Ferozepur News

ਆਂਧਰਾ ਪ੍ਰਦੇਸ਼ ਤੋਂ ਸਾਈਕਲ ਯਾਤਰਾ ਸ਼ੁਰੂ ਕਰਨ ਵਾਲੀ ਜੋਤੀ 800 ਕਿਲੋਮੀਟਰ ਦਾ ਸਫਰ ਤਹਿ ਕਰਕੇ ਪੁੱਜੀ ਫਿ਼ਰੋਜ਼ਪੁਰ

ਜੋਤੀ ਰੰਗੋਲਾ ਦਾ ਆਪਣੇ ਗ੍ਰਹਿ ਪੁੱਜਣ *ਤੇ ਕਮਲ ਸ਼ਰਮਾ ਨੇ ਦੌਸ਼ਾਲੇ ਤੇ ਬੁੱਕੇ ਨਾਲ ਕੀਤਾ ਸਵਾਗਤ
ਅਜਿਹੀਆਂ ਕੁੜੀਆਂ ਸਦਕਾ ਭਾਰਤ ਵਿਚ ਲੜਕੀਆਂ ਮੀਲ ਪੱਥਰ ਸਥਾਪਿਤ ਕਰਕੇ ਹੋਰਨਾਂ ਲੜਕੀਆਂ ਲਈ ਬਣ ਰਹੀਆਂ ਨੇ ਰਾਹ ਦਸੇਰਾ—ਕਮਲ ਸ਼ਰਮਾ
ਇਕੋ ਦੇਸ਼ ਵਿਚ 20 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਕੇ ਜੋਤੀ ਆਪਣਾ ਨਾਮ ਦਰਜ ਕਰਾਏਗੀ ਗਿਨੀਜ਼ ਬੁੱਕ *ਚ

ਫਿ਼ਰੋਜ਼ਪੁਰ, 18 ਜਨਵਰੀ 
ਗ੍ਰਹਿ ਵਿਖੇ
ਗੂਗਲ ਤੋਂ ਛੱਡ ਕੇ ਕੈਸ਼ਲੈਸ ਯਾਤਰਾ
ਹਰ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਗੂਗਲ ਵਿਚ ਕੰਮ ਕਰਨ ਲਈ ਜਿਥੇ ਭਾਰਤ ਸਮੇਤ ਹਰੇਕ ਦੇਸ਼ ਦਾ ਵਿਅਕਤੀ ਉਤਸ਼ਾਹਿਤ ਹੈ, ਉਥੇ ਭਾਰਤ ਦੇ ਆਂਧਰਾ ਪ੍ਰਦੇਸ਼ ਦੀ ਜੋਤੀ ਰੰਗੋਲਾ ਨੇ ਲੱਖਾਂ ਦੀ ਨੌਕਰੀ ਛੱਡ ਭਾਰਤੀ ਕੁੜੀਆਂ ਲਈ ਸਥਾਪਿਤ ਕੀਤੀ ਵਿਲੱਖਣਤਾ। ਲੱਖਾਂ ਦੀ ਤਨਖਾਹ ਛੱਡ ਕੈਸ਼ਲੈਸ ਢੰਗ ਨਾਲ ਸਾਈਕਲਿੰਗ ਵਿਚ 20000 ਕਿਲੋਮੀਟਰ ਦਾ ਸਫਰ ਤਹਿ ਕਰਕੇ ਆਪਣਾ ਨਾਮ ਗਿਨੀਜ਼ ਬੁੱਕ ਵਿਚ ਦਰਜ ਕਰਵਾਉਣ ਵਾਲੀ ਜੋਤੀ ਰੰਗੋਲਾ ਜਿਸ ਵੀ ਸੂਬੇ ਜਾਂ ਸ਼ਹਿਰ ਵਿਚ ਜਾਂਦੀ ਹੈ, ਉਥੋਂ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਆਪਣੇ ਖਾਣ—ਪਾਣ ਦਾ ਪ੍ਰਬੰਧ ਕਰਕੇ ਕੁਝ ਘੜੀਆਂ ਆਰਾਮ ਕਰਦੀ ਹੈ। 
ਭਾਰਤੀ ਕੁੜੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਨਵੀਂ ਦਿੱਲੀ ਤੋਂ ਸਾਈਕਲਿੰਗ ਰਾਹੀਂ ਸ਼ੁਰੂ ਕੀਤੇ ਆਪਣੇ ਮੁਕਾਮ ਨੂੰ ਸਿਰੇ ਲਗਾਉਣ ਲਈ ਫਿ਼ਰੋਜ਼ਪੁਰ ਪੁੱਜੀ ਜੋਤੀ ਦਾ ਆਪਣੇ ਗ੍ਰਹਿ ਪੁੱਜਣ *ਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ। ਜੀ ਹਾਂ ਫਿ਼ਰੋਜ਼ਪੁਰ ਪੁੱਜੀ ਜੋਤੀ ਨੂੰ ਜਿਥੇ 1800 ਕਿਲੋਮੀਟਰ ਦਾ ਸਫਰ ਤਹਿ ਕਰਨ *ਤੇ ਕਮਲ ਸ਼ਰਮਾ ਨੇ ਵਧਾਈ ਦਿੱਤੀ, ਉਥੇ ਜੋਤੀ ਨੂੰ ਆਂਧਰਾ ਪ੍ਰਦੇਸ਼ ਨਹੀਂ ਪੂਰੇ ਭਾਰਤ ਦੀ ਲੜਕੀ ਗਰਦਾਨਿਆ। ਇਸ ਮੌਕੇ ਬੋਲਦਿਆਂ ਸ੍ਰੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਜੋਤੀ ਨੇ ਇਕੱਲਿਆ ਸਾਈਕਲਿੰਗ ਦਾ ਆਗਾਜ਼ ਕਰਕੇ ਤੇ ਕਈ ਸਟੇਟਾਂ ਵਿਚੋਂ ਆਪਣਾ ਸਫਰ ਪੂਰਾ ਕਰਦਿਆਂ ਹਰਿਆਣਾ ਰਾਹੀਂ ਪੰਜਾਬ ਵਿਚ ਪੁੱਜਣ *ਤੇ ਜਿਥੇ ਲੜਕੀਆਂ ਅੰਦਰ ਛੁਪੇ ਹੁਨਰ ਦੀ ਜੰਮ ਕੇ ਪ੍ਰਸੰਸਾ ਕੀਤੀ, ਉਥੇ ਹਰ ਲੜਕੀ ਨੂੰ ਝਾਂਸੀ ਦੀ ਰਾਣੀ, ਪੀ.ਟੀ ਊਸ਼ਾ ਤੇ ਕਲਪਨਾ ਚਾਵਲਾਂ ਸਮੇਤ ਕਈ ਮੁਕਾਮਾਂ ਵਿਚ ਆਪਣਾ ਨਾਮ ਦੁਨਿਆਂ ਵਿਚ ਚਮਕਾਉਣ ਵਾਲੀਆਂ ਲੜਕੀਆਂ ਨੂੰ ਪ੍ਰੇਰਣਾ ਲੈ ਕੇ ਜੋਤੀ ਰੰਗੋਲਾ ਵਾਂਗ ਕੋਈ ਵੱਖਰਾ ਰਸਤਾ ਅਖਤਿਆਰ ਕਰਕੇ ਆਪਣਾ ਤੇ ਪਰਿਵਾਰ ਸਮੇਤ ਇਲਾਕੇ ਦਾ ਨਾਮ ਰੋਸ਼ਨਾਉਣ ਦੀ ਅਪੀਲ ਕੀਤੀ।
ਆਪਣੇ ਗ੍ਰਹਿ ਆਈ ਪੁੱਜੀ ਜੋਤੀ ਰੰਗੋਲਾ ਨੂੰ ਦੋਸ਼ਾਲਾ ਤੇ ਬੁੱਕਾ ਭੇਂਟ ਕਰਦਿਆਂ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਜੋਤੀ ਰੰਗੋਲਾ ਨੂੰ ਮਿਲ ਕੇ ਉਨ੍ਹਾਂ ਨੂੰ ਦੇਸ਼ ਦੀ ਹਰ ਲੜਕੀ ਤੋਂ ਕੁਝ ਨਾ ਕੁਝ ਵੱਖਰੀ ਪ੍ਰਤਿਭਾ ਦੇਖਣ ਦੀ ਇਛਾ ਜ਼ਾਹਿਰ ਹੋ ਰਹੀ ਹੈ। ਆਪਣਾ ਘਰ ਤੋਂ ਨਿਕਲ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਆਦਿ ਸਟੇਟਾਂ ਤੋਂ ਪੰਜਾਬ ਪਹੁੰਚੀ ਜੋਤੀ ਰੰਗੋਲਾ ਦੇ ਇਕਲਿਆ ਸਥਾਪਿਤ ਕੀਤੇ ਜਾ ਰਹੇ ਇਸ ਮੀਲ ਪੱਥਰ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਲੜਕੀ ਦਾ ਨਾਮ ਆਉਂਦਿਆਂ ਹੀ ਲੋਕ ਤੇ ਲੜਕੀ ਖੁਦ ਸੂਰਜ ਢਲਦਿਆਂ ਘਰੋਂ ਬਾਹਰ ਜਾਣ ਤੋਂ ਕੰਨੀ ਕਤਰਾਉਂਦੀਆਂ ਹਨ, ਪ੍ਰੰਤੂ ਜੋਤੀ ਦਾ ਇਹ ਜ਼ਾਬਾਂਜਾਂ ਵਾਲਾ ਕਰਤੱਬ ਹਰ ਲੜਕੀ ਨੂੰ ਆਪਣੇ ਅੰਦਰ ਜਗਾਉਣਾ ਚਾਹੀਦਾ ਹੈ ਤਾਂ ਜੋ ਲੜਕੀਆਂ ਨੂੰ ਆਪਣੇ ਅੰਦਰ ਮਹਿਸੂਸ ਹੁੰਦੇ ਕਮਜ਼ੋਰ—ਪਨ ਤੋਂ ਛੁਟਕਾਰਾ ਮਿਲ ਸਕੇ। ਫਿ਼ਰੋਜ਼ਪੁਰ ਪੁੱਜੀ ਜੋਤੀ ਰੰਗੋਲਾ ਨਾਲ ਫਿ਼ਰੋਜ਼ਪੁਰ ਵਿਚ 40 ਕਿਲੋਮੀਟਰ ਦਾ ਸਾਈਕਲ ਰਾਹੀਂ ਸਫਰ ਤਹਿ ਕਰਨ ਵਾਲੇ ਸੋਹਨ ਸਿੰਘ ਸੋਢੀ, ਹਰੀਸ਼ ਮੌਂਗਾ ਤੇ ਉਨ੍ਹਾਂ ਦੀ ਟੀਮ ਨੂੰ ਫਿ਼ਰੋਜ਼ਪੁਰ ਦੀਆਂ ਲੜਕੀਆਂ ਵਿਚ ਅਜਿਹੀ ਸਪਿਰਟ ਭਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਵਿਚ ਜੋਤੀ ਰੰਗੋਲਾ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ ਤਾਂ ਲੜਕੀ ਦੇ ਇਸ ਮੁਕਾਂਮ ਨੂੰ ਸਿਰੇ ਲਗਾਉਣ ਵਿਚ ਉਹ ਕੁਝ ਭੂਮਿਕਾ ਅਦਾ ਕਰ ਸਕਣ। 
ਪੂਰੇ ਭਾਰਤ ਵਿਚ ਆਪਣੀ ਪਹਿਚਾਣ ਬਨਾਉਣ ਦੇ ਮਨੋਰਥ ਨਾਲ ਸਾਈਕਲਿੰਗ ਦੌਰਾਨ ਦੇਸ਼ ਦੇ ਵੱਖ—ਵੱਖ ਸੂਬਿਆਂ ਵਿਚਲੇ ਅਨੁਭਵ ਸਾਂਝੇ ਕਰਦਿਆਂ ਜਿਥੇ ਜੋਤੀ ਰੰਗੋਲਾ ਨੇ ਪੂਰੇ ਭਾਰਤ ਵਿਚਲੇ ਲੋਕਾਂ ਦੀ ਇਕੋ ਸੋਚ ਦਾ ਪ੍ਰਗਟਾਵਾ ਕਰਦਿਆਂ ਸਮੂਹ ਭਾਰਤੀਆਂ ਵੱਲੋਂ ਉਸ ਨੂੰ ਸਮਰਥਨ ਦੇਣ ਦੀ ਪੁਸ਼ਟੀ ਕੀਤੀ, ਉਥੇ ਇਕ—ਦੋ ਵਾਰ ਵਾਪਰੇ ਅਨੋਖੇ ਕਿੱਸਿਆਂ ਦਾ ਵੀ ਜਿ਼ਕਰ ਕੀਤਾ। ਸਾਈਕਲਿੰਗ ਰਾਹੀਂ 20 ਹਜ਼ਾਰ ਦਾ ਇਕੋ ਦੇਸ਼ ਵਿਚ ਸਫਰ ਤਹਿ ਕਰਕੇ ਆਸਟ੍ਰੇਲੀਆ ਦੇ ਵਿਅਕਤੀ ਵੱਲੋਂ ਸਥਾਪਿਤ ਕੀਤੇ ਰਿਕਾਰਡ ਨੂੰ ਤੋੜਦਿਆਂ ਆਪਣਾ ਨਾਮ ਦਰਜ ਕਰਵਾਉਣ ਦੀ ਗੱਲ ਕਰਦਿਆਂ ਜੋਤੀ ਰੰਗੋਲਾ ਨੇ ਕਿਹਾ ਕਿ ਇਸ ਮੀਲ ਪੱਥਰ ਸਥਾਪਿਤ ਕਰਨ ਵਿਚ ਜਿਥੇ ਉਸਦਾ ਪਰਿਵਾਰ ਪੂਰਨ ਸਹਿਯੋਗ ਦੇ ਰਿਹਾ ਹੈ, ਉਥੇ ਦੇਸ਼ ਦਾ ਹਰ ਨਾਗਰਿਕ ਪੂਰਨ ਸਮਰਥਨ ਦੇ ਰਿਹਾ ਹੈ। ਇਕ ਕਿਸਾ ਸਾਂਝਾ ਕਰਦਿਆਂ ਜੋਤੀ ਰੰਗੋਲਾ ਨੇ ਸਪੱਸ਼ਟ ਕੀਤਾ ਕਿ ਜਦੋਂ ਉਹ ਇਕ ਸਟੇਟ ਵਿਚੋਂ ਗੁਜਰ ਰਹੀ ਸੀ ਤਾਂ ਰਾਤ ਦੇ ਸਫਰ ਦੌਰਾਨ ਕੁਝ ਨੌਜਵਾਨ ਉਸ ਨਾਲ ਸਵਾਲਾਂ ਦੀ ਝੜੀ ਲਗਾ ਕੇ ਇਕ ਤੋਂ ਬਾਅਦ ਇਕ ਸਵਾਲ ਕਰ ਰਹੇ ਸਨ, ਪ੍ਰੰਤੂ ਜਦੋਂ ਉਕਤ ਨੌਜਵਾਨਾਂ ਨੇ ਉਸ ਦੇ ਸਿਰ ਉਪਰ ਲੱਗੇ ਹੈਲਮਟ ਦੇ ਕੈਮਰੇ ਨੂੰ ਦੇਖਿਆ ਤਾਂ ਹੋਰਨਾਂ ਗੱਲਾਂ ਦੀ ਬਜਾਏ ਕੈਮਰੇ ਬਾਰੇ ਜਾਨਣ ਨੂੰ ਉਤਸ਼ਾਹਿਤ ਦਿੱਤੇ। ਸਾਈਕਲਿੰਗ ਦੀ ਯਾਤਰਾ ਕਰਨ ਵਾਲੀ ਜੋਤੀ ਨੇ ਕਿਹਾ ਕਿ ਇਕ ਹੋਰ ਅਨੇਖੀ ਯਾਤਰਾ ਦੌਰਾਨ ਜਦੋਂ ਉਹ ਡਾਕੂਆਂ ਦੇ ਨਾਮ ਨਾਲ ਮਸ਼ਹੂਰ ਚਬਲ ਘਾਟੀ ਵਿਚੋਂ ਗੁਜਰ ਰਹੀ ਸੀ ਤਾਂ ਟਿੱਲਿਆਂ ਤੋਂ ਇਕੱਲੀ ਲੜਕੀ ਨੂੰ ਰਾਤ ਸਮੇਂ ਗੁਜਰਦਾ ਦੇਖ ਮੌਕੇ ਸਿਵਲ ਵਰਦੀ ਵਿਚ ਆਏ ਪੁਲਿਸ ਮੁਲਾਜ਼ਮਾਂ ਨੇ ਜਿਥੇ ਕਈ ਕਿਲੋਮੀਟਰ ਉਸ ਨੂੰ ਸਫਰ ਤਹਿ ਕਰਵਾਇਆ, ਉਥੇ ਇਕ ਸਾਈਕਲ ਪਿਛੇ ਚਲ ਰਹੀਆਂ ਚਾਰ ਜੀਪਾਂ ਨੇ ਉਸ ਦੇ ਹੌਂਸਲੇ ਨੂੰ ਹੋਰ ਵੀ ਬੁਲੰਦ ਕੀਤਾ। ਦਿੱਲੀ ਤੋਂ ਸ਼ੁਰੂ ਕੀਤੇ ਸਾਈਕਲਿੰਗ ਦੀ ਗੱਲ ਕਰਦਿਆਂ ਜੋਤੀ ਨੇ ਕਿਹਾ ਕਿ ਭਾਵੇਂ ਉਸ ਨੇ ਹੁਣ ਤੱਕ 800 ਕਿਲੋਮੀਟਰ ਦਾ ਸਫਰ ਤਹਿ ਕਰ ਲਿਆ ਹੈ, ਪ੍ਰੰਤੂ ਇਸੇ ਸਾਲ ਦੇ ਅਖੀਰ ਤੱਕ 20 ਹਜ਼ਾਰ ਦਾ ਸਫਰ ਤਹਿ ਕਰਕੇ ਕੰਨਿਆ ਕੁਮਾਰੀ ਪਹੁੰਚ ਕੇ ਆਪਣਾ ਮੁਕਾਮ ਹਾਸਲ ਕਰੇਗੀ। ਆਪਣੇ ਪਰਿਵਾਰ ਦੀ ਗੱਲ ਕਰਦਿਆਂ ਜੋਤੀ ਨੇ ਕਿਹਾ ਕਿ ਨੇਵੀ ਵਿਚੋਂ ਰਿਟਾਇਰ ਪਿਤਾ ਤੇ ਸਰਪੰਚ ਮਾਤਾ ਉਸ ਦੇ ਮਨੋਰਥ ਨੂੰ ਹਰ ਹੀਲੇ ਉਤਸ਼ਾਹਿਤ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ, ਸਮਾਜ ਸੇਵੀਆਂ ਤੇ ਪਤਵੰਤਿਆਂ ਨੇ ਜੋਤੀ ਰੰਗੋਲਾ ਦੇ ਸੁਪਨਿਆਂ ਦੇ ਸਕਾਰ ਹੋਣ ਦੀ ਕਾਮਨਾ ਕਰਦਿਆਂ ਸਫਰ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।
 

Related Articles

Back to top button