ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਵੱਖ ਵੱਖ ਥਾਵਾਂ ਉੱਤੇ ਮੋਦੀ ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕ ਕੇ ਝੋਨੇ ਦੇ ਭਾਅ ਵਿੱਚ ਕੀਤੇ 53 ਰੁਪਏ ਦੇ ਵਾਧੇ ਤੋਂ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਮਿੱਟੀ ਵਿੱਚ ਦਫਨ ਕਰਨ ਦੇ ਤੁਲ ਦੱਸਦਿਆਂ 2 ਸੀ ਧਾਰਾਂ ਮੁਤਾਬਕ ਝੋਨੇ ਦਾ ਭਾਅ 3650 ਰੁਪਏ ਕਰਨ ਦੀ ਮੰਗ ਕੀਤੀ
8 ਜੂਨ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ
ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਵੱਖ ਵੱਖ ਥਾਵਾਂ ਉੱਤੇ ਮੋਦੀ ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕ ਕੇ ਝੋਨੇ ਦੇ
ਭਾਅ ਵਿੱਚ ਕੀਤੇ 53 ਰੁਪਏ ਦੇ ਵਾਧੇ ਤੋਂ ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਮਿੱਟੀ ਵਿੱਚ ਦਫਨ ਕਰਨ ਦੇ
ਤੁਲ ਦੱਸਦਿਆਂ 2 ਸੀ ਧਾਰਾਂ ਮੁਤਾਬਕ ਝੋਨੇ ਦਾ ਭਾਅ 3650 ਰੁਪਏ ਕਰਨ ਦੀ ਮੰਗ ਕੀਤੀ ਤੇ 8 ਜੂਨ ਨੂੰ ਡੀ.ਸੀ.
ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ।
Ferozepur, 1.6.2020: ਕੇਂਦਰ ਸਰਕਾਰ ਵੱਲੋਂ ਕਰਜ਼ੇ ਦੇ ਜਾਲ ਵਿੱਚ ਫਸੀ ਖੁਦਕੁਸ਼ੀਆਂ ਕਰ ਰਹੀ ਕਿਸਾਨੀ ਨੂੰ ਹੋਰ ਵੱਡਾ ਝਟਕਾ
ਦਿੰਦਿਆ ਝੋਨੇ ਦੀ ਫਸਲ ਦੇ ਭਾਅ ਵਿੱਚ ਸਿਰਫ 53 ਰੁਪਏ ਪ੍ਰਤੀਕੁਇੰਟਲ ਵਾਧਾ ਕਰਕੇ ਡਾ: ਸੁਆਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਲਾਗਤ ਖਰਚਿਆ ਨਾਲੋ ਡੇਢ ਗੁਣਾ ਮੁਨਾਫਾ ਦੇ ਐਲਾਨ ਨੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਬਿਜਲੀ ਦੇ ਕਰੰਟ ਵਾਂਗ ਝਿਜੋੜਿਆ ਹੈ ਤੇ ਕੇਂਦਰੀ ਖੇਤੀ ਮੰਤਰੀ ਦਾ ਐਲਾਨ ਠੋਸ ਹਕੀਕਤਾਂ ਤੋਂ ਕੋਹਾਂ ਦੂਰ ਤੇ ਨੰਗੇ ਚਿੱਟੇ ਝੂਠ ਦੀ ਨਿਆਈ ਹੈ।ਇਸ ਗਲੇ ਸੜੇ ਤੇ ਮੱਕਾਰੀ ਭਰੇ ਰਾਜ ਪ੍ਰਬੰਧ ਤੋਂ ਅੱਕੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਕਈ ਥਾਵਾਂ ਉੱਤੇ ਪੁਤਲੇ ਫੂਕ ਕੇ ਮੋਦੀ ਤੇ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਗਿਆ ਹੈ ਤੋਂ 8 ਜੂਨ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਵਿਸ਼ਾਲ ਧਰਨੇ ਦੇਣ ਦਾ ਐਲਾਨ ਕੀਤਾ।
ਇਸ ਸਬੰਧੀ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੇਂਦਰ ਸਰਕਾਰ 14 ਫਸਲਾਂ ਦੇ ਐੱਮ.ਐੱਸ.ਪੀ ਵਿੱਚ ਡਾ: ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਮੁਤਾਬਕ ਡੇਢ ਗੁਣਾ ਮੁਨਾਫਾ ਦੇਣ ਦਾ ਢੋਂਗ ਰਚੀ ਹੈ ਜਿਸ ਵਿੱਚ ਕੋਈ ਸੱਚਾਈ ਨਹੀਂ ਹੈ । ਪਿਛਲੇ ਸਾਲਾਂ ਨਾਲੋਂ ਵੀ ਇਸ ਸਾਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਵੱਧ ਮਾਰ ਝੱਲਣੀ ਪੈ ਰਹੀ ਹੈ। ਖਾਦਾਂ ਕੀਟਨਾਸ਼ਕ ਦਵਾਈ ਦੇ ਰੇਟ ਬਹੁਤ ਵਧ ਚੁੱਕੇ ਹਨ। ਕੋਵਿਡ-19 ਕਾਰਨ ਹੋਈ ਤਾਲਾਬੰਦੀ ਦੌਰਾਨ ਕਿਸਾਨਾਂ ਦੀਆ ਸਬਜ਼ੀਆਂ, ਦੁੱਧ, ਫਲ ਆਦਿ ਦੀਆਂ ਕੀਮਤਾਂ ਪੂਰੀ ਤਰਾਂ ਹੇਠਾਂ ਡਿੱਗੀਆਂ ਹਨ ਤੇ ਇਹ ਖੇਤੀ ਵਸਤਾਂ ਸੜਕਾਂ ਉੱਤੇ ਰੁਲ ਰਹੀਆਂ ਹਨ। ਡੀਜ਼ਲ ਦੇ ਰੇਟ ਟੈਕਸ ਲਗਾ ਕੇ ਸਰਕਾਰ ਲਗਾਤਾਰ ਵਧਾ ਰਹੀ ਹੈ।
ਮੋਦੀ ਸਰਕਾਰ ਕਿਸਾਨਾਂ ਨੂੰ ਇਸ ਮੰਦਹਾਲੀ ਦੇ ਦੌਰ ਵਿੱਚ ਕੋਈ ਵਿਸ਼ੇਸ਼ ਪੈਕੇਜ਼ ਦੇਣ ਦੀ ਥਾਂ ਉੱਤੇ ਜਿਸ ਝੋਨੇ ਦਾ ਰੇਟ ਪਿਛਲੇ ਸਾਲ 100 ਰੁਪਏ ਪ੍ਰਤੀ ਕੁਇੰਟਲ ਵਧਾਇਆ ਸੀ ਇਸ ਸਾਲ 53 ਰੁਪਏ ਦਾ ਵਾਧਾ ਕਰਕੇ ਡੇਢ ਗੁਣਾ ਮੁਨਾਫਾ ਦੇਣ ਤੇ ਡਾ: ਸੁਆਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਅਸਲ ਵਿੱਚ ਪੂਰੀ ਤਰਾਂ ਦਫਨ ਕਰ ਰਹੀ ਹੈ। ਜਦੋਕਿ ਸੁਆਮੀਨਾਥਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਲਗਾਤਾਰ ਵਧ ਰਹੇ ਲਾਗਤ ਖਰਚਿਆਂ ਨੂੰ 2 ਸੀ ਧਾਰਾ ਮੁਤਾਬਕ ਕਿਸਾਨਾਂ ਨੂੰ ਕੁਸ਼ਲ ਕਾਮਾ ਗਿਣ ਕੇ ਡੇਢ ਮੁਨਾਫਾ ਦਿੱਤਾ ਜਾਵੇ ਤੇ ਝੋਨੇ ਦੀ ਫਸਲ ਦਾ ਭਾਅ 3650 ਰੁਪਏ,ਬਾਸਮਤੀ ਦਾ ਭਾਅ 5500 ਰੂਪਏ, 1509 ਦਾ ਭਾਅ 4500 ਰੁਪਏ ਬਣਦਾ ਹੈ । ਕਿਸਾਨ ਆਗੂਆਂ ਨੇ ਇਸ ਮੌਕੇ ਜੋਰਦਾਰ ਮੰਗ ਕੀਤੀ ਕਿ ਡਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਮੂਲ ਰੂਪ ਵਿੱਚ ਲਾਗੂ ਕਰਕੇ 23 ਫਸਲਾਂ ਦੇ ਭਾਅ ਐਲਾਨੇ ਜਾਣ ਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਤੇ ਖੇਤੀ ਨੀਤੀ ਕੁਦਰਤ ਤੇ ਮਨੁੱਖੀ ਪੱਖੀ ਬਣਾਈ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਕਾਰਪੋਰੇਟ ਦੇ ਕਰਜ਼ੇ ਦੀ ਤਰਾਂ ਵੱਟੇ ਖਾਤੇ ਪਾ ਕੇ ਤੁਰੰਤ ਖਤਮ ਕੀਤਾ ਜਾਵੇ ਤੇ ਕਿਸਾਨਾਂ ਲਈ 10 ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਐਲਾਨਿਆ ਜਾਵੇ । ਕਣਕ ਦੀ ਫਸਲ ਉੱਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਤੇ ਝੋਨੇ ਤੇ ਕਣਕ ਦੀ ਰਹਿੰਦ ਖੂੰਹਦ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ, (A.P.M.C) ਖੇਤੀ ਉਤਪਾਦਨ ਮਾਰਕੀਟ ਕਮੇਟੀ ਐਕਟ ਵਿੱਚ ਕੀਤੀਆਂ ਸੋਧਾ ਰੱਦ ਕਰਕੇ ਖੇਤੀ ਮੰਡੀ ਨਿੱਜੀ ਕੰਪਨੀਆਂ ਨੂੰ ਦੇਣ ਦਾ ਫੈਸਲਾ ਰੱਦ ਕੀਤਾ ਜਾਵੇ ਤੇ ਬਿਜਲੀ ਸੋਧ ਬਿੱਲ 2020 ਦਾ ਖ਼ਰੜਾ ਰੱਦ ਕੀਤਾ ਜਾਵੇ।
ਇਸ ਮੌਕੇ ਜਸਬੀਰ ਸਿੰਘ ਪਿੱਦੀ,ਗੁਰਬਚਨ ਸਿੰਘ ਚੱਬਾ, ਸਵਿੰਦਰ ਸਿੰਘ ਚੁਤਾਲਾ,ਲਖਵਿੰਦਰ ਸਿੰਘ ਵਰਿਆਮ ਸੁਖਵਿੰਦਰ ਸਿੰਘ ਦੁਗਲਵਾਲਾ,ਫਤਿਹ ਸਿੰਘ ,ਸੁਪਰੀਮ ਸਿੰਘ ਪਿੱਦੀ,ਤੇਜਿੰਦਰਪਾਲ ਸਿੰਘ ਰਾਜੂ, ਦਰਸ਼ਨ ਸਿੰਘ ਅਲਾਵਲਪੁਰ, ਤ੍ਰਿਪਤ ਸਿੰਘ ਪੰਡੋਰੀ,ਸੰਤੋਖ ਸਿੰਘ ਕਲੇਰ ਅਦਿ ਆਗੂ ਹਾਜ਼ਰ ਸਨ
-ਬਲਜਿੰਦਰ ਤਲਵੰਡੀ