ਆਦਿਵਾਸੀ ਗੂਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ (ਰਜਿ.) ਵੱਲੋਂ ਦਲਿਤਾਂ ਤੇ ਅਤਿਆਚਾਰ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਆਦਿਵਾਸੀ ਗੂਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਭਾਰਤ (ਰਜਿ.) ਵੱਲੋਂ ਦਲਿਤਾਂ ਤੇ ਅਤਿਆਚਾਰ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਫਿਰੋਜ਼ਪੁਰ 16 ਜੂਨ 2021 –ਆਦਿਵਾਸੀ ਗੁਰੂ ਵਾਲਮੀਕਿ ਮੰਦਿਰ ਗਿਆਨ ਆਸ਼ਰਮ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ , ਵਲੋਂ ਅੱਜ ਪਰਤਕਾਰ ਵਾਰਤਾ ਦੌਰਾਨ ਦਲਿਤਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦਿਨੋ ਦਿਨ ਦਲਿਤਾਂ ਤੇ ਅਤਿਆਚਾਰ ਵਧਦੇ ਜਾ ਰਹੇ ਨੇ ਜੋਕਿ ਕਾਫੀ ਚਿੰਤਾਜਨਕ ਹੈ ਸੰਸਥਾ ਵੱਲੋਂ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ , ਸੰਬੰਦਤ ਡੀ.ਸੀ ,ਐਸ.ਐਸ.ਪੀ., ਅਤੇ ਐਸ.ਡੀ.ਐਮ , ਦਲਿਤਾਂ ਨਾਲ ਜੁੜੇ ਮੁੱਦੇ ਜਲਦ ਤੋਂ ਜਲਦ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ ਬੁਲਾਰੇ ਨੇ ਕਿਹਾ ਕਿ ਜਿਲ੍ਹਾ ਫਿਰੋਜ਼ਪੁਰ ਦੇ ਥਾਣਾ ਮੁਦਕੀ ਵਿਖੇ ਹਵਾਲਾਤ ਵਿੱਚ ਐਸ ਸੀ. ਜਾਤੀ ਦੇ ਮੈਂਬਰਾਂ ਦੇ ਲੜਕੇ ਦੀ ਭੁੱਟਮਾਰ ਕੀਤੀ ਗਈ,ਅਤੇ ਪਰਚਾ ਦਰਜ਼ ਹੋਣ ਦੇ ਬਾਵਜੂਦ ਵੀ ਦੋਸੀਆਨ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ। ਸੰਸਥਾ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਹੋਰ ਵੀ ਕਈ ਥਾਵਾਂ ਤੇ ਦਲਿਤਾਂ ਨਾਲ ਵਦੀਕੀਆਂ ਹੋਈ ਹਨ, ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਪਿੰਡ ਚੀਮਾਂ ਕਲਾਂ ਵਿਖੇ ਕੁੱਜ ਲੋਕਾਂ ਵੱਲੋਂ ਐਸ, ਸੀ. ਜਾਤੀ ਦੇ ਭਾਈ ਧਾਰਾ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਸਥਿਤ ਪਿੰਡ ਟਾਹਲੀ ਦੇ ਰਹਿਣ ਵਾਲੇ ਨੌਜਵਾਨ ਸੁਰਜੀਤ ਸਿੰਘ ਲਾਡੀ ਦਾ ਕਤਲ ਹੋਣ ਦੇ ਬਾਵਜੂਦ ਵੀ ਪੁਲਿਸ ਨਾਲ ਮਿਲੀਭੁਗਤ ਹੋਣ ਕਰਕੇ ਕਤਲ ਨੂੰ ਐਕਸੀਡੈਂਟ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਗਈ।, ਜਿਲ੍ਹਾ ਮੋਗਾ ਦੇ ਥਾਣਾ ਬਧਨੀ ਕਲਾਂ ਵਿੱਚ ਪੈਂਦੀ ਪੁਲਿਸ ਚੌਕੀ ਵਿੱਚ ਡਊਟੀ ਨਿਭਾ ਰਿਹਾ ਐਸ.ਸੀ. ਜਾਤੀ ਦਾ ਐਸਆਈ ਸਤਨਾਮ ਸਿੰਘ ਜੋ ਕਿ ਆਪਣੇ ਹੀ ਥਾਣੇ ਦੇ ਐਸ.ਐਚ.ਓ. ਕਰਮਜੀਤ ਸਿੰਘ ਵਲੋਂ ਉਸ ਨੂੰ ਜਾਤੀ ਤੌਰ ‘ਤੇ ਜਲੀਲ ਕਰਨ ਕਾਰਨ ਆਤਮਹਤਿਆ ਕਰ ਲਈ ਗਈ, ਪਰ ਕਰਮਜੀਤ ਦੇ ਖਿਲਾਫ ਅਜੇ ਤੱਕ ਕੌਈ ਕਾਰਵਾਈ ਨਹੀਂ ਕੀਤੀ ਗਈ, , ਜਿਸ ਨੂੰ ਲੈ ਕੇ ਸਮਾਜ ਵਿਚ ਕਾਫ਼ੀ ਰੋਸ਼ ਹੈ , ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸਦਾ ਹੱਲ ਕੀਤਾ ਜਾਵੇ ਅਤੇ ਪੀੜਿਤਾਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਨੂੰ ਸੰਗਰਸ਼ ਹੋਰ ਤਿੱਖਾ ਕਰਨਾ ਪਵੇਗਾ