ਅੱਜ ਕਿਸਾਨ ਮਹਿਲਾ ਦਿਵਸ ਤੇ ਜ਼ਿਲ੍ਹਾ ਭਰ ਵਿੱਚ ਬੀਬੀਆਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਅੱਜ ਕਿਸਾਨ ਮਹਿਲਾ ਦਿਵਸ ਤੇ ਜ਼ਿਲ੍ਹਾ ਭਰ ਵਿੱਚ ਬੀਬੀਆਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਫਿਰੋਜ਼ਪੁਰ, 18.1.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਫਿਰੋਜ਼ਪੁਰ ਦੇ ਪਿੰਡਾਂ ਤੇ ਵੱਖ ਵੱਖ ਸ਼ਹਿਰਾਂ ਵਿੱਚ ਕਿਸਾਨਾਂ ਅਤੇ ਮਜ਼ਦੂਰ ਬੀਬੀਆਂ ਵੱਲੋਂ ਸੈਂਕੜੇ ਥਾਵਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਕੌਮਾਂਤਰੀ ਮੁਦਰਾ ਕੋਸ਼ ਤੇ ਵਰਲਡ ਟਰੇਡ ਸੰਸਥਾ(W.t.o) ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ .
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਜ਼ਿਲ੍ਹਾ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨੀ ਕਿੱਤਾ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਖੁੱਲ੍ਹ ਦੇਣ ਵਾਲੇ ਕਾਲੇ ਕਾਨੂੰਨ ਪਾਸ ਕੀਤੇ ਹਨ ਉਨ੍ਹਾਂ ਖ਼ਿਲਾਫ਼ ਜਨ ਅੰਦੋਲਨ ਪਿਛਲੇ 53 ਦਿਨਾਂ ਤੋਂ ਲਗਾਤਾਰ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਵੱਲੋਂ ਦਿੱਲੀ ਦੀਆਂ ਸੜਕਾਂ ਤੇ ਚੱਲ ਰਿਹਾ ਹੈ ਪਰ ਅਜੇ ਤਕ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ. ਇਸੇ ਅੰਦੋਲਨ ਤਹਿਤ ਦੇਸ਼ ਭਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ 18 ਜਨਵਰੀ ਦਾ ਦਿਨ ਕਿਸਾਨ ਮਹਿਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ.
ਅੱਜ ਫਿਰੋਜ਼ਪੁਰ ਦੇ ਅੱਠ ਜ਼ੋਨਾਂ ਵਿੱਚ ਗੁਰੂ ਹਰ ਸਹਾਏ ਝੋਕ ਟਹਿਲ ਸਿੰਘ ਮਮਦੋਟ ਫਿਰੋਜ਼ਪੁਰ ਮੱਖੂ ਮੱਲਾਂਵਾਲਾ ਜ਼ੀਰਾ 1 ਅਤੇ 2 ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵੱਲੋਂ ਕੇਂਦਰ ਸਰਕਾਰ ਦੇ ਪੁਤਲੇ ਫੂਕ ਕੇ ਇਸ ਦਿਨ ਨੂੰ ਸੰਘਰਸ਼ੀ ਦਿਨ ਵਜੋਂ ਮਨਾ ਕੇ ਉਕਤ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ . ਇਸ ਮੌਕੇ ਕਿਸਾਨ ਮਹਿਲਾ ਆਗੂ ਰਮਨਦੀਪ ਕੌਰ ਮਰਖਾਈ ਤੇ ਹੋਰ ਆਗੂ ਮਹਿਲਾਵਾਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਸਰਕਾਰ ਵੱਲੋਂ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਬੀਬੀਆਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿੱਥੇ ਦਿੱਲੀ ਵਿੱਚ ਛੱਬੀ ਜਨਵਰੀ ਦੀ ਪਰੇਡ ਵਿੱਚ ਪੰਜਾਬ ਭਰ ਤੋਂ ਨੌਜਵਾਨ ਲੱਖਾਂ ਟਰੈਕਟਰ ਲੈ ਕੇ ਸ਼ਾਮਲ ਹੋ ਰਹੇ ਹਨ.ਉੱਥੇ ਅੌਰਤਾਂ ਦੇ ਵੀ ਵੱਡੀ ਤਦਾਦ ਵਿਚ ਜੱਥੇ ਪਰੇਡ ਵਿੱਚ ਸ਼ਾਮਲ ਹੋਣਗੇ .
ਇਸ ਮੌਕੇ ਬੀਬੀ ਪਿਆਰ ਕੌਰ ਸੰਤੂਵਾਲਾ ਕਰਮਜੀਤ ਕੌਰ ਕੁਲਵਿੰਦਰ ਕੌਰ ਮਨਜੀਤ ਕੌਰ ਜ਼ੋਨਾਂ ਦੇ ਪ੍ਰਧਾਨ ਧਰਮ ਸਿੰਘ ਸਿੱੱਧੂ ਬਲਰਾਜ ਸਿੰਘ ਫੇਰੋਕੇ ਨਰਿੰਦਰਪਾਲ ਸਿੰਘ ਜਤਾਲਾ ਗੁਰਬਖ਼ਸ਼ ਸਿੰਘ ਗੁਰੂਹਰਸਹਾਏ ਖਲਾਰਾ ਸਿੰਘ ਪੰਨੂੰ ਬਲਵਿੰਦਰ ਸਿੰਘ ਲੌਹੁਕਾ ਰਛਪਾਲ ਸਿੰਘ ਗੱਟਾ ਬਾਦਸ਼ਾਹ ਸੁਰਿੰਦਰ ਸਿੰਘ ਘੁੱਦੂਵਾਲਾ ਵੀ ਹਾਜ਼ਰ ਸਨ
ਜਾਰੀਕਰਤਾ ਜ਼ਿਲ੍ਹਾ ਪ੍ਰੈੱਸ ਸਕੱਤਰ
ਸੁਖਵੰਤ ਸਿੰਘ ਲੋਹਕਾ