Ferozepur News

ਆਨਲਾਈਨ ਕਵੀ ਦਰਬਾਰ ਵਿੱਚ ਹਰਮਨ ਖਹਿਰਾ ਦੀ ਹਾਜ਼ਰੀ

ਆਨਲਾਈਨ ਕਵੀ ਦਰਬਾਰ ਵਿੱਚ ਹਰਮਨ ਖਹਿਰਾ ਦੀ ਹਾਜ਼ਰੀ

ਇੱਕ ਨਹੀਂ ਜੇ ਸੱਟ, ਸੱਟਾਂ ਬੜੀਆ ਦੀ ਗੱਲ ਏ
ਅੱਜ ਦੀ ਨਹੀਂ ਗੱਲ, ਰੁੱਤਾਂ ਸੜੀਆਂ ਦੀ ਗੱਲ ਏ

ਮਰ ਮਿਟ ਜਾਣ ਦੀਆਂ ਗੱਲਾਂ ਮੈਂ ਵੀ ਕਰਦਾ ਸੀ
ਅੱਲੜਪੁਣੇ ਚ ਅੱਖਾਂ ਲੜੀਆਂ ਦੀ ਗੱਲ ਏ

ਖਾਣ ਆਲੇ ਖਾਰਾ ਖੂਰਾਂ ਖਾਈ ਖੂਈ ਜਾਂਦੇ ਨੇ
ਚੁੱਪ ਰਹਿਣ ਮਗਰੇ ਵੀ ਅੜੀਆਂ ਦੀ ਗੱਲ ਏ

ਛਿੱਲ ਦੇਣਾ ਛਿਲੇ ਜਾਣਾ ਕਹਿਣ ਨੂੰ ਈ ਸੌਖਾ ਏ
ਪੁੱਤ ਮਰ ਜਾਂਦੇ, ਹੱਥ-ਕੜੀਆਂ ਦੀ ਗੱਲ ਏ

ਆਸ਼ਕਾਂ ਨੇ ਇਸ਼ਕ ਤਜਾਬ ਨਾਲ ਸਾੜਿਆ
ਰਾਤਾਂ ਦੀ ਨਹੀਂ ਗੱਲ, ਧੁੱਪਾਂ ਚੜੀਆਂ ਦੀ ਗੱਲ ਏ

ਜੁੜਨੇ ਤੇ ਜੋੜਨੇ ਨੂੰ ਵਰੇ ਲੱਗ ਜਾਂਦੇ ਨੇ
ਲੈ ਜਾਣਾ, ਲੱਥ ਜਾਣਾ, ਘੜੀਆਂ ਦੀ ਗੱਲ ਏ

 

Harman Khehra
Age 22
Post graduation MSC economics
Guru nanak dev university

Official Anchor youth festivals Amritsar.
Co-founder= POETOFPUNJAAB

Related Articles

Leave a Reply

Your email address will not be published. Required fields are marked *

Back to top button