Ferozepur News
ਅੰਤਰਰਾਸ਼ਟਰੀ ਐੱਨ.ਜੀ.ਓ. ਦਿਵਸ ‘ਤੇ ਵਿਸ਼ੇਸ਼ ਐੱਨ.ਜੀ.ਓ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆ ਹਨ : ਦੀਪਕ ਸ਼ਰਮਾ
ਅੰਤਰਰਾਸ਼ਟਰੀ ਐੱਨ.ਜੀ.ਓ. ਦਿਵਸ ‘ਤੇ ਵਿਸ਼ੇਸ਼
ਐੱਨ.ਜੀ.ਓ ਸਰਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆ ਹਨ : ਦੀਪਕ ਸ਼ਰਮਾ
ਵਿਸ਼ਵ ਐੱਨ.ਜੀ.ਓ ਦਿਵਸ ਹਰ ਸਾਲ 27 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾਂਦਾ ਹੈ । ਇਸਨੂੰ ਸੰਯੁਕਤ ਰਾਸ਼ਟਰ, ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਅਧਿਕਾਰਤ ਤੌਰ ਤੇ 2014 ਵਿੱਚ ਮਾਨਤਾ ਦਿੱਤੀ ਗਈ ਸੀ ।
ਵਿਸ਼ਵ ਐੱਨ.ਜੀ.ਓ ਦਿਵਸ ਦਾ ਉਦੇਸ਼ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਨਾਲ ਜੋੜਨਾ ਅਤੇ ਗੈਰ ਸਰਕਾਰੀ ਸੰਗਠਨਾਂ ਅਤੇ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਦਰਮਿਆਨ ਆਪਸੀ ਤਾਲਮੇਲ ਵਧਾਉਣਾ ਹੈ । ਵਿਸ਼ਵ ਐੱਨ.ਜੀ.ਓ ਦਿਵਸ ਦਾ ਇਕ ਹੋਰ ਉਦੇਸ਼ ਵੱਖ-ਵੱਖ ਐੱਨ.ਜੀ.ਓ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦਾ ਵਿਸ਼ਵ ਭਰ ਵਿਚ ਧੰਨਵਾਦ ਕਰਨਾ ਅਤੇ ਉਨ੍ਹਾਂ ਦਾ ਸਹਿਯੋਗ ਕਰਨਾ ਹੈ ।
ਵਿਸ਼ਵ ਐੱਨ.ਜੀ.ਓ ਦਿਵਸ ਇੱਕ ਦੂਜੇ ਨਾਲ ਜਾਣਕਾਰੀ ਅਤੇ ਤਜਰਬੇ ਸਾਂਝੇ ਕਰਨ ਦਾ ਇੱਕ ਸਾਧਨ ਵੀ ਹੈ । ਲੋਕਾਂ ਨੂੰ ਐਨ.ਜੀ.ਓਜ਼ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਵੀ ਇਸ ਦਿਨ ਦਾ ਉਦੇਸ਼ ਹੈ ।
ਵਿਸ਼ਵ ਐੱਨ.ਜੀ.ਓ ਦਿਵਸ ਸੰਸਥਾਪਕਾਂ , ਕਰਮਚਾਰੀਆਂ, ਵਲੰਟੀਅਰਾਂ, ਮੈਂਬਰਾਂ ਅਤੇ ਸਮਰਥਕਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਯਾਦ ਰੱਖਣ ਦਾ ਮੌਕਾ ਪ੍ਰਦਾਨ ਕਰਦਾ ਹੈ ।
ਇੱਕ ਐੱਨ.ਜੀ.ਓ ਦਾ ਮਕਸਦ ਪੈਸਾ ਕਮਾਉਣਾ ਨਹੀਂ ਬਲਕਿ ਲੋਕਾਂ ਦੀ ਸਹਾਇਤਾ ਕਰਨਾ ਹੈ । ਇਨ੍ਹਾਂ ਦਾ ਮੁੱਖ ਉਦੇਸ਼ “ਸਮਾਜ ਦੀ ਭਲਾਈ” ਕਰਨਾ ਹੈ । ਜੇ ਲੋਕਾਂ ਦਾ ਸਮੂਹ ਕਿਸੇ ਖੇਤਰ ਵਿੱਚ ਸਮਾਜਿਕ ਕਾਰਜਾਂ ਜਾਂ ਸਮਾਜਿਕ ਸੁਧਾਰ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇਹ ਕੰਮ ਸੰਸਥਾ ਰਜਿਸਟਰ ਕਰਵਾ ਕੇ ਜਾਂ ਬਿਨਾ ਰਜਿਸਟਰ ਕਰਵਾਏ
ਕਰ ਸਕਦੇ ਹਨ ।
ਇਕ ਆਦਮੀ ਸਿਰਫ ਪੈਸਾ ਕਮਾਉਣ ਲਈ ਪੈਦਾ ਨਹੀਂ ਹੁੰਦਾ, ਬਲਕਿ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਲਈ ਇਕ ਮਜ਼ਬੂਤ ਸੰਗਠਨ ਦੀ ਜ਼ਰੂਰਤ ਹੈ । ਇਹ ਇੱਕ ਸੰਗਠਨ ਹੈ ਜੋ ਕਿਸੇ ਇੱਕ ਵਿਅਕਤੀ ਦੁਆਰਾ ਨਹੀਂ ਚਲਾਇਆ ਜਾ ਸਕਦਾ, ਇਹ ਘੱਟੋ ਘੱਟ 7 ਜਾਂ ਵੱਧ ਲੋਕਾਂ ਦੇ ਸਮੂਹ ਦੁਆਰਾ ਚਲਾਇਆ ਜਾਂਦਾ ਹੈ । ਗੈਰ ਸਰਕਾਰੀ ਸੰਸਥਾਵਾਂ ਕਿਸੇ ਕੰਪਨੀ ਵਾਂਗ ਮੁਨਾਫੇ ਲਈ ਨਹੀਂ ਚਲਦੀਆਂ ਜਾਂ ਇਸਦਾ ਮੁੱਖ ਉਦੇਸ਼ ਲਾਭ ਕਮਾਉਣਾ ਨਹੀਂ ਹੁੰਦਾ । ਇਸ ਦੀ ਬਜਾਏ ਇਹ ਦੂਜਿਆਂ ਦੇ ਭਲੇ ਲਈ ਚਲਦੀ ਹੈ ।
ਐੱਨ.ਜੀ.ਓ ਵਿੱਚ ਕੰਮ ਕਿਵੇਂ ਕਰੀਏ:
ਜੇ ਤੁਸੀਂ ਸਮਾਜਕ ਕੰਮਾਂ ਵਿਚ ਦਿਲਚਸਪੀ ਰੱਖਦੇ ਹੋ ਜਾਂ ਤੁਹਾਨੂੰ ਇਸ ਮਕਸਦ ਲਈ ਕੰਮ ਕਰਨਾ ਹੈ, ਤਾਂ ਤੁਹਾਨੂੰ ਕਿਸੇ ਐੱਨ.ਜੀ.ਓ ਨਾਲ ਕੰਮ ਕਰਨ ਲਈ ਮੈਂਬਰ ਬਣਨਾ ਪਏਗਾ । ਵਿਕਾਸ ਲਈ ਕੰਮ ਕਰਦੇ ਰਹਿਣਾ ਐੱਨ.ਜੀ.ਓ ਦਾ ਕੰਮ ਹੈ ਜੋ ਸਮਾਜ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਂਦਾ ਹੈ ।
ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਮਾਜ ਵਿੱਚ ਨੌਜਵਾਨ ਪੀੜ੍ਹੀ ਲਈ ਸਿੱਖਿਆ, ਵਾਤਾਵਰਣ, ਖੇਡਾਂ, ਸੁਰੱਖਿਆ ਨੂੰ ਸਭ ਤੋਂ ਜ਼ਰੂਰੀ ਮੰਨਦਿਆਂ ਮਯੰਕ ਫਾਉਂਡੇਸ਼ਨ ਵੀ ਪੂਰੀ ਸ਼ਿੱਦਤ ਨਾਲ ਆਪਣਾ ਫਰਜ਼ ਨਿਭਾ ਰਹੀ ਹੈ।