ਅਪੰਗ ਸੁਅੰਗ ਲੋਕ ਮੰਚ ਪੰਜਾਬ ਵਲੋਂ ਚੇਤਨਾ ਮਾਰਚ ਅੱਜ
ਗੁਰੂਹਰਸਹਾਏ, 9 ਅਗਸਤ (ਪਰਮਪਾਲ ਗੁਲਾਟੀ)- ਅਸੂਲ ਮੰਚ ਪੰਜਾਬ ਵੱਲੋਂ ਸੂਬੇ ਦੇ ਲੱਖਾਂ ਪੈਨਸ਼ਨ ਧਾਰਕਾਂਅ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 2000 ਰੁਪਏ ਮਹੀਨਾ ਕਰਵਾਉਣ ਲਈ 15 ਤੋਂ 20 ਅਗਸਤ ਤੱਕ ਥਾਲ ਖੜਕਾਓ ਪ੍ਰੋਗਰਾਮ ਦੀ ਤਿਆਰੀ ਲਈ ਇਕ ਚੇਤਨਾ ਕਾਫਲਾ ਮਿਤੀ 10 ਅਗਸਤ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਹੁਸੈਨੀਵਾਲਾ ਫਿਰੋਜ਼ਪੁਰ ਤੋਂ ਤੁਰੇਗਾ ਇਸਦੀ ਜਾਣਕਾਰੀ ਦਿੰਦੇ ਹੋਏ ਅਸ਼ੋਕ ਝਾਵਲਾ ਤੇ ਗੁਰਦਾਸ ਦੁਸਾਂਝ ਤੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਕਾਫਲੇ ਨੂੰ ਗਿਆਨੀ ਕੇਵਲ ਸਿੰਘ ਅਤੇ ਅਸੂਲ ਮੰਚ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਸਾਬਕਾ ਵਿਧਾਇਕ ਤਰਸੇਮ ਸਿੰਘ ਯੋਧਾ, ਨਰੇਸ਼ ਕਟਾਰੀਆ ਤੇ ਪ੍ਰੀਤਮ ਸਿੰਘ ਅਖਾੜਾ ਅਤੇ ਹੋਰ ਉਘੇ ਸਮਾਜਸੇਵੀ ਆਗੂ ਰਵਾਨਾ ਕਰਨਗੇ। ਇਸ ਕਾਫਲੇ ਵਿੱਚ 25 ਵਹੀਕਲ ਅੰਗਹੀਣਾਂ ਦੇ ਸ਼ਾਮਿਲ ਹੋਣਗੇ ਤੇ 11 ਵਜੇ ਇਹ ਕਾਫਲਾ ਹੁਸੈਨੀਵਾਲਾ ਤੋਂ ਤੁਰੇਗਾ ਅਤੇ 11 ਅਗਸਤ ਨੂੰ ਮੋਗਾ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਇਸ ਕਾਫਲੇ ਦਾ ਵੱਡੇ ਪੱਧਰ 'ਤੇ ਸਵਾਗਤ ਕੀਤਾ ਜਾਵੇਗਾ, ਜਦਕਿ 12 ਅਗਸਤ ਨੂੰ ਜਗਰਾਓ ਦੇ ਬੱਸ ਅੱਡੇ ਕੋਲ ਅਤੇ 13 ਅਗਸਤ ਨੂੰ ਲੁਧਿਆਣਾ ਵਿਖੇ ਪੁੱਜੇਗਾ। ਉਨ੍ਹਾਂ ਕਿਹਾ ਕਿ ਮਸਲਾ ਲੱਖਾਂ ਅੰਗਹੀਣਾਂ ਰੁਲ ਰਿਹੇ ਬਜੁਰਗ ਅਤੇ ਪਤੀ ਗੁਆ ਚੱਕੀਆਂ ਔਰਤਾਂ ਦਾ ਹੈ ਜਦਕਿ ਦਿੱਲੀ ਦੀ ਸਰਕਾਰ ਪੈਨਸ਼ਨ ਦੀ ਰਕਮ ਹਰ ਮਹੀਨੇ 2500 ਰੁਪਏ ਦੇ ਰਹੀ ਹੈ ਤੇ ਹਰਿਆਣਾ ਦੀ ਸਰਕਾਰ 2000 ਰੁਪਏ ਦੇ ਰਹੀ ਹੈ ਤਾਂ ਪੰਜਾਬ ਪੈਨਸ਼ਨ ਧਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ। ਕਿਸਾਨਾਂ, ਮਜਦੂਰਾਂ, ਮੁਲਾਜਮਾਂ ਤੇ ਜਾਗਰੂਕ ਲੋਕਾਂ ਨੂੰ ਉਪਜੋਰ ਅਪੀਲ ਕੀਤੀ ਹੈ ਕਿ 15 ਤੋਂ 20 ਅਗਸਤ ਤੱਕ ਅਸੂਲ ਮੰਚ ਪੰਜਾਬ ਵੱਲੋਂ ਜੋ ਥਾਲ ਖੜਕਾਓ ਪ੍ਰਗਰਾਮ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ। ਉਸ 'ਤੇ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾਵੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾਵੇ।