Ferozepur News
ਜ਼ਿਲ•ਾ ਟਾਸਕ ਕਮੇਟੀ ਵੱਲੋਂ ਬਾਲ ਮਜ਼ਦੂਰੀ ਰੋਕਣ ਸਬੰਧੀ ਚੈਕਿੰਗ
ਫ਼ਿਰੋਜ਼ਪੁਰ 10 ਮਾਰਚ (ਅੰਕੁਰ ਚਾਵਲਾ) ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਨਿਰਦੇਸ਼ਾਂ ਤੇ ਜ਼ਿਲ•ਾ ਟਾਸਕ ਫੋਰਸ ਕਮੇਟੀ ਜਿਸ ਦੀ ਅਗਵਾਈ ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸਵਰਨਜੀਤ ਕੌਰ ਅਤੇ ਮਿਸ ਬਲਜਿੰਦਰ ਕੌਰ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਵੱਲੋਂ ਕੀਤੀ ਗਈ। ਫ਼ਿਰੋਜਪੁਰ ਦੇ ਵੱਖ ਵੱਖ ਬਾਜ਼ਾਰਾਂ, ਦੁਕਾਨਾਂ ਵਿਚ ਜਾ ਕੇ ਬਾਲ ਮਜ਼ਦੂਰੀ ਸਬੰਧੀ ਚੈਕਿੰਗ ਕੀਤੀ ਗਈ। ਟੀਮ ਵੱਲੋਂ ਇਸ ਮੌਕੇ ਲੋਕਾਂ ਨੂੰ ਦੱਸਿਆ ਗਿਆ ਕਿ 14 ਸਾਲ ਤੱਕ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਅਪਰਾਧ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤੇ ਜੁਰਮਾਨੇ ਕੀਤੇ ਜਾਣਗੇ। ਇਸ ਮੌਕੇ ਸਿੱਖਿਆ ਵਿਭਾਗ ਤੇ ਅਮਨਦੀਪ ਸਿੰਘ ਜੌਹਲ ਅਤੇ ਸਿਹਤ ਵਿਭਾਗ ਦੇ ਡਾ.ਵਿਸ਼ਾਲ ਬਜਾਜ ਵੀ ਸ਼ਾਮਲ ਸਨ।