ਸ੍ਰੀ.ਵੀ.ਕੇ ਮੀਨਾ ਨੇ ਫਿਰੋਜ਼ਪੁਰ ਡਵੀਜਨ ਦੇ ਕਮਿਸ਼ਨਰ ਵਜੋਂ ਸੰਭਾਲਿਆ ਅਹੁੱਦਾ
ਫਿਰੋਜ਼ਪੁਰ 21 ਮਾਰਚ ( ਏ. ਸੀ. ਚਾਵਲਾ) ਫਿਰੋਜ਼ਪੁਰ ਡਵੀਜਨ ਦੇ ਨਵ ਨਿਯੁਕਤ ਕਮਿਸ਼ਨਰ ਸ੍ਰੀ. ਵੀ.ਕੇ ਮੀਨਾ ਆਈ.ਏ.ਐਸ ਨੇ ਅੱਜ ਫਿਰੋਜ਼ਪੁਰ ਡਵੀਜਨ ਦੇ ਕਮਿਸ਼ਨਰ ਵਜੋ ਆਪਣਾ ਅਹੁੱਦਾ ਸੰਭਾਲ ਲਿਆ ਹੈ। ਅਹੁੱਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ.ਮੀਨਾ ਨੇ ਕਿਹਾ ਕਿ ਉਹ ਜਿਲ•ਾ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਕਰਕੇ ਲੋਕਾਂ ਨੂੰ ਸਾਫ-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ। ਉਨ•ਾਂ ਕਿਹਾ ਕਿ ਉਹ ਫਿਰੋਜ਼ਪੁਰ ਡਵੀਜਨ 'ਚ ਪੈਂਦੇ ਜਿਲਿ•ਆਂ ਵਿਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਵਿਕਾਸ ਸਕੀਮਾਂ ਦਾ ਜਾਇਜ਼ਾ ਲੈ ਕੇ ਉਨ•ਾਂ ਨੂੰ ਪਹਿਲ ਦੇ ਅਧਾਰ ਤੇ ਨੇਪਰੇ ਚਾੜਨ ਲਈ ਹਰ ਸੰਭਵ ਉਪਰਾਲੇ ਕਰਨਗੇ। ਉਨ•ਾਂ ਇਹ ਵੀ ਕਿਹਾ ਕਿ ਉਹ ਲੰਬਿਤ ਪਏ ਅਦਾਲਤੀ ਕੇਸਾਂ ਦੇ ਨਿਪਟਾਰੇ ਨੂੰ ਵੀ ਤਰਜੀਹ ਦੇਣਗੇ। ਇਥੇ ਇਹ ਜਿਕਰਯੋਗ ਹੈ ਤੇ ਸ੍ਰੀ.ਵੀ.ਕੇ ਮੀਨਾ ਇਸ ਤੋ ਪਹਿਲਾਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵਿਚ ਸਕੱਤਰ ਦੇ ਅਹੁੱਦੇ ਤੇ ਤਾਇਨਾਤ ਸਨ। ਉਨ•ਾਂ ਦੇ ਅਹੁੱਦਾ ਸੰਭਾਲਣ ਤੋ ਪਹਿਲਾਂ ਜਿਲ•ਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ ਅਮਿਤ ਕੁਮਾਰ ਨੇ ਸ੍ਰੀ ਮੀਨਾ ਨੂੰ ਬੁੱਕੇ ਭੇਟ ਕਰਕੇ ਉਨ•ਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਪੁਲਿਸ ਦੇ ਜਵਾਨਾ ਨੇ ਗਾਰਡ ਆਫ਼ ਆਨਰ ਰਾਹੀ ਉਨ•ਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਹੋਰਨਾ ਤੋ ਇਲਾਵਾ ਐਸ.ਡੀ.ਐਸ ਸ੍ਰੀ.ਸੰਦੀਪ ਸਿੰਘ ਗੜਾ, ਸਹਾਇਕ ਕਮਿਸ਼ਨਰ (ਜਨ:) ਮਿਸ ਜਸਲੀਨ ਕੋਰ, ਐਸ.ਪੀ (ਡੀ) ਸ੍ਰੀ ਅਮਰਜੀਤ ਸਿੰਘ ਆਦਿ ਵੀ ਹਜਾਰ ਸਨ।