Ferozepur News

ਅਕਾਲ ਅਕਾਦਮੀ ਰੱਤਾਖੇੜਾ ਦੇ ਸੁਖਮਨਪ੍ਰੀਤ ਨੇ ਵਿਸਾਖੀ ਦੇ ਉਤਸਵ ਵਿੱਚ ਮਚਾਈ ਧੂਮ

ਅਕਾਲ ਅਕਾਦਮੀ ਰੱਤਾਖੇੜਾ ਦੇ ਸੁਖਮਨਪ੍ਰੀਤ ਨੇ ਵਿਸਾਖੀ ਦੇ ਉਤਸਵ ਵਿੱਚ ਮਚਾਈ ਧੂਮ

Ferozepur, April 12, 2019: ਹੌਂਸਲੇ ਵਿੱਚ ਦਮ ਹੋਵੇ ਤਾਂ ਕੋਈ ਵੀ ਚੁਣੌਤੀ ਮੁਸ਼ਕਲ ਪੈਦਾ ਨਹੀਂ ਕਰ ਸਕਦੀ। ਅਕਾਲ ਅਕਾਦਮੀ ਰੱਤਾਖੇੜਾ ਦੇ ਵਿਕਲਾਂਗ ਵਿਦਿਆਰਥੀ ਸੁਖਮਨਪ੍ਰੀਤ ਸਿੰਘ ਨੇ ਸਿੱਧ ਕਰ ਦਿੱਤਾ ਹੈ ਕਿ ਵਿਕਲਾਂਗਤਾ ਸਰਾਪ ਨਹੀਂ ਹੋ ਸਕਦੀ, ਬਸ਼ਰਤੇ ਕਿ ਸ਼ਿੱਦਤ ਨਾਲ ਕੋਸ਼ਿਸ਼ ਕੀਤੀ ਜਾਏ। ਆਪਣੀ ਵਿਕਲਾਂਗਤਾ ਦੀ ਕਮੀ ਅੱਗੇ ਹਾਰ ਨਾ ਮੰਨ ਕੇ ਅੱਗੇ ਵੱਧਦੇ ਹੋਏ ਅਕਾਲ ਅਕਾਦਮੀ ਰੱਤਾਖੇੜਾ ਦੇ ਦਸਵੀਂ ਦੇ ਵਿਦਿਆਰਥੀ ਸੁਖਮਨਪ੍ਰੀਤ ਨੇ ਅਕਾਦਮੀ ਦੇ ਵਿਸਾਖੀ ਉਤਸਵ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਅਕਾਦਮੀ ਦੇ ਰੰਗਾਰੰਗ ਵਿਸਾਖੀ ਉਤਸਵ ਦੇ ਦੌਰਾਨ ਗੱਤਕਾ ਪਾਰਟੀ ਵਿੱਚ ਸ਼ਾਮਲ ਸੁਖਮਨਪ੍ਰੀਤ ਨੇ ਵਿਦਿਆਰਥੀਆਂ ਦੇ ਸਾਹਮਣੇ ਦਿਲਖਿੱਚਵੀਂ ਅਤੇ ਹੈਰਾਨੀਜਨਕ ਕਲਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਗੱਤਕਾ ਪ੍ਰਦਰਸ਼ਨ ਦੇ ਕਮਾਲ ਦੇਖ ਕੇ ਹਰ ਕੋਈ ਹੈਰਾਨ ਸੀ। ਸਰੀਰਕ ਵਿਕਲਾਂਗਤਾ ਦੇ ਬਾਵਜੂਦ ਹੌਸਲਾ, ਉਮੰਗ ਅਤੇ ਕੁੱਝ ਕਰਕੇ ਦਿਖਾਉਣ ਦਾ ਜਜ਼ਬਾ ਸੁਖਮਨਪ੍ਰੀਤ ਨੂੰ ਖਾਸ ਦੀ ਸ਼ਰੇਣੀ ਵਿੱਚ ਪਹੁੰਚਾ ਗਿਆ। ਆਪਣੀ ਸਰੀਰਕ ਅਯੋਗਤਾ ਨੂੰ ਕਮਜੋਰੀ ਨਹੀਂ ਤਾਕਤ ਬਣਾ ਕੇ ਸੁਖਮਨਪ੍ਰੀਤ ਸਾਰੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੇ।

ਅਕਾਲ ਅਕਾਦਮੀ ਰੱਤਾਖੇੜਾ ਵਿੱਚ ਵਿਸਾਖੀ ਉਤਸਵ ਨੂੰ ਧੂਮਧਾਮ ਨਾਲ ਮਨਾਇਆ ਗਿਆ, ਸਕੂਲ ਦੇ ਸਾਰੇ ਬੱਚੇ ਪੰਜਾਬੀ ਪੋਸ਼ਾਕ ਵਿੱਚ ਸੁਸੱਜਿਤ ਹੋ ਕੇ ਆਏ ਸਨ। ਇਸ ਮੌਕੇ 'ਤੇ ਸਕੂਲ ਵਿੱਚ ਕਈ ਪ੍ਰਤਿਯੋਗਤਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬੱਚਿਆਂ ਨੇ ਵਿਸਾਖੀ ਦੇ ਗੀਤ, ਭਾਸ਼ਣ ਅਤੇ ਕਵਿਤਾਵਾਂ ਦੇ ਇਲਾਵਾ ਨਾਚ ਪ੍ਰਸਤੁੱਤੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਗੱਤਕਾ ਦਲ ਦਾ ਸ਼ਾਨਦਾਰ ਪ੍ਰਦਰਸ਼ਨ ਖਿੱਚ ਦਾ ਕੇਂਦਰ ਰਿਹਾ। ਵਿਸ਼ੇਸ਼ ਰੂਪ ਵਿੱਚ ਆਏ ਕਥਾ ਵਾਚਕ ਭੁਪਿੰਦਰ ਸਿੰਘ ਕੋਹਲੀ ਨੇ ਕਥਾ ਦੀ ਵਿਆਖਿਆ ਕਰਕੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ।

ਪ੍ਰਿੰਸੀਪਲ ਗੁਰਸ਼ਰਨ ਕੌਰ ਨੇ ਵਿਸਾਖੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਨਾਲ ਨਾਲ ਸੁਖਮਨਪ੍ਰੀਤ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਵਿਕਲਾਂਗਤਾ ਇੱਕ ਸਰਾਪ ਨਹੀਂ ਬਲਕਿ ਸੰਘਰਸ਼ ਨਾਲ ਭਰੇ ਉਸ ਜੀਵਨ ਦੀ ਕਹਾਣੀ ਹੈ ਜਿਸ ਵਿੱਚ ਇਨਸਾਨ ਦਾ ਜਜ਼ਬਾ ਅਤੇ ਜੰਨੂਨ ਹੋਰ ਪ੍ਰਗਟ ਹੋ ਕੇ ਸਾਹਮਣੇ ਆਉਂਦੇ ਹਨ।

Related Articles

Back to top button