ਅਜਿਹੇ ਵਿਦਿਅਕ ਟੂਰ ਬੱਚਿਆਂ ਦਾ ਸਰਬ ਪੱਖੀ ਵਿਕਾਸ ਕਰਦੇ ਹਨ-ਹੈੱਡ ਮਿਸਟ੍ਰੈਸ ਮਨਿੰਦਰ ਕੌਰ
ਫਿਰੋਜਪੁਰ 1 ਫਰਵਰੀ () ਸਰਕਾਰੀ ਹਾਈ ਸਕੂਲ ਪੱਲਾ ਮੇਘਾ ਦੀ ਜਮਾਤ ਛੇਵੀਂ ਦਾ ਵਿਦਿਆਕ ਟੂਰ ਪੰਜਾਬ ਦੇ ਇਤਿਹਾਸਿਕ ਅਸਥਾਨਾਂ ਦੀ ਯਾਤਰਾ ਕਰਨ ਲਈ ਗਿਆ, ਇਸ ਟੂਰ ਨੂੰ ਅੱਜ ਸਵੇਰੇ ਸਕੂਲ ਮੁਖੀ ਮੈਡਮ ਮਨਿੰਦਰ ਕੌਰ ਅਤੇ ਸੀਨੀਅਰ ਅਧਿਆਪਕ ਮਨਪ੍ਰੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਆਪਣੇ ਪਹਿਲੇ ਪੜਾਅ ਦੌਰਾਨ ਇਹ ਟੂਰ ਸ਼ਹੀਦ ਸ਼ਾਮ ਸਿੰਘ ਅਟਾਰੀ ਫਤਿਹਗੜ੍ਹ ਸਭਰਾਂ ਵਿਖੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ ਅਤੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਮਿਊਜ਼ੀਅਮ ਨੂੰ ਵੇਖਿਆ ਅਤੇ ਡਿਜੀਟਲ ਤਰੀਕੇ ਨਾਲ ਸਾਰਾ ਇਤਿਹਾਸ ਸਰਵਣ ਕੀਤਾ, ਇੱਥੇ ਹੀ ਬਾਬਾ ਛਿੰਦਰ ਸਿੰਘ ਜੀ ਨੇ ਬੱਚਿਆਂ ਨੂੰ ਪ੍ਰਸ਼ਾਦ ਅਤੇ ਆਪਣਾ ਆਸ਼ੀਰਵਾਦ ਦਿੱਤਾ ਆਪਣੇ ਅਗਲੇ ਪੜਾਅ ਤੇ ਇਹ ਟੂਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਉੱਥੇ ਬੱਚਿਆਂ ਨੇ ਬਉਲੀ ਸਾਹਿਬ , ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਕਿੱਲੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਬੀਬੀ ਭਾਨੀ ਜੀ ਨੇ ਜਿਸ ਅਸਥਾਨ ਤੇ ਗੁਰਗੱਦੀ ਦਾ ਵਰ ਮੰਗਿਆ ਉਸ ਅਸਥਾਨ ਦੇ ਵੀ ਦਰਸ਼ਨ ਕਰਵਾਏ ਗਏ । ਗੋਇੰਦਵਾਲ ਸਾਹਿਬ ਵਿਖੇ ਪੁਰਾਤਨ ਘਰ ਵਿੱਚ ਪਈਆਂ ਪੁਰਾਤਨ ਚੱਕੀਆਂ ਅਤੇ ਚੁੱਲੇ ਦੇ ਦਰਸ਼ਨ ਕਰਵਾਏ ਗਏ ਗੁਰਦੁਆਰਾ ਸ੍ਰੀ ਖੂਹ ਸਾਹਿਬ ਪਾਤਸ਼ਾਹ ਚੌਥੀ ਦੇ ਦਰਸ਼ਨ ਕਰਵਾਏ ਗਏ ਮਾਤਾ ਖੀਵੀ ਜੀ ਦੇ ਲੰਗਰ ਵਿੱਚੋਂ ਬੱਚਿਆਂ ਨੇ ਖੀਰ ਅਤੇ ਲੰਗਰ ਛਕਿਆ, ਨਿਸ਼ਾਨੇ ਸਿੱਖੀ, ਜਿਸ ਵਿੱਚ ਬੱਚਿਆਂ ਨੂੰ ਯੂਪੀਐਸਸੀ ਐਨਡੀਏ ਐਮਬੀਬੀਐਸ ਇੰਜੀਨੀਅਰਿੰਗ ਆਦਿ ਦੇ ਕੋਰਸਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਇਸ ਵਿਦਿਅਕ ਸੰਸਥਾ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ । ਇਸ ਦੇ ਨਾਲ ਹੀ ਗੁਰੂ ਅੰਗਦ ਦੇਵ ਜੀ ਨੇ ਜਿਸ ਅਸਥਾਨ ਤੇ 35 ਗੁਰਮੁਖੀ ਅੱਖਰਾਂ ਨੂੰ ਪ੍ਰਚਲਿਤ ਕੀਤਾ ਉਸ ਸਥਾਨ ਦੇ ਦਰਸ਼ਨ ਵੀ ਕੀਤੇ ਜਿਸ ਸਥਾਨ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ 12 ਵਰ ਪ੍ਰਾਪਤ ਹੋਏ ਉਸ ਸਥਾਨ ਦੇ ਵੀ ਦਰਸ਼ਨ ਕੀਤੇ ਗਏ। ਬੱਚਿਆਂ ਦੀ ਰਿਫਰੈਸ਼ਮੈਂਟ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਇਸ ਮੌਕੇ ਉੱਤੇ ਛੇਵੀਂ ਜਮਾਤ ਦੇ ਇੰਚਾਰਜ ਮੈਡਮ ਹਰਜਿੰਦਰ ਕੌਰ ਅਤੇ ਸਾਇੰਸ ਮਾਸਟਰ ਇੰਦਰਪਾਲ ਸਿੰਘ ਬੱਚਿਆਂ ਦੇ ਨਾਲ ਸਨ । ਗੁਰਪ੍ਰੀਤ ਸਿੰਘ ਨੇ ਬੱਚਿਆਂ ਦੀ ਨਿਗਰਾਨੀ ਪੂਰੀ ਜਿੰਮੇਵਾਰੀ ਨਾਲ ਨਿਭਾਈ।