ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਮਨਮਾਨੀਆਂ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਨੇ ਕੀਤੀ ਮੀਟਿੰਗ
ਫਿਰੋਜ਼ਪੁਰ 26 ਅਪ੍ਰੈਲ(ਏ.ਸੀ.ਚਾਵਲਾ) ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਮਨਮਾਨੀਆਂ ਦੇ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਨੇ ਪਾਰਕ ਮਾਡਲ ਟਾਊਨ ਫਿਰੋਜਪੁਰ ਸ਼ਹਿਰ ਵਿਖੇ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਫਿਰੋਜਪੁਰ ਸ਼ਹਿਰ ਅਤੇ ਛਾਉਣੀ ਤੋਂ ਪ੍ਰਾਈਵੇਟ ਸਕੂਲਾਂ ਵਿੱਚ ਪੜ•ਦੇ ਬੱਚਿਆਂ ਦੇ ਮਾਪਿਆਂ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ''ਜਾਗੋ ਪੇਰੈਂਟਸ ਜਾਗੋ'' ਨਾਂ ਦੀ ਸੰਘਰਸ਼ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ 11 ਕਾਰਜਕਾਰੀ ਮੈਂਬਰਾਂ ਨਰੇਸ਼ ਸੈਣੀ, ਸੰਦੀਪ ਕਟਾਰੀਆ, ਸੁਨੀਲ ਗੱਖੜ, ਗੁਰਪ੍ਰੀਤ ਸਿੰਘ, ਅਸ਼ਵਨੀ ਬਜਾਜ, ਮਨੀਸ਼ ਮੋਂਗਾ, ਸੰਦੀਪ ਗੁਲਾਟੀ, ਸ਼ਾਮ ਸੁੰਦਰ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਕੁਮਾਰ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ। ਇਸ ਮੀਟਿੰਗ ਵਿਚ ਸੰਦੀਪ ਗੁਲਾਟੀ ਅਤੇ ਹੋਰਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਮਨਮਾਨੇ ਢੰਗ ਨਾਲ ਦਾਖਲਾ ਫੀਸਾਂ ਅਤੇ ਹੋਰ ਨਾਜ਼ਾਇਜ ਫੀਸਾਂ ਦੇ ਨਾਂ ਤੇ ਅੰਨੀ ਲੁੱਟ ਮਚਾਈ ਜਾ ਰਹੀ ਹੈ। ਹਰ ਸਾਲ ਫੀਸਾਂ ਵਿਚ ਬਹੁਤ ਜਿਆਦਾ ਵਾਧਾ ਕਰ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਕਿਤਾਬਾਂ ਅਤੇ ਵਰਦੀਆਂ ਵੀ ਸਕੂਲ ਵਿੱਚੋਂ ਹੀ ਜਾਂ ਆਪਣੀ ਮਨਮਰਜੀ ਦੀ ਦੁਕਾਨ ਤੋਂ ਲੈਣ ਲਈ ਹੀ ਮਜਬੂਰ ਕੀਤਾ ਜਾਂਦਾ ਹੈ। ਉਹੀ ਕਿਤਾਬਾਂ ਅਤੇ ਵਰਦੀਆਂ ਜੇ ਬਾਜ਼ਾਰ ਵਿੱਚੋਂ ਖਰੀਦੀਆਂ ਜਾਣ ਤਾਂ ਸਕੂਲ ਨਾਲੋਂ ਕਾਫੀ ਸਸਤੀਆਂ ਮਿਲ ਜਾਂਦੀਆਂ ਹਨ। ਇਸ ਤੋਂ ਇਲਾਵਾ ਆਪਣੀ ਕਮੀਸ਼ਨ ਜਾਂ ਫਾਇਦੇ ਲਈ ਆਪਣੇ ਸਕੂਲ ਦੀ ਹੀ ਪਿਛਲੇ ਸਾਲ ਦੀ ਕਿਤਾਬ ਵੀ ਨਹੀਂ ਵਰਤਣ ਦਿੱਤੀ ਜਾਂਦੀ। ਇਹਨਾਂ ਗੱਲਾਂ ਤੋਂ ਦੁਖੀ ਮਾਪਿਆ ਨੇ ਹੁਣ ਇਨ•ਾਂ ਸਕੂਲ ਪ੍ਰਬੰਧਕਾਂ ਖਿਲਾਫ ਸੰਘਰਸ਼ ਦਾ ਰਾਹ ਫੜਿ•ਆ ਹੈ। ਇਸ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਮਿਤੀ 1 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਇੱਕ ਵਿਸ਼ਾਲ ਕੈਂਡਲ ਮਾਰਚ ਪਾਰਕ ਮਾਡਲ ਟਾਊਨ ਤੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਅਤੇ ਬਾਜਾਰਾਂ ਵਿੱਚੋਂ ਕੱਢਿਆ ਜਾਵੇਗਾ। ਪ੍ਰਾਈਵੇਟ ਸਕੂਲਾਂ ਵਿਚ ਪੜ•ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਵਿਸ਼ਾਲ ਕੈਂਡਲ ਮਾਰਚ ਵਿਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹ