ਅਚਾਨਕ ਲਾ ਪਤਾ ਹੋਇਆ ਜਵਾਨ ਪੁੱਤ, ਬੁਢਾਪੇ ਵਿਚ ਮਾਂ ਦਾ ਰੋ ਰੋ ਕੇ ਬੁਰਾ ਹਾਲ, ਪੁਲਿਸ ਤੋਂ ਮੱਦਦ ਦੀ ਕਰ ਰਹੀ ਮੰਗ
ਦੋ ਮਹੀਨੇ ਤੋਂ ਲਾਪਤਾ ਹੋਏ ਆਪਣੇ ਜਿਗਰ ਦੇ ਟੁਕੜੇ ਦੀ ਭਾਲ ਚ ਬਜ਼ੁਰਗ ਮਾਂ ਨੇ ਲਗਾਈ SSP ਨੂੰ ਗੁਹਾਰ
ਫਿਰੋਜ਼ਪੁਰ, 9 ਮਾਰਚ, 2024 :
ਕਹਿੰਦੇ ਹਨ ਕੇ ਉਮੀਦ ਰੱਖ , ਉਮੀਦ ਦੇ ਸਹਾਰੇ ਸਾਰੀ ਜਿੰਦਗੀ ਕੱਟੀ ਜਾ ਸਕਦੀ ਹੈ ,ਇੱਦਾ ਹੀ ਜਿੰਦਗੀ ਕੱਟਣਾ ਅਤੇ ਜਿੰਦਗੀ ਜੀਣ ਚ ਬੜਾ ਫਰਕ ਹੈ ।
ਇਸੇ ਤਰ੍ਹਾਂ ਦੀ ਹੀ ਇਕ ਊਮੀਦ 75 ਸਾਲਾ ਬਜ਼ੁਰਗ ਔਰਤ ਕਰ ਰਹੀ ਹੈ ।ਜੋ ਕੇ 2 ਮਹੀਨੇ ਤੋਂ ਆਪਣੇ ਲਾਪਤਾ ਹੋਏ ਬੱਚੇ ਦੀ ਊਮੀਦ ਵਿਚ ਹੰਜੂਆਂ ਦੀ ਝੋਲੀ ਅੱਡ ਕੇ ਪੁਲਿਸ ਅੱਗੇ ਗੁਹਾਰ ਲਗਾ ਰਹੀ ਹੈ , ਕਿ ਉਸਦਾ ਜਵਾਨ ਪੁੱਤ ਲੱਬ ਕੇ ਓਹਦੀ ਝੋਲੀ ਪਾ ਦੀਓ ।
ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ 75 ਸਾਲਾ ਬਜ਼ੁਰਗ ਔਰਤ ਨੇ ਹੰਝੂ ਭਰੀਆਂ ਅੱਖਾਂ ਨਾਲ ਐਸਐਸਪੀ ਫ਼ਿਰੋਜ਼ਪੁਰ ਸੋਮਿਆ ਮਿਸ਼ਰਾ ਨੂੰ 2 ਮਹੀਨਿਆਂ ਤੋਂ ਲਾਪਤਾ ਆਪਣੇ ਲੜਕੇ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਮੇਰਾ ਅਤੇ ਮੇਰਾ ਪਰਿਵਾਰ ਦਾ ਲੋਹੀਆਂ ਖਾਸ ਨੇੜੇ ਡੇਰਾ ਨੱਲ ਨਾਲ ਸਾਲਾਂ ਤੋਂ ਵਿਸ਼ਵਾਸ ਹੈ, ਸਾਡੇ ਬਾਪ ਦਾਦੇ ਵੀ ਓਥੇ ਜਾਂਦੇ ਸੀ ।ਅਤੇ ਹੁਣ ਵੀ ਅਸੀਂ ਲਗਾਤਾਰ ਡੇਰੇ ‘ਚ ਜਾਂਦੇ ਰਹਿੰਦੇ ਹਾਂ, ਮੇਰਾ ਲੜਕਾ ਅਮਨ ਜੋ ਕਿ ਲਾਪਤਾ ਹੈ, ਉਹ ਵੀ ਅਕਸਰ ਡੇਰੇ ਜਾਂਦਾ ਸੀ ਅਤੇ ਸੇਵਾ ਲਈ ਵੀ ਜਾਂਦਾ ਸੀ। ਇੱਕ ਦਿਨ ਜਦੋਂ ਮੇਰਾ ਪੁੱਤਰ ਅਮਨ ਡੇਰੇ ਵਿੱਚ ਸੀ ਤਾਂ ਉੱਥੇ ਮੌਜੂਦ ਬਲਵੰਤ ਨਾਥ ਦੀ ਮਹਿੰਦਰ ਗਿਰੀ ਨਾਲ ਲੜਾਈ ਹੋ ਗਈ।ਬਲਵੰਤ ਨਾਥ ਨੇ ਆਪਣੇ ਕੁਛ ਸਾਥੀਆਂ ਨਾਲ ਮਿਲ ਕੇ ਮਹਿੰਦਰ ਗਿਰੀ ਦੀ ਕੁੱਟਮਾਰ ਕੀਤੀ ਅਤੇ ਉਸਦਾ ਕਤਲ ਕਰ ਦਿੱਤਾ । ਸਾਰੀ ਵਾਰਦਾਤ ਡੇਰੇ ਚ ਲੱਗੇ CCTV ਚ ਕੈਦ ਹੋ ਗਈ ।ਮਾਮਲੇ ਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਰਫ਼ਾ ਦਫ਼ਾ ਕਰ ਦਿਤਾ । ਪੀੜਿਤ ਬਜ਼ੁਰਗ ਔਰਤ ਨੇ ਦਸਿਆ ਕਿ ਉਸਦੇ ਬੇਟੇ ਕੋਲ ਸਾਰੀ ਘਟਨਾ ਦੇ ਸਬੂਤ ਵੀ ਸੀ ਅਤੇ ਉਸਨੇ ਇਸ ਬਾਬਤ ਥਾਣਾ ਜ਼ੀਰਾ ਵਿਖੇ ਦਰਖ਼ਾਸਤ ਵੀ ਲਿਖਤ ਦਿਤੀ ਸੀ । ਓਹਨਾ ਕਿਹਾ ਕਿ ਮਹਿੰਦਰ ਗਿਰੀ ਦੇ ਕਤਲ ਦੀ ਫੁਟੇਜ਼ ਜਾਂਚ ਕਰ ਰਹੇ ਏ ਐਸ ਆਈ ਲਖਵਿੰਦਰ ਸਿੰਘ ਨੂੰ ਦੇ ਦਿੱਤੀ ਗਈ ਸੀ ।ਬਜ਼ੁਰਗ ਔਰਤ ਦੇ ਦੱਸਣ ਮੁਤਾਬਿਕ 31 ਦਸੰਬਰ 2023 ਨੂੰ ਸ਼ਾਮ 6 ਵਜੇ ਏ ਐਸ ਆਈ ਅਵਤਾਰ ਸਿੰਘ ਆਪਣੇ ਦੋ ਸਾਥੀਆਂ ਸਮੇਤ ਅਤੇ ਕੁਜ 4 – 5 ਵਿਅਕਤੀਆਂ ਸਮੇਤ ਮੇਰੇ ਘਰ ਆਏ ਅਤੇ ਮੇਰੇ ਬੇਟੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਜਿਸਦੀ CCTV ਫੁਟੇਜ਼ ਵੀ ਓਹਨਾ ਕੋਲ ਮੌਜੂਦ ਹੈ । ਬਿਨਾ ਕਿਸੇ ਕਾਗਜਾਤ ਦਿਖਾਏ ਮੇਰੇ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਮੇਰਾ ਬੇਟੇ ਦਾ ਮੋਬਾਈਲ ਵੀ ਖੋ ਲਿਆ ਅਤੇ ਮੇਰੇ ਘਰ ਲੱਗੇ ਕੰਪਿਊਟਰ ਦੀ ਹਾਰਡਡਿਸਕ ਵੀ ਕੱਢ ਕੇ ਲੈ ਗਏ, ਜਦ ਮੇਰੇ ਬੇਟੇ ਨੂੰ ਵੀ ਲਿਜਾਣ ਲੱਗੇ ਤਾ ਮੈਂ ਉਸਦੇ ਦੋਸਤ ਨੂੰ ਬੁਲਾਇਆ ਜਿਸਨੇ ਕਿਹਾ ਕਿ ਅਸੀਂ ਇਸਨੂੰ ਕਲ ਲੋਹੀਆ ਥਾਣੇ ਆਪੇ ਲੈ ਆਵਾਂਗੇ ਅਤੇ ਫਿਰ ਉਹ ਓਥੋਂ ਚਲੇ ਗਏ ਅਤੇ ਮੋਬਾਈਲ ਅਤੇ ਹਾਰਡਡਿਸ੍ਕ ਵੀ ਆਪਣੇ ਨਾਲ ਲੈ ਗਏ ।ਓਹਨਾ ਦੇ ਜਾਣ ਤੋਂ ਬਾਅਦ ਮੇਰਾ ਬੇਟਾ ਇਸ ਬਾਰੇ ਥਾਣਾ ਜ਼ੀਰਾ ਵਿਖੇ ਸੂਚਨਾ ਦੇਣ ਗਿਆ ਤਾ ਅੱਜ ਤਕ ਵਾਪਿਸ ਨਹੀਂ ਆਇਆ ।
ਪੀਡਿਤ ਬਜ਼ੁਰਗ ਔਰਤ ਨੇ ਇਹ ਇਲਜ਼ਾਮ ਵੀ ਲਗਾਏ ਹਨ ਕਿ ਉਸਦੇ ਲੜਕੇ ਨੂੰ ਬਲਵੰਤ ਨਾਥ ਅਤੇ ਉਸਦੇ ਸਾਥੀ ਪੁਲਿਸ ਨਾਲ ਮਿਲ ਕੇ ਅਗਵਾ ਕਰਕੇ ਲੈ ਗਏ ਹਨ । ਓਹਨਾ ਦੱਸਿਆ ਕਿ ਉਸਦੇ ਬੇਟੇ ਨੇ ਰਾਸ਼ਟਰਪਤੀ ਨੂੰ ਇਸ ਕੇਸ ਬਾਰੇ ਚਿੱਠੀ ਲਿਖੀ ਸੀ। ਬਜ਼ੁਰਗ ਔਰਤ ਨੇ ਮਾਨਯੋਗ SSP ਸੋਮਿਆਂ ਮਿਸ਼ਰਾ ਜੀ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿਲਵਾਇਆ ਜਾਵੇ ਅਤੇ ਉਸਦੇ ਬੇਟੇ ਦੀ ਭਾਲ ਜਲਦ ਤੋਂ ਜਲਦ ਕੀਤੀ ਜਾਵੇ ਅਤੇ ਆਰੋਪੀਆਂ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।
SSP ਸੋਮਿਆਂ ਮਿਸ਼ਰਾ ਜੀ ਨਾਲ ਗੱਲ ਕੀਤੀ ਗਈ ਤਾਂ ਓਹਨਾ ਪੀੜਿਤ ਬਜ਼ੁਰਗ ਮਹਿਲਾ ਨੂੰ ਵਿਸ਼ਵਾਸ ਦਿਲਾਇਆ ਕਿ ਮਾਮਲੇ ਦੀ ਜਾਂਚ ਨਿਰਪੱਖ ਤੋਰ ਤੇ ਕੀਤੀ ਜਾਏਗੀ ਅਤੇ ਸਾਰੇ ਸਬੂਤ ਲੈ ਕੇ ਉਹ SPH ਜੁਗਰਾਜ ਸਿੰਘ ਕੋਲ ਜਾਣ। SSP ਸਾਹਿਬਾ ਨੇ ਪੀੜਿਤ ਮਹਿਲਾ ਨੂੰ ਹੋਂਸਲਾ ਦੇਂਦੇ ਹੋਏ ਕਿਹਾ ਕਿ ਉਹ ਓਹਨਾ ਦੇ ਬੇਟੇ ਨੂੰ ਜਲਦ ਤੋਂ ਜਲਦ ਭਾਲਣ ਦੀ ਕੋਸ਼ਿਸ਼ ਕਰੇਗੀ ।