Ferozepur News
ਅਜੋਕੇ ਹਾਲਾਤਾਂ ਤੇ ਵਿਚਾਰ ਚਰਚਾ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਪਹੁੰਚੇ ਪ੍ਰੈਸ ਕਲੱਬ ਫਿਰੋਜ਼ਪੁਰ ਚ’
ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਵੀ ਕੀਤੀ ਗਈ ਚਰਚਾ
ਅਜੋਕੇ ਹਾਲਾਤਾਂ ਤੇ ਵਿਚਾਰ ਚਰਚਾ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਪਹੁੰਚੇ ਪ੍ਰੈਸ ਕਲੱਬ ਫਿਰੋਜ਼ਪੁਰ ਚ’
ਫਿਰੋਜ਼ਪੁਰ ਜਿਲ੍ਹੇ ਦੇ ਹਾਲਾਤਾਂ ਨੂੰ ਸੁਖਾਵਾਂ ਕਰਨ ਲਈ ਕੀਤੀ ਗਈ ਵਿਚਾਰ ਚਰਚਾ
ਫਿਰੋਜ਼ਪੁਰ, 11.6.2022: ਅਜੋਕੇ ਹਾਲਾਤਾਂ ਤੇ ਵਿਚਾਰ ਚਰਚਾ ਕਰਨ ਲਈ ਫਿਰੋਜ਼ਪੁਰ ਦੇ ਜ਼ਿਲਾ ਪੁਲਿਸ ਮੁਖੀ ਸ੍ਰ ਚਰਨਜੀਤ ਸਿੰਘ ਸੋਹਲ ਪ੍ਰੈਸ ਕਲੱਬ ਫਰੋਜ਼ਪੁਰ ਵਿਖੇ ਪਹੁੰਚੇ ਜਿਥੇ ਉਹਨਾਂ ਦਾ ਸੁਆਗਤ ਕਰਦਿਆਂ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸਮੂਹ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ।ਇਸ ਮੌਕੇ ਫਿਰੋਜ਼ਪੁਰ ਦੇ ਹਲਾਤਾਂ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।ਐੱਸ ਐੱਸ ਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ। ਇਸ ਲਈ ਪੁਲਿਸ ਅਤੇ ਪ੍ਰੈਸ ਦਾ ਤਾਲਮੇਲ ਹੋਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਹਲਾਤਾਂ ਨੂੰ ਸੁਖਾਲੇ ਬਣਾਉਣ ਲਈ ਪੁਲਿਸ ਨੂੰ ਪ੍ਰੈਸ ਅਤੇ ਪਬਲਿਕ ਦੇ ਸਹਿਯੋਗ ਦੀ ਲੋੜ ਹੈ। ਐੱਸ ਐੱਸ ਪੀ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦਾ ਹਲ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਅਤ ਸਿੰਘ, ਚੇਅਰਮੈਨ ਸਨੀ ਚੋਪੜਾ, ਜਰਨਲ ਸਕੱਤਰ ਹਰੀਸ਼ ਮੋਂਗਾ ਵਲੋਂ ਐੱਸ ਐੱਸ ਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੂੰ ਜੀ ਆਇਆਂ ਕਿਹਾ ਤੇ ਯਾਦਗਾਰੀ ਚਿੰਨ ਭੇਂਟ ਕੀਤੇ।
ਇਸ ਮੌਕੇ ਵਾਇਸ ਚੇਅਰਮੈਨ ਅੰਗਰੇਜ ਸਿੰਘ ਭੁੱਲਰ, ਸੀਨੀਅਰ ਵਾਇਸ ਪ੍ਰਧਾਨ ਬੌਬੀ ਖੁਰਾਣਾ, ਵਾਇਸ ਪ੍ਰਧਾਨ ਸੰਜੀਵ ਹਾਂਡਾ, ਕੈਸ਼ੀਅਰ ਅਕਸ਼ੇ ਗਲਹੋਤਰਾ, ਦਫ਼ਤਰੀ ਸਕੱਤਰ ਸਿਮਰਨ ਲਾਡੀ, ਤਾਲਮੇਲ ਸਕੱਤਰ ਰਿੰਕੂ ਵਾਹੀ, ਮਨਦੀਪ ਮੌਂਟੀ, ਪਰਮਿੰਦਰ ਥਿੰਦ, ਅਨਿਰੁਧ ਗੁਪਤਾ, ਬਲਬੀਰ ਜੋਸਨ, ਰਾਜੇਸ਼ ਕਟਾਰੀਆ, ਕਮਲ ਮਲਹੋਤਰਾ, ਗੌਰਵ ਮਾਣਿਕ, ਐਮ ਐਲ ਤਿਵਾੜੀ ਜਗਦੀਸ਼ ਕੁਮਾਰ, ਹਰਜੀਤ ਲਾਹੌਰੀਆ, ਵਿਨੇ ਹਾਂਡਾ, ਸੁਖਦੇਵ ਗੁਰੇਜਾ, ਬੌਬੀ ਬਜਾਜ, ਵਿਜੈ ਕੱਕੜ, ਰੋਹਿਤ, ਨਿਰਮਲ ਗਿੱਲ ਅਤੇ ਪਰਮਜੀਤ ਪੰਮਾ ਹਾਜਰ ਸਨ।