ਅਪੀਲ ਵੱਲੋਂ- ਚੰਦਰਮੋਹਨ ਹਾਂਡਾ (ਲਾਲੋ ਹਾਂਡਾ) ਪ੍ਰਧਾਨ ਵਪਾਰ ਮੰਡਲ, ਫਿਰੋਜ਼ਪੁਰ ਸ਼ਹਿਰ
ਅਪੀਲ : ਵੱਲੋਂ- ਚੰਦਰਮੋਹਨ ਹਾਂਡਾ (ਲਾਲੋ ਹਾਂਡਾ), ਪ੍ਰਧਾਨ ਵਪਾਰ ਮੰਡਲ, ਫਿਰੋਜ਼ਪੁਰ ਸ਼ਹਿਰ
ਸਮੂਹ ਵਪਾਰੀ ਸਾਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਰੋਨਾ ਵਾਇਰਸ ਦੇ ਬਚਾਅ ਪੱਖੌ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਕਰਫਿਊ ਲਗਾਇਆ ਗਿਆ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕਰੋਨਾ ਵਾਇਰਸ ਖਿਲਾਫ ਜੰਗ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਕੁਝ ਰਿਪੋਰਟਾਂ ਅਨੁਸਾਰ ਕਈ ਕੈਮਿਸਟਾਂ ਵੱਲੋਂ ਆਪਣੀ ਦਵਾਈਆਂ ਨੂੰ ਜਿਆਦਾ ਪ੍ਰੋਫਿਟ ਤੇ ਵੇਚਿਆ ਜਾ ਰਿਹਾ ਹੈ ਅਤੇ ਇਸੇ ਤਰ੍ਹਾਂ ਹੀ ਕੁਝ ਕਰਿਆਣਾ ਦੁਕਾਨਦਾਰਾਂ ਵੱਲੋਂ ਵੀ ਰਾਸ਼ਨ ਜਿਵੇਂ ਕਿ ਆਟਾ, ਦਾਲ, ਘੀ, ਖੰਡ ਆਦਿ ਸਮਾਨ ਵੀ ਵੱਧ ਰੇਟਾਂ ਤੇ ਵੇਚਿਆ ਜਾ ਰਿਹਾ ਹੈ। ਇਹ ਸਮਾਂ ਲੋਕਾਂ ਦੀ ਭਲਾਈ ਕਰਨ ਦਾ ਹੈ ਅਤੇ ਅਸੀਂ ਸਾਰੇ ਮਿਲ ਕੇ ਲੋਕ ਭਲਾਈ ਲਈ ਕੰਮ ਕਰੀਏ। ਇਸ ਲਈ ਮੈਂ ਸਭ ਦੁਕਾਨਦਾਰਾਂ ਨੂੰ ਬੇਨਤੀ ਕਰਦਾਂ ਹਾਂ ਕਿ ਆਪਣੀਆਂ ਚੀਜਾਂ ਨੂੰ ਜਿਆਦਾ ਪ੍ਰੋਫਿਟ ਤੇ ਨਾ ਵੇਚ ਕੇ ਇਸ ਮਾੜੇ ਸਮੇਂ ਵਿਚ ਲੋਕ ਭਲਾਈ ਦੇ ਕੰਮ ਵਿਚ ਸਹਿਯੋਗ ਦੇਣ।
ਇਸ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਕਿਸੇਂ ਵੀ ਦੁਕਾਨਦਾਰ ਜਾਂ ਵਿਕਰੇਤਾ ਵੱਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਮਿਲਦੀ ਹੈ ਤਾ ਜ਼ਿਲ੍ਰਾ ਪ੍ਰਸ਼ਾਸਨ ਵੱਲੋਂ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਜਾਵੇਗਾ।
ਧੰਨਵਾਦ।