ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ਬਾਰੇ ਵਿਭਾਗ ਦਾ ਫਾਰਮੂਲਾ ਨਿੰਦਣਯੋਗ- ਲੈਕਚਰਾਰਾ ਦਲ
ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ਬਾਰੇ ਵਿਭਾਗ ਦਾ ਫਾਰਮੂਲਾ ਨਿੰਦਣਯੋਗ- ਲੈਕਚਰਾਰਾ ਦਲ
ਬੀਤੇ ਦਿਨ ਲੈਕਚਰਾਰਾ ਦਲ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਸਿਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਪ੍ਰਗਤੀ ਰਿਪੋਰਟ ਸਬੰਧੀ ਨਵੇਂ ਜਾਰੀ ਹੋਏ ਪ੍ਰੋਫਾਰਮੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਡਾ ਹਰੀਭਜਨ ਨੇ ਦੱਸਿਆ ਕਿ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ਸਬੰਧੀ ਵਿਭਾਗ ਦਾ ਫਾਰਮੂਲਾ ਅਤਿ ਨਿੰਦਣਯੋਗ ਹੈ ਅਤੇ ਲੈਕਚਰਾਰਾ ਆਗੂ ਵੱਲੋਂ ਸਿਖਿਆ ਵਿਭਾਗ ਦੀ ਇਸ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ ਅਤੇ ਇਹ ਪ੍ਰੋਫਾਰਮਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਜਾਦੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਫਾਰਮੇ ਵਿੱਚ ਕੇਵਲ ਸਾਲਾਨਾ ਵਿਦਿਅਕ ਨਤੀਜਿਆਂ ਉੱਪਰ ਹੀ ਫੋਕਸ ਕੀਤਾ ਗਿਆ ਹੈ ਅਤੇ ਅਧਿਆਪਕ ਵਰਗ ਵੱਲੋਂ ਸਾਰਾ ਸਾਲ ਹਰ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਹੋਰ ਡਿਊਟੀਆਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ । ਇਸ ਮੌਕੇ ਲੈਕਚਰਾਰ ਸੁਦਰਸ਼ਨ ਜੱਗਾ,ਵਿਜੇ ਗਰਗ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਜਾਰੀ ਕੀਤੇ ਨਵੇਂ ਫਾਰਮੂਲੇ ਅਨੁਸਾਰ ਸੌ ਪ੍ਰਤੀਸ਼ਤ ਨਤੀਜਾ ਦੇਣ ਵਾਲਾ ਅਧਿਆਪਕ ਵੀ ਉੱਤਮ ਗ੍ਰੇਡ ਦਾ ਹੱਕਦਾਰ ਨਹੀਂ ਬਣ ਸਕਦਾ ਜਿਸ ਕਾਰਨ ਅਧਿਆਪਕ ਵਰਗ ਵਿੱਚ ਸਿਖਿਆ ਵਿਭਾਗ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਸਿਖਿਆ ਮੰਤਰੀ ਪੰਜਾਬ ਸ: ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਗਈ ਕਿ ਪੁਰਾਣੀ ਏ.ਸੀ.ਆਰ ਪ੍ਰਣਾਲੀ ਨੂੰ ਹੀ ਲਾਗੂ ਕੀਤਾ ਜਾਵੇ ਅਤੇ ਇਸ ਨਵੇਂ ਪ੍ਰੋਫਾਰਮੇ ਨੂੰ ਰੱਦ ਕਰ ਕੇ ਅਧਿਆਪਕਾ ਦੀ ਮਾਨਸਿਕ ਪ੍ਰੇਸ਼ਾਨੀ ਦੂਰ ਕੀਤੀ ਜਾਵੇ। ਇਸ ਮੌਕੇ ਮਨੋਹਰ ਲਾਲ,ਸਿਵਰਾਜ,ਸੁਦਰਸਨ ਜੱਗਾ,ਰਜਿੰਦਰ ਸਿੰਘ,ਨੈਬ ਸਿੰਘ,ਕਿ੍ਸਨ ਕੁਮਾਰ,ਹਰਸਕਮਲ,
ਡਾ ਹਰੀ
ਭਜਨ ,ਖੇਮ ਰਾਜ ਗਰਗ,ਨਰੇਸ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।