ਅਧਿਕਾਰੀ ਜਨਤਾ ਦੇ ਸੇਵਕ ਬਣ ਕੇ ਡਿਉਟੀ ਨਿਭਾਉਣ ਅਤੇ ਲੋਕਾਂ ਨੂੰ ਮਿੱਥੇ ਸਮੇਂ ਵਿਚ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ – ਠੰਡਲ
ਫਿਰੋਜ਼ਪੁਰ 12 ਅਕਤੂਬਰ (ਏ.ਸੀ.ਚਾਵਲਾ) ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਨਤਾ ਦੇ ਸੇਵਕ ਬਣ ਕੇ ਆਪਣੀ ਡਿਉਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਮਿੱਥੇ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਸਰਕਾਰੀ ਕੰਮਾਂ ਸਬੰਧੀ ਤਰ•ਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਹ ਆਦੇਸ਼ ਪੰਜਾਬ ਦੇ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਚੇਅਰਮੈਨ ਜਿਲ•ਾ ਸ਼ਿਕਾਇਤ ਨਿਵਾਰਨ ਕਮੇਟੀ ਨੇ ਕਮੇਟੀ ਦੀ ਮੀਟਿੰਗ ਮੌਕੇ ਅਧਿਕਾਰੀਆਂ ਨੂੰ ਦਿੱਤੇ । ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ. ਖਰਬੰਦਾ, ਸ. ਜੋਗਿੰਦਰ ਸਿੰਘ ਜਿੰਦੂ ਵਿਧਾਇਕ, ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ, ਸ.ਅਵਤਾਰ ਸਿੰਘ ਮਿੰਨਾ ਚੇਅਰਮੈਨ ਸਹਿਕਾਰੀ ਬੈਂਕ ਪੰਜਾਬ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਜਿਲ•ਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤੇ ਸ਼ਿਕਾਇਤ ਕਰਤਾ ਹਾਜਰ ਸਨ ਮੀਟਿੰਗ ਵਿਚ ਸਹਿਕਾਰੀ ਸਭਾਵਾਂ, ਪੇਂਡੂ ਵਿਕਾਸ, ਖੁਰਾਕ ਤੇ ਸਿਵਲ ਸਪਲਾਈ, ਸਥਾਨਕ ਸਰਕਾਰਾਂ, ਬੈਂਕਾਂ, ਮਾਲ ਵਿਭਾਗ, ਪਾਵਰਕਾਮ, ਸਿੱਖਿਆ, ਲੋਕ ਨਿਰਮਾਣ, ਪੁਲੀਸ, ਸਿਹਤ, ਕਰ ਤੇ ਆਬਕਾਰੀ, ਭੂਮੀ ਰੱਖਿਆ ਆਦਿ ਵਿਭਾਗਾਂ ਨਾਲ ਸਬੰਧਿਤ 19 ਕੇ ਕਰੀਬ ਸ਼ਕਾਇਤਾਂ ਰੱਖੀਆਂ ਗਈਆਂ ਜਿਨ•ਾਂ ਵਿਚੋਂ ਜਿਆਦਾ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਕੁੱਝ ਸ਼ਕਾਇਤਾਂ ਜਾਂਚ ਲਈ ਸਬੰਧਿਤ ਐਸ.ਡੀ.ਐਮਜ਼ ਅਤੇ ਪੁਲੀਸ ਵਿਭਾਗ ਨੂੰ ਆਦੇਸ਼ ਦਿੱਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਸ.ਸੋਹਣ ਸਿੰਘ ਠੰਡਲ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸ਼ਕਾਇਤ ਕਰਤਾ ਦੀ ਸ਼ਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਸ਼ਕਾਇਤ ਦਾ ਨਿਰੱਖਪ ਨਿਪਟਾਰਾ ਹੋ ਸਕੇ। ਇਸ ਮੌਕੇ ਉਨ•ਾਂ ਕਮੇਟੀ ਦੇ ਮੈਂਬਰਾਂ ਤੋਂ ਸ਼ਕਾਇਤਾਂ ਦੀ ਪ੍ਰਾਪਤੀ ਤੇ ਨਿਪਟਾਰੇ ਸਬੰਧੀ ਸੁਝਾਅ ਵੀ ਲਏ। ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ. ਖਰਬੰਦਾ ਨੇ ਮੰਤਰੀ ਜੀ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰੀ ਕੰਮਾਂ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਅਤੇ ਡਿਉਟੀ ਵਿਚ ਕੋਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਪੂਰੀ ਸਖ਼ਤੀ ਵਰਤੀ ਜਾਵੇਗੀ । ਇਸ ਮੌਕੇ ਸ੍ਰੀ ਜਤਿੰਦਰਾ ਜੋਰਾਵਾਲ ਅੰਡਰ ਟ੍ਰੇਨਿੰਗ ਆਈ.ਏ.ਐਸ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ.ਫਿਰੋਜ਼ਪੁਰ,ਸ.ਜਰਨੈਲ ਸਿੰਘ ਐਸ.ਡੀ.ਐਮ ਜੀਰਾ, ਸ.ਹਰਦੀਪ ਸਿੰਘ ਧਾਲੀਵਾਲ ਐਸ.ਡੀ.ਐਮ.ਗੁਰੂਹਰਸਹਾਏ, ਸ.ਚਰਨਦੀਪ ਸਿੰਘ ਜਿਲ•ਾ ਟਰਾਂਸਪੋਰਟ ਅਫਸਰ, ਮਿਸ ਜਸਲੀਨ ਕੌਰ ਸੰਧੂ ਸਹਾਇਕ ਕਮਿਸ਼ਨਰ, ਡਾ.ਕੇਤਨ ਪਾਟਿਲ ਐਸ.ਪੀ.ਐਚ, ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ,ਸ੍ਰੀ ਰਵਿੰਦਰ ਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਬਲਦੇਵ ਚੰਦ ਕੰਬੋਜ ਚੇਅਰਮੈਨ ਜਿਲ•ਾ ਪ੍ਰੀਸ਼ਦ, ਸ਼ਿਕਾਇਤ ਨਿਵਾਰਨ ਕਮੇਟੀ ਦੇ ਸਰਕਾਰੀ ਤੇ ਗੈਰ ਸਰਕਾਰੀ ਮੈਂਬਰ, ਮਾਸਟਰ ਗੁਰਨਾਮ ਸਿੰਘ, ਸ਼੍ਰੀ ਨੰਦ ਕਿਸ਼ੋਰ ਗੁੱਗਣ, ਸ਼੍ਰੀ ਲਖਵਿੰਦਰ ਸਿੰਘ ਮੈਂਬਰ ਜਿਲ•ਾ ਪ੍ਰੀਸ਼ਦ, ਸ਼੍ਰੀ ਨਵਨੀਤ ਗੋਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਤੇ ਅਧਿਕਾਰੀ ਹਾਜਰ ਸਨ ।