ਅਧਿਆਪਕ ਬਲਕਾਰ ਸਿੰਘ ਗਿੱਲ ਨੇ ਨੈਸ਼ਨਲ ਖੇਡਾਂ ਵਿਚੋਂ ਗੋਲਡ ਮੈਡਲ ਜਿੱਤ ਕੇ ਸਰਹੱਦੀ ਫਿਰੋਜ਼ਪੁਰ ਦਾ ਕੀਤਾ ਨਾਮ ਰੋਸ਼ਨ
-ਇਕ ਗੋਲਡ ਤੇ ਇਕ ਸਿਲਵਰ ਮੈਡਲ ਜਿੱਤਿਆ
-ਸਿੰਘਾਪੁਰ ਵਿਖੇ ਹੋਰ ਵਾਲੀ ਏਸ਼ੀਅਨ ਚੈਪੀਅਨਸ਼ਿਪ ਲਈ ਹੋਈ ਸੈਕਸ਼ਨ
ਫਿਰੋਜ਼ਪੁਰ () : 37ਵੀਂ ਰਾਸ਼ਟਰੀ ਮਾਸਟਰਜ਼ ਐਥਲੈਟਿਕਸ ਚੈਪੀਅਨਸ਼ਿਪ 5 ਤੋਂ 9 ਜਨਵਰੀ ਨੂੰ ਵਿਦਿਸ਼ਾ ਮੱਧ ਪ੍ਰਦੇਸ਼ ਵਿਖੇ ਹੋਈ। ਇਨ•ਾਂ ਖੇਡਾਂ ਦਾ ਉਦਘਾਟਨ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਕੀਤਾ। ਇਨ•ਾਂ ਖੇਡਾਂ ਵਿਚ 22 ਰਾਜਾਂ ਦੇ ਤਿੰਨ ਹਜ਼ਾਰ ਖਿਡਾਰੀਆਂ ਨੇ ਭਾਗ ਲਿਆ। ਇਨ•ਾਂ ਖੇਡਾਂ ਵਿਚ ਫਿਰੋਜ਼ਪੁਰ ਦੇ ਹੋਣਹਾਰ ਖਿਡਾਰੀ ਅਤੇ ਅਧਿਆਪਕ ਬਲਕਾਰ ਸਿੰਘ ਗਿੱਲ ਨੇ ਵੀ ਭਾਗ ਲਿਆ। ਬਲਕਾਰ ਸਿੰਘ ਗਿੱਲ ਨੇ ਇਨ•ਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਗੋਲਡ ਅਤੇ ਇਕ ਸਿਵਲਰ ਮੈਡਲ ਜਿੱਤਿਆ। 100 ਗੁਣਾ 4 ਰਿਲੇਅ ਰੇਸ ਵਿਚ 52 ਸੈਕਿੰਡ ਦੇ ਵਧੀਆ ਟਾਈਮ ਨਾਲ ਹਰਿਆਣੇ ਨੂੰ ਪਛਾੜਦਿਆ ਹੋਇਆ ਗੋਲਡ ਮੈਡਲ ਜਿੱਤਿਆ। ਬਲਕਾਰ ਸਿੰਘ ਦੇ ਨਾਲ ਸੰਦੀਪ ਕੁਮਾਰ ਕੋਟਕਪੁਰਾ, ਇੰਦਰਜੀਤ ਸਿੰਘ ਫਰੀਦਕੋਟ, ਪਰਮਿੰਦਰ ਸਿੰਘ ਕੋਟਕਪੁਰਾ ਨੇ ਰਿਲੇਅ ਰੇਸ ਵਿਚ ਭਾਗ ਲਿਆ। ਇਸੇ ਤਰ•ਾਂ 400 ਗੁਣਾ 4 ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਿਕਰਯੋਗ ਹੈ ਕਿ ਬਲਕਾਰ ਸਿੰਘ ਗਿੱਲ ਨੇ ਪਿਛਲੇ ਵਰ•ੇ ਸਿੰਘਾਪੁਰ ਵਿਖੇ ਹੋਈ ਓਪਨ ਐਥਲੈਟਿਕ ਮੀਟ ਵਿਚ ਵੀ 400 ਗੁਣਾ 4 ਰਿਲੇਅ ਰੇਸ ਵਿਚ ਗੋਲਡ ਮੈਡਮ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ। ਇਸੇ ਦੇ ਨਾਲ ਹੀ ਬਲਕਾਰ ਸਿੰਘ ਦੀ ਸਿੰਘਾਪੁਰ ਵਿਖੇ ਹੋਣ ਵਾਲੀ ਏਸ਼ੀਅਨ ਚੈਪੀਅਨਸ਼ਿਪ ਲਈ ਚੋਣ ਕਰ ਲਈ ਗਈ ਹੈ। ਇਸ ਜਿੱਤ ਤੇ ਬਲਕਾਰ ਸਿੰਘ ਦੇ ਭਰਾ ਮੇਜਰ ਸਿੰਘ, ਦਰਬਾਰਾ ਸਿੰਘ ਮਾਤਾ ਗੁਰਦੀਪ ਕੌਰ, ਭਤੀਜੇ ਚਾਨਣ ਸਿੰਘ, ਗੁਰਪਿੰਦਰ ਸਿੰਘ, ਦਲਜਿੰਦਰ ਸਿੰਘ, ਦੋਸਤ ਸੁਖਵਿੰਦਰ ਭੁੱਲਰ, ਸੁਖਦੇਵ ਸਿੰਘ, ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਅਤੇ ਹੋਰ ਮੈਂਬਰਾਂ ਨੇ ਵੀ ਵਧਾਈ ਦਿੱਤੀ।