Ferozepur News

ਅਸਮਾਨੀ ਬਿਜਲੀ ਡਿੱਗਣ ਨਾਲ ਬਿਜਲਈ ਉਪਕਰਨ ਸੜ ਕੇ ਸੁਆਹ

Bijli
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ) : ਨੇੜਲੇ ਪਿੰਡ ਢੰਡੀਆ ਵਿਖੇ ਬੀਤੀ ਰਾਤ ਖਰਾਬ ਮੌਸਮ ਦੌਰਾਨ ਇੱਕ ਗਰੀਬ ਪਰਿਵਾਰ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਜਿਥੇ ਕਮਰਿਆ ਦੀਆਂ ਕੰਧਾ ਵਿਚ ਮਘੋਰੇ ਹੋ ਗਏ ਉਥੇ ਘਰ ਦੀ ਸਾਰੀ ਵਾਇਰਿੰਗ ਅਤੇ ਟੀ.ਵੀ ਫਰਿੱਜ ਅਤੇ ਹੋਰ ਬਿਜਲੀ ਉਪਕਰਨ ਸੜ ਕੇ ਸੁਆਹ ਹੋ ਗਏ, ਇਥੋ ਤੱਕ ਕਿ ਘਰ ਵਿਚ ਲੱਗਾ ਮੱਛੀ ਮੋਟਰ ਦਾ ਸਮਰਸੀਬਲ ਬੋਰ ਵੀ ਪਾਟ ਗਿਆ। ਜਦੋ ਕਿ ਕੁੱਦਰਤ ਦੇ ਰਹਿਮ ਨਾਲ ਪਰਿਵਾਰ ਦੇ ਸਾਰੇ ਜੀਅ ਵਾਲ ਵਾਲ ਬਚ ਗਏ। ਇਸ ਸਬੰਧੀ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਅਤੇ ਮੋਹਤਬਰ ਵਿਅਕਤੀਆਂ ਨੇ ਸਰਕਾਰ ਪਾਸੋ ਮੁਆਵਜੇ ਦੀ ਮੰਗ ਕੀਤੀ ਹੈ।

Related Articles

Back to top button