ਜ਼ਿਲ•ਾ ਫਿਰੋਜਪੁਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ 270 ਉਮੀਦਵਾਰ ਚੋਣ ਮੈਦਾਨ ਵਿਚ : ਵਧੀਕ ਜ਼ਿਲ•ਾ ਚੋਣ ਅਫ਼ਸਰ
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ) 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਿਰੀ ਤਰੀਕ ਮੌਕੇ ਕੁੱਲ 165 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਅਤੇ ਹੁਣ ਕੁੱਲ 270 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ•ਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ । ਵਧੀਕ ਜ਼ਿਲ•ਾ ਚੋਣ ਅਫ਼ਸਰ-ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਮਾ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵਿੱਚ 24 ਉਮੀਦਵਾਰਾਂ, ਤਲਵੰਡੀ ਭਾਈ ਵਿੱਚ 46 ਜ਼ੀਰਾ ਵਿਚ 35, ਗੁਰੂਹਰਸਹਾਏ ਵਿਚ 8 ਅਤੇ ਨਗਰ ਪੰਚਾਇਤ ਮਮਦੋਟ ਵਿੱਚ 29 ਅਤੇ ਨਗਰ ਪੰਚਾਇਤ ਮੁੱਦਕੀ 23 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗ਼ਜ਼ ਵਾਪਸ ਲਏ ਹਨ। ਸ੍ਰੀਮਤੀ ਨੀਲਮਾ ਨੇ ਦੱਸਿਆ ਕਿ ਨਗਰ ਕੌਂਸਲ ਗੁਰੂਹਰਸਹਾਏ ਵਿੱਚ 8 ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋ ਬਾਅਦ ਗੁਰੂਹਰਸਹਾਏ ਦੇ 15 ਦੇ 15 ਵਾਰਡਾਂ ਵਿਚੋਂ ਅਕਾਲੀ ਭਾਜਪਾ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਗਏ ਹਨ। ਉਨ•ਾਂ ਅਗੇ ਦੱਸਿਆ ਕਿ ਨਗਰ ਕੌਂਸਲ ਫਿਰੋਜਪੁਰ ਦੇ 31 ਵਾਰਡਾਂ ਵਿਚੋਂ 2 ਵਾਰਡਾਂ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ ਤੇ ਬਾਕੀ 29 ਵਾਰਡਾਂ ਵਿਚ 99 ਉਮੀਦਵਾਰ, ਨਗਰ ਕੌਂਸਲ ਤਲਵੰਡੀ ਭਾਈ ਵਿਚ 13 ਵਾਰਡਾਂ ਵਿਚੋਂ 8 ਵਾਰਡਾਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਅਤੇ ਬਾਕੀ 5 ਵਾਰਡਾਂ ਲਈ 14 ਉਮੀਦਵਾਰ, ਨਗਰ ਕੌਂਸਲ ਜੀਰਾ ਦੇ 17 ਵਾਰਡਾਂ ਲਈ 68 ਉਮੀਦਵਾਰ, ਨਗਰ ਪੰਚਾਇਤ ਮਮਦੋਟ ਦੇ 13 ਵਾਰਡਾਂ ਲਈ 41 ਉਮੀਦਵਾਰ ਅਤੇ ਨਗਰ ਪੰਚਾਇਤ ਮੁੱਦਕੀ ਦੇ 13 ਵਾਰਡਾਂ ਲਈ 28 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।ਵਧੀਕ ਜਿਲ•ਾ ਚੋਣ ਅਫਸਰ ਨੇ ਕਿਹਾ ਕਿ ਚੋਣਾ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਅਤੇ ਉਨ•ਾਂ ਉਮੀਦਵਾਰਾਂ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ ।