Ferozepur News
ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ
ਅਕਾਲੀ ਦਲ ਨੂੰ ਵੱਡਾ ਝਟਕਾ, ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ
ਫਿਰੋਜ਼ਪੁਰ, ਜਨਵਰੀ 27, 2023ਅੱਜ ਸ਼ੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਤੇਜ਼ੀ (ਬੱਗਾ) ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜਿੰਨਾ ਦਾ ਕਾਂਗਰਸ ਪਾਰਟੀ ਚ ਸਵਾਗਤ ਕਰਦਿਆਂ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਯਾਕੂਬ ਭੱਟੀ ਪ੍ਰਧਾਨ ਯੂਥ ਕਾਂਗਰਸ ਫਿਰੋਜ਼ਪੁਰ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਵਿਚ ਨਿੱਦੀ ਕਟਾਰੀਆ, ਸੁੱਖਾ, ਸੋਨੂੰ, ਬਿਸ਼ਪ ਐਲਬਰਟ ਤੇਜੀ, ਬਿਸ਼ਪ ਸੂਰਜਾ, ਪਾਸਟਰ ਤਰਸੇਮ ਨੇ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦਿਆਂ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਵਿਜੈ ਗੋਰਿਆ, ਰਿਸ਼ੀ ਸ਼ਰਮਾ, ਰਾਜੂ, ਰਾਕੇਸ਼ ਪੋਲ, ਦਿਨੇਸ਼ ਕੁਮਾਰ mc , ਰਾਜਿੰਦਰ ਛਾਬੜਾ, ਮਾਸਟਰ ਗੁਲਜ਼ਾਰ, ਅਜੇ ਜੋਸ਼ੀ, ਗੁਰਦੇਵ ਸਿੰਘ, ਆਦਿ ਹਾਜ਼ਰ ਰਹੇ।