ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖੂਨ ਦਾਨ ਕੈਂਪ 15/3/2024 ਨੁੰ ਹਾਰਮੋਨੀ ਆਯੁਰੈਦਿਕ ਕਾਲਜ ਵਿੱਚ:- ਤਰਲੋਚਨ ਚੋਪੜਾ ਪ੍ਰਧਾਨ
ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋਂ ਖੂਨ ਦਾਨ ਕੈਂਪ :- ਤਰਲੋਚਨ ਚੋਪੜਾ ਪ੍ਰਧਾਨ
ਫਿਰੋਜ਼ਪੁਰ, 10-3-2024: ਸੇਵਾ ਭਾਰਤੀ ਫਿਰੋਜ਼ਪੁਰ ਸ਼ਹਿਰ ਇਕਾਈ ਵੱਲੋ ਦੂਸਰਾ ਕੈਂਪ ਲਾਉਣ ਲਈ ਜਨਰਲ ਬਾਡੀ ਦੀ ਮੀਟਿੰਗ ਹੋਈ ਜਿਸ ਵਿੱਚ 15/3/2024 ਨੁੰ ਹਾਰਮੋਨੀ ਆਯੁਰੈਦਿਕ ਕਾਲਜ ਵਿੱਚ ਲਗਵਾਉਣ ਲਈ ਸ਼੍ਰੀ ਯੋਗੇਸ਼ ਬਾਂਸਲ ਜੀ ਡਾਇਰੈਕਟਰ ਹਾਰਮੋਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਸਵੀਕਾਰ ਕਰ ਲਿਆ।
ਸ਼੍ਰੀ ਪਰਵੇਸ਼ ਸਿਡਾਨਾ ਜੀ ਨੂੰ ਸਰਬ ਸੰਮਤੀ ਨਾਲ ਖੂਨ ਦਾਨ ਕੈਂਪ ਦਾ ਪ੍ਰੋਜੈਕਟ ਇੰਚਾਰਜ ਬਣਾਇਆ ਗਿਆ। ਪ੍ਰਧਾਨ ਜੀ ਨੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿੰਨਾ ਵਿੱਚ ( ਫ਼ਿਰੋਜ਼ਪੁਰ ਸਾਈਕਲਿੰਗ ਕਲੱਬ ਪੀ ਐਸ ਪੀ ਸੀ ਐਲ ਅਤੇ ਐਚ ਆਰ ਐਫ਼ ਸੰਸਥਾ ਹਰਿਆਵਲ ਪੰਜਾਬ , ਰੋਟਰੀ ਕਲੱਬ ਰਾਇਲ ਫ਼ਿਰੋਜ਼ਪੁਰ , ਰੋਟਰੀ ਕਲੱਬ, ਪ੍ਰੈਸ ਕਲੱਬ ਆਦਿ ਸੰਸਥਾਵਾਂ ਜਿੰਨਾ ਨੇ ਪਹਿਲਾਂ ਵੀ ਖੂਨ ਦਾਨ ਕੈਂਪ ਵਿੱਚ ਸਹਿਯੋਗ ਕੀਤਾ ਸੀ ਨੂੰ ਦੁਬਾਰਾ 15/3/24 ਨੂੰ ਸਹਿਯੋਗ ਕਰਨ ਲਈ ਬੇਨਤੀ ਕੀਤੀ ਅਤੇ ਹੋਰ ਵੀ ਗੈਰ ਸਰਕਾਰੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਜੋਂ ਸਮਾਜ ਦੀ ਮੱਦਦ ਕੀਤੀ ਜਾ ਸਕੇ ।
ਇੰਜ ਤਰਲੋਚਨ ਚੋਪੜਾ ਵੱਲੋਂ ਕਿਹਾ ਕਿ ਖ਼ੂਨ ਦਾਨ ਸਭ ਤੋ ਉੱਤਮ ਦਾਨ ਗਿਣਿਆ ਜਾਂਦਾ ਹੈ ਅਤੇ ਨਿਰੋਗੀ ਇਨਸਾਨ ਤਿੰਨ ਮਹੀਨੇ ਬਾਅਦ ਖ਼ੂਨ ਦਾਨ ਕਰ ਸਕਦਾ ਹੈ ਖ਼ੂਨ ਦਾਨ 18 ਤੋ 65 ਸਾਲ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ , ਖ਼ੂਨ ਦੀ ਕਮੀ 24 ਘੰਟੇ ਵਿੱਚ ਪੂਰੀ ਹੋ ਜਾਦੀ ਹੈ ਅਤੇ ਰੈਡ ਸੈਲ 4 ਤੋ 6 ਹਫਤੇਆ ਵਿੱਚ ਪੂਰੇ ਹੋ ਜਾਦੇ ਹਨ , ਇਸ ਲਈ ਨੌਜਵਾਨਾਂ ਨੁੰ ਵੀ ਇਸ ਸਮਾਜਿਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੀਟਿੰਗ ਵਿੱਚ ਸ਼੍ਰੀ ਧਰਮ ਪਾਲ ਬਾਂਸਲ ਸਰਕਸੰਕ , ਸ਼੍ਰੀਮਤੀ ਕਿਰਨ ਬਾਂਸਲ ਮਹਿਲਾ ਪ੍ਰਮੁੱਖ,ਸ਼੍ਰੀ ਅਸ਼ੋਕ ਗਰਗ ਚੈਅਰਮੈਨ, ਸ਼੍ਰੀ ਗੌਰਵ ਅਨਮੋਲ ਮਹਾ ਮੰਤਰੀ , ਵੈਸ਼ਾਲੀ ਗੋਇਲ, ਨੀਲਾਮ ਚੋਪੜਾ ਵਿਵੇਕ ਗੁਪਤਾ ਸ਼੍ਰੀ ਬਲਰਾਜ ਬਾਂਸਲ , ਰਾਕੇਸ਼ ਪਾਠਕ, ਬਾਲਕ੍ਰਿਸ਼ਨ ਸਿਆਲ,ਮੋਹਿੰਦਰ ਪਾਲ ਬਜਾਜ ਉਪ ਪ੍ਰਧਾਨ, ਸ਼੍ਰੀ ਪਰਵੇਸ਼ ਸਿਡਾਨਾ ਉਪ ਪ੍ਰਧਾਨ, ਸ਼੍ਰੀ ਜਸਵੰਤ ਕੁਮਾਰ ਮਦਾਨ, ਮੀਟਿੰਗ ਵਿੱਚ ਸ਼ਾਮਲ ਹੋਏ