ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਬੈਨਰ ਤਹਿਤ ਅੰਧ ਵਿਦਿਆਲਿਆ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਬੈਨਰ ਤਹਿਤ ਅੰਧ ਵਿਦਿਆਲਿਆ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
ਫਿਰੋਜ਼ਪੁਰ, ਜੁਲਾਈ 28, 2022: ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਡਮ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਬੈਨਰ ਤਹਿਤ ਅੰਧ ਵਿਦਿਆਲਿਆ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
ਸਮਾਗਮ ਵਿੱਚ ਰੰਗਾਰੰਗ ਮਾਹੌਲ ਸਿਰਜਿਆ ਗਿਆ ਜਿੱਥੇ ਅੰਧ ਵਿਦਿਆਲਿਆ ਦੇ ਮੈਂਬਰਾਂ ਵੱਲੋਂ ਅਤੇ ਮੁਸਕਾਨ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਡਾਂਸ ਅਤੇ ਗੀਤ ਪੇਸ਼ ਕੀਤੇ ਗਏ। ਸਮਾਗਮ ਵਿੱਚ ਫ਼ਿਰੋਜ਼ਪੁਰ ਫਾਉਂਡੇਸ਼ਨ ਐਨਜੀਓ ਵੱਲੋਂ ਖੀਰ ਵਰਤਾਈ ਗਈ ਅਤੇ ਲਾਈਫ ਸੇਵਰ ਵੈੱਲਫੇਅਰ ਸੋਸਾਇਟੀ ਵੱਲੋਂ ਸਾਰੇ ਅੰਧ ਵਿਦਿਆਲਿਆ ਦੇ ਮੈਂਬਰਾਂ ਅਤੇ ਮੁਸਕਾਨ ਸਕੂਲ ਦੇ ਆਏ ਹੋਏ ਬੱਚਿਆਂ ਨੂੰ ਟੀ ਸ਼ਰਟ ਭੇਂਟ ਕੀਤੀਆਂ ਗਈਆਂ । ਇਸ ਮੌਕੇ ਉਤੇ ਸਪੈਸ਼ਲ ਸਕੂਲ ਦੇ ਬੱਚਿਆਂ ਵਿੱਚ ਅਤੇ ਅੰਧ ਵਿਦਿਆਲਿਆ ਦੇ ਮੈਂਬਰਾਂ ਦੇ ਵਿੱਚ ਬਹੁਤ ਉਤਸ਼ਾਹ ਸੀ । ਅੰਧ ਵਿਦਿਆਲਿਆ ਦੇ ਮੈਂਬਰਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਧੰਨਵਾਦੀ ਹਨ ਅਤੇ ਉਨ੍ਹਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ।
ਇਸ ਮੌਕੇ ਡਾ ਸਤਿੰਦਰ ਸਿੰਘ ਡਿਪਟੀ ਡੀ ਈ ਓ ਐਲੀਮੈਂਟਰੀ ਅਤੇ ਮੈਂਬਰ , ਸ੍ਰੀ ਜਗਜੀਤ ਸਿੰਘ ਸੋਢੀ ਪ੍ਰਧਾਨ ਲਾਈਫ ਸੇਵਰ ਸੁਸਾਇਟੀ ਐੱਨਜੀਓ ਅਤੇ ਮੈਂਬਰ ਮੈਡਮ ਰਿਚੀਕਾ ਨੰਦਾ ਸੀਡੀਪੀਓ ਘੱਲ ਖੁਰਦ , ਵਨ ਸਟਾਪ ਸੈਂਟਰ ਦੀ ਸ੍ਰੀਮਤੀ ਰੀਤੂ ਪਲਟਾ ਸੀ.ਏ., ਫ਼ਿਰੋਜ਼ਪੁਰ ਫਾਊਂਡੇਸ਼ਨ ਐਨਜੀਓ ਦੇ ਮੈਂਬਰ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ, ਸ੍ਰੀ ਹਰੀਸ਼ ਮੋਂਗਾ ਸਕੱਤਰ ਅੰਧ ਵਿਦਿਆਲਿਆ ਅਤੇ ਮੈਂਬਰ, ਮੁਸਕਾਨ ਸਕੂਲ ਦੇ ਬੱਚੇ ਅਤੇ ਟੀਚਰ, ਆਂਚਲ, ਅਭੀਸ਼ੇਕ ਬਲਾਕ ਕੋਆਰਡੀਨੇਟਰ, ਸਤਨਾਮ ਸਿੰਘ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਵੀ ਹਾਜ਼ਰ ਸਨ।