Ferozepur News

ਅਕਾਲੀ ਤੇ ਕਾਗਰਸੀਆਂ ਦੀਆਂ ਕੌਝੀਆਂ ਚਾਲਾ ਚ ਲੋਕ ਨਹੀ ਆਉਣਗੇ – ਮਲਕੀਤ ਥਿੰਦ

ਗੁਰੁਹਰਸਹਾਏ 29 ਦਸੰਬਰ (  ਿ)ਪੰਜਾਬ ਭਰ ਦੇ ਲੋਕ ਹੁਣ ਅਕਾਲੀ ਦਲ ਭਾਜਪਾ ਤੇ ਕਾਗਰਸ਼ੀਆਂ ਦੀਆਂ ਕੌਝੀਆਂ ਚਾਲਾ ਚ ਨਹੀ ਆਉਣਗੇ ਤੇ 2017 ਚ ਆਪ ਪਾਰਟੀ ਦੀ ਸਰਕਾਰ ਬਣਾਉਣ ਗਏ । ਇਹ ਗੱੱਲ ਆਂਮ ਆਦਮੀ ਪਾਰਟੀ ਦੇ ਹਲਕਾ ਗੁਰੂਹਰਸਹਾਏ ਤੋ ਉਮੀਦਵਾਰ ਮਲਕੀਤ ਥਿੰਦ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾ ਚ ਡੋਰ ਤੋ ਡੋਰ ਵੋਟਰਾ ਨਾਲ ਸੰਪਰਕ ਦੋਰਾਨ ਪਿੰਡ ਮੇਘਾ ਰਾਏ ਵਿਖੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਕਹੀ । ਉਨਾ ਨੇ ਕਿਹਾ ਕਿ ਅਕਾਲੀ ਤੇ ਕਾਗਰਸੀਆਂ ਦਾ ਚਿਹਰਾ ਜਨਤਾ ਸਾਹਮਣੇ ਨੰਗਾ ਹੋ ਚੱਕਿਆਂ ਹੈ ਕਿ ਇਹ ਦੋਨੋ ਇਕੋ ਥਾਲੀ ਦੇ ਚੱਟੇ ਵੱਟੇ ਹਨ ਕਿਉਕਿ ਕੈਪਟਨ ਦੇ ਸਿਟੀ ਘੋਟਾਲੇ ਚ ਬਾਦਲ ਸਰਕਾਰ ਨੇ ਸਮਝੋਤਾ ਕਰ ਲਿਆ ਹੈ ਤੇ ਇਹ ਪੰਜਾਬ ਦੀਆਂ ਜਿੱਥੋ ਦੋਨੋ ਪਰਿਵਾਰ ਆਪ ਲੜਦੇ ਹਨ ਵੀ ਸਮਝੋਤੇ ਕਰਦੇ ਹਨ ਪਰ ਹੁਣ ਆਮ ਆਦਮੀ ਪਾਰਟੀ ਦੇ ਮੈਦਾਨ ਚ ਆਉਣ ਨਾਲ ਇਹਨਾ ਦੋਨਾ ਪਰਿਵਾਰਾ ਨੂੰ ਆਪੋ ਆਪਣੀ ਸੀਟ ਸੁਰੱਖਿਅਤ ਨਹੀ ਲੱਗ ਰਹੀ ਜਿਸ ਕਰਕੇ ਇਹ ਸਰਵੇ ਕਰਵਾ ਰਹੇ ਹਨ  ਉਨਾ ਕਿਹਾ ਕਿ ਕੈਪਟਨ ਅਮਰਿੰਦਰ ਤੇ ਸੁਖਬੌਰ ਨੂੰ ਚਾਹੀਦਾ ਹੈ ਕਿ ਉਹ ਦੋਨੋ ਵੀ ਜਾਲਾਲਾਬਾਦ ਤੋ ਚੋਣ ਤਾ ਜੋ ਪਤਾ ਲੱਗ ਸਕੇ ਕਿ ਲੋਕ ਇਹਨਾ ਨੂੰ ਕਿੰਨਾ ਚਾਹੁਦੇ ਹਨ । ਉਨਾ ਕਿਹਾ ਕਿ ਹਲਕਾ ਗੁਰੂਹਰਸਹਾਏ ਚ ਵੇਟਰਾ ਨੂੰ ਭਰਮਾਉਣ ਲਈ ਡਰਾਵੇ ਦਿੱਤੇ ਜਾ ਰਹੇ ਹਨ । ਪਰ ਚੋਣ ਜਾਬਤੇ ਤੋ ਬਾਅਦ ਇੱਥੌ ਦੇ ਦੋਨਾ ਆਂਗੂਆਂ ਤੋ ਪ੍ਰੇਸ਼ਾਨ ਹਲਕੇ ਦੀ ਜਨਤਾ ਆਪ ਪਾਰਟੀ ਨਾਲ ਖੜੇਗੀ ਤੇ ਇਹਨਾ ਂਨੂੰ ਭਜਦਿਆ ਰਾਹ ਨਹੀ ਲੱਭਣੇ । ਇਸ ਮੋਕੇ ਉਨਾ ਨਾਲ ਮੋਹਣ ਲਾਲ ਬੱਟੀ , ਬੰਤਾ ਸਿੰਘ ਛਾਗਾ ਰਾਏ , ਰਜੇਸ਼ ਬੱਟੀ , ਸ਼ੰਟੂ ਕੰਬੋਜ , ਜੰਗੀਰ ਚੰਦ , ਸੁਖਬੀਰ ਸ਼ਰਮਾ , ਗੁਰਪ੍ਰਤਾਪ ਸਿੰਘ , ਧੀਰਜ ਸ਼ਰਮਾ , ਬੂਟਾ ਸਿੰਘ , ਸੁਖਜੀਤ ਸਿੰਘ , ਤੋ ਇਲਾਵਾ ਪਾਰਟੀ ਦੇ ਕਈ ਵਲੰਟੀਅਰ ਨਾਲ ਹਾਜਰ ਸਨ ।

Related Articles

Back to top button