ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾ ਸਕਦੀ ਹੈ – ਰੋਹਿਤ ਵੋਹਰਾ
ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਵਿਚ ਕੀਤਾ ਚੋਣ ਪ੍ਰਚਾਰ
ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾ ਸਕਦੀ ਹੈ – ਰੋਹਿਤ ਵੋਹਰਾ
– ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਵਿਚ ਕੀਤਾ ਚੋਣ ਪ੍ਰਚਾਰ
ਫਿਰੋਜ਼ਪੁਰ, 12 ਫਰਵਰੀ। ਕਾਂਗਰਸ ਸਰਕਾਰ ਦੇ ਰਾਜ ਦੌਰਾਨ ਪੰਜਾਬ ਦੇ ਕੀਮਤੀ 5 ਸਾਲ ਬਰਬਾਦ ਹੋ ਚੁੱਕੇ ਹਨ, ਮੁੜ ਤੋਂ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਬਣਾਉਣ ਲਈ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪੀ ਗਠਜੋੜ ਸਰਕਾਰ ਦਾ ਬਣਨਾ ਜ਼ਰੂਰੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆ ਕੀਤਾ । ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਬਾਹਰਲੀਆਂ ਪਾਰਟੀਆਂ ਨੇ ਕਦੇ ਵੀ ਪੰਜਾਬ ਦਾ ਕੁਝ ਨਹੀਂ ਸਵਾਰਿਆ ਹੈ ਅਤੇ ਨਾ ਹੀ ਕੁਝ ਸਵਾਰਨਾ ਹੈ, ਹੁਣ ਵੀ ਵੋਟਾਂ ਬਟੋਰਨ ਲਈ ਲੋਕਾਂ ਨੂੰ ਸੁਫਨੇ ਦਿਖਾ ਰਹੀਆਂ ਹਨ ਜੋ ਕਦੇ ਵੀ ਬਾਹਰਲੀਆਂ ਪਾਰਟੀਆਂ ਨੇ ਪੂਰੇ ਨਹੀਂ ਕਰਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨਾਲ ਜੋ-ਜੋ ਵਾਅਦੇ ਕੀਤੇ ਹਨ ਪੂਰੇ ਕਰਕੇ ਦਿਖਾਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਦੀ ਹੈ ਤਾਂ ਸਿੰਚਾਈ ਪ੍ਰਣਾਲੀ ਨੂੰ ਪਾਈਪਾਂ ਰਾਹੀਂ ਵਿਕਸਿਤ ਕਰਵਾਇਆ ਜਾਵੇਗਾ, ਕਿਸਾਨਾਂ ਨੂੰ ਖੇਤੀਬਾੜੀ ਲਈ 10 ਰੁਪਏ ਸਸਤਾ ਡੀਜ਼ਲ ਮੁਹੱਇਆ ਕਰਵਾਇਆ ਜਾਵੇਗਾ, ਬੇਜ਼ਮੀਨੇ ਪਰਿਵਾਰਾਂ ਲਈ 5 ਮਰਲੇ ਦੇ ਮੁਫ਼ਤ ਪਲਾਂਟ ਦਿੱਤੇ ਜਾਣਗੇ ਆਦਿ ਸਕੀਮਾਂ ਚਲਾਈਆਂ ਜਾਣਗੀਆਂ ਉੱਥੇ ਹਰੇਕ ਦਾ ਅਥਾਹ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।