ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਦੋ ਸਪਤਾਹ ਦੇ ਸ਼ਾਰਟ-ਟਰਮ ਕੋਰਸ ਦਾ ਸਮਾਪਨ ਸਮਾਰੋਹ ਆਯੋਜਿਤ
ਫਿਰੋਜ਼ਪੁਰ 6 ਜੂਨ (ਏ.ਸੀ.ਚਾਵਲਾ) ਪੰਜਾਬ ਸਰਕਾਰ ਦੁਆਰਾ ਸਥਾਪਤ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 'ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਅਧੀਨ 'ਰਿਸਰਚ ਟੈਕਨੀਕਸ' ਵਿਸ਼ੇ ਤੇ ਆਧਾਰਿਤ ਦੋ ਸਪਤਾਹ ਚੱਲਣ ਵਾਲੇ ਸ਼ਾਰਟ-ਟਰਮ ਕੋਰਸ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕੋਰਸ ਵਿਚ ਭਾਗ ਲੈਣ ਵਾਲੇ ਭਾਰਤ ਦੇ 11 ਵੱਖ ਵੱਖ ਰਾਜਾਂ ਦੀਆਂ ਤਕਨੀਕੀ ਸੰਸਥਾਵਾਂ ਤੋਂ ਆਏ 100 ਦੇ ਕਰੀਬ ਫੈਕਲਟੀ ਮੈਂਬਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਜਲਦ ਹੀ ਸੰਸਥਾ ਵਿਚ ਹੋਰ 'ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਆਯੋਜਿਤ ਕੀਤੇ ਜਾਣਗੇ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਹੋਰ ਬੇਹਤਰ ਬਣਾਇਆ ਜਾ ਸਕੇ। ਉਨ•ਾਂ ਕਿਹਾ ਕਿ ਸੰਸਥਾ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਬਾਹਰੋਂ ਫੈਕਲਟੀ ਮੈਂਬਰ ਕੋਰਸ ਵਿਚ ਭਾਗ ਲੈਣ ਆਏ ਜੋ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਸ਼ਾਰਟ ਟਰਮ ਕੋਰਸ ਵਿਚ ਸਮੁੱਚੇ ਭਾਰਤ ਦੀਆਂ ਵੱਖ ਵੱਖ ਸੰਸਥਾਵਾਂ ਤੋਂ ਭਾਗ ਲੈਣ ਆਏ ਫੈਕਲਟੀ ਮੈਂਬਰਾਂ ਨੇ ਸੰਸਥਾ ਵਿਚ ਬਿਤਾਏ ਦਿਨਾਂ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸੰਸਥਾ ਵਲੋਂ ਕੀਤੇ ਬੇਹਤਰ ਪ੍ਰਬੰਧਾਂ ਲਈ ਧੰਨਵਾਦ ਕੀਤਾ। ਟੀਕਿਊਇਪ ਕੋਆਰਡੀਨੇਟਰ ਅਤੇ ਇੰਜੀਨੀਅਰਿੰਗ ਵਿੰਗ ਦੇ ਐਸੋਸੀਏਟ ਡਾਇਰੈਕਟਰ ਡਾ. ਏ ਕੇ ਤਿਆਗੀ ਨੇ ਅਪਣੇ ਸੰਬੋਧਨ ਦੌਰਾਨ ਕੋਰਸ ਕੋਆਰਡੀਨੇਟਰ ਡਾ. ਰਾਕੇਸ਼ ਸ਼ਰਮਾ ਅਤੇ ਉਨ•ਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੇ ਅੰਤ ਵਿਚ ਇਸ ਕੋਰਸ ਦੇ ਆਯੋਜਨ ਵਿਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਿਤ ਕੀਤ