, ਸੂਬਾ ਸਿੰਘ, ਮੁਖਤਿਆਰ ਸਿੰਘ,ਸੋਨਾ ਸਿੰਘ, ਨਿਲੂ ਸਿੰਘ,ਕਰਮਜੀਤ ਸਿੰਘ, ਜੱਸਾ ਸਿੰਘ, ਬਿੱਲਾ, ਬਿੰਦਰ ਕੌਰ, ਪਰਮਜੀਤ ਕੌਰ,ਸ਼ਿੰਦਰ ਕੌਰ, ਰੇਖਾ , ਰਾਣੋ, ਜਾਮਿਲਾ ਕੌਰ, ਬਲਜੀਤ ਕੌਰ, ਸੁੱਖਪ੍ਰੀਤ ਕੌਰ, ਵੀਰਪਾਲ ਕੌਰ, ਸੁਮਨ ਕੌਰ ਆਦਿ ਪਰਿਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਹਿੰਮਤ ਸਿੰਘ ਭੁੱਲਰ ਕੌਮੀ ਮੀਤ ਪ੍ਰਧਾਨ ਯੂਥ, ਲਖਵਿੰਦਰ ਸਿੰਘ ਭੱਦਰੂ, ਹਰਪਾਲ ਸਿੰਘ ਸਾਬਕਾ ਸਰਪੰਚ,ਪ੍ਰੀਤਮ ਸਿੰਘ ਪੀਰਾਂ ਵਾਲਾ, ਮਿੱਠਣ ਸਿੰਘ, ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ।