ਸੁਖਦੇਵ ਸਿੰਘ ਵੇਹੜੀ (ਮਮਦੋਟ) ਫਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਨਿਯੁਕਤ -ਭੁਲੱਰ
ਸੁਖਦੇਵ ਸਿੰਘ ਵੇਹੜੀ (ਮਮਦੋਟ) ਫਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਨਿਯੁਕਤ -ਭੁਲੱਰ
ਫਿਰੋਜ਼ਪੁਰ 5, ਜਨਵਰੀ 2022( )ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਮੀਟਿੰਗ ਪਾਰਟੀ ਦੇ ਦਫਤਰ ਵਿੱਚ ਸ,: ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸੇਵਾ ਨਿਭਾਉਣ ਵਾਲੇ ਜਥੇਦਾਰ ਸੁਖਦੇਵ ਸਿੰਘ ਵੇਹੜੀ ਨੂੰ ਫਿਰੋਜ਼ਪੁਰ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਜਿਹਨਾਂ ਨੇ ਪਹਿਲਾਂ ਫਿਰੋਜ਼ਪੁਰ ਦਿਹਾਤੀ ਤੋ ਐਮ ਐਲ ਏ ਦੀ ਸੀਟ ਤੇ ਚੋਣ ਲੜੀ ਅਤੇ ਸਦਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ । ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਨੇ ਬੋਲਦਿਆਂ ਕਿਹਾ ਕੀ ਅੱਜ ਦਿੱਲੀ ਦੇ ਧਾੜਵੀ ਪੰਜਾਬ ਨੂੰ ਲੁਟਣ ਵਾਸਤੇ ਪੰਜਾਬ ਦੀਆਂ ਬਰੂਹਾਂ ਤੇ ਪਾਹੁਚ ਚੁੱਕੇ ਹਨ।ਝੂਠ ਦੀ ਰਾਜਨੀਤੀ ਨਾਲ ਅਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਰਾਜਭਾਗ ਸਥਾਪਤ ਕਰਨਾ ਚਾਹੁੰਦੇ ਹਨ।ਗੁਰੂਆ ਪੀਰਾਂ ਦੀ ਧਰਤੀ ਜਿਸ ਧਰਤੀ ਤੇ ਕੋਈ ਵੀ ਭੁਖਾ ਨਹੀਂ ਸੀ ਸਾਉਦਾ ਅਤੇ ਜਿਥੇ ਲੋਕ ਆਪਣੇ ਹੱਥੀਂ ਲੰਗਰ ਬਣਾ ਕੇ ਗਰੀਬਾਂ ਨੂੰ ਛਕਾਉਂਦੇ ਹਨ। ਜਦੋਂ ਵੀ ਕਿਸੇ ਦੇਸ਼ ਜਾਂ ਭਾਰਤ ਵਿੱਚ ਮਸੀਬਤ ਆਈ ਤਾਂ ਪੰਜਾਬ ਦੇ ਲੋਕਾਂ ਨੇ ਆਪਣੀ ਕਮਾਈ ਵਿਚੋਂ ਉਹਨਾਂ ਦੀ ਮੱਦਦ ਕੀਤੀ ।
ਜਦੋਂ ਦਿੱਲੀ ਵਿਖੇ ਬਾਰਡਰਾਂ ਤੇ ਕਾਲੇ ਕਾਨੂੰਨਾਂ ਖਿਲਾਫ਼ ਧਰਨਾਂ ਲੱਗਾ ਤਾਂ ਉਸ ਵਕਤ ਪੰਜਾਬ ਦੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਲੱਖਾਂ ਲੋਕਾਂ ਨੂੰ ਖਵਾਏ ਅਤੇ ਤਕਰੀਬਨ ਇੱਕ ਸਾਲ ਤੋਂ ਵੱਧ ਉਥੋਂ ਦੇ ਗਰੀਬ ਲੋਕਾਂ ਦੀ ਭੁੱਖ ਮਿਟਾਈ।ਜੇਹੜੀ ਦਿੱਲੀ ਵਿੱਚ ਹਜ਼ਾਰਾਂ ਲੋਕ ਰੋਟੀ ਤੋਂ ਭੁੱਖੇ ਸਾਉਂਦੇ ਹਨ ਉਸ ਦਿੱਲੀ ਤੋਂ ਆਏ ਧਾੜਵੀ ਪੰਜਾਬ ਦੀਆਂ ਔਰਤਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨੇ ਉਹਨਾਂ ਦੇ ਖਾਤਿਆਂ ਵਿੱਚ ਪਾਉਣਗੇ ਅਤੇ ਪੰਜਾਬ ਨੂੰ ਦਿੱਲੀ ਮਾਡਲ ਬਨਾਉਣਗੇ । ਜੇਹੜੀ ਦਿੱਲੀ ਗਰੀਬਾਂ ਨੂੰ ਮਕਾਨ ਬਣਾ ਕੇ ਦਿੱਲੀ ਦੀਆਂ ਸੜਕਾਂ ਦੇ ਫੁੱਟਪਾਥਾਂ ਤੋਂ ਨਹੀਂ ਉਠਾ ਸਕੀ ਉਹ ਪੰਜਾਬ ਨੂੰ ਉਸ ਤਰਾਂ ਦਾ ਮਾਡਲ ਬਣਾ ਕੇ ਦੇਵੇਗੀ । ਆਰ ਐੱਸ ਐੱਸ ਨਾਲ ਸਬੰਧ ਰੱਖਦੀਆਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਹਸੀਨ ਸੁਪਣੇ ਵਿਖਾ ਕੇ ਆਪਣਾ ਗੁਲਾਮ ਬਨਾਉਣਾ ਚਾਹੁਦੀਆਂ ਹਨ।ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਕੇ ਪੰਜਾਬ ਨੂੰ ਬੰਜਰ ਬਨਾਉਣ ਲਈ ਤਿਆਰ ਨੇ ਇਹ ਧਾੜਵੀ ਲੋਕ । ਪੰਜਾਬ ਦਾ ਪਾਣੀ ਖ਼ਤਮ ਕਰਨ ਲਈ ਨਹਿਰੀ ਦੇ ਪਾਣੀ ਤੇ ਵਾਂਝਾ ਰੱਖਿਆ ਗਿਆ ਹੈ ਪੰਜਾਬ ਨੂੰ। ਸਾਡੇ ਨੋਜਵਾਨਾਂ ਨੂੰ ਰੁਜ਼ਗਾਰ ਦੀ ਜਗਾਹ ਨਸ਼ਾ, ਅਤੇ ਪੜੇ ਲਿਖੇ ਬੱਚਿਆਂ ਨੂੰ ਦੇਸ਼ ਨਿਕਾਲਾ। ਜਦੋਂ ਅਸੀਂ ਆਪਣੀ ਪੜੀ ਲਿਖੀ ਨੋਜਵਾਨੀ ਨੂੰ ਦੂਸਰੇ ਦੇਸ਼ਾਂ ਵਿੱਚ ਸਮੇਤ ਦੇਸ਼ ਦਾ ਸਰਮਾਇਆ ਭੇਜਾਂਗੇ ਤਾਂ ਪੰਜਾਬ ਵਿੱਚ ਬਾਕੀ ਅਨਪੜ ਰਹਿ ਜਾਣਗੇ ਜੋਂ ਦਿੱਲੀ ਚਾਹੁੰਦੀ ਹੈ।
ਜੇਕਰ ਆਪਾਂ ਪੰਜਾਬ ਦੀ ਨੋਜਵਾਨੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਇੱਕੋ ਇੱਕ ਲੀਡਰ ਸਿਮਰਨਜੀਤ ਸਿੰਘ ਮਾਨ ਜੋਂ ਨਾ ਧਾੜਵੀਆਂ ਅੱਗੇ ਝੁਕਿਆ ਨਾ ਧਾੜਵੀਆਂ ਤੋਂ ਡਰਿਆ ਨਾ ਵਿਕਿਆ ।ਜਿਸ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਅਤੇ ਆਪਣੇ ਸਟੈਂਡ ਤੇ ਖੜ੍ਹੇ ਰਹੇ ।ਅੱਜ ਲੋਕਾਂ ਦਾ ਖ਼ੂਨ ਪੀਣ ਵਾਲੀਆਂ ਪਾਰਟੀਆਂ ਤਰਲੋ ਮੱਛੀ ਹੋ ਰਹੀਆਂ ਹਨ ਕਿਸੇ ਵੀ ਲੀਡਰ ਦਾ ਦੀਨ ਮਾਨ ਨਹੀ ਰਿਹਾ ਇਸ ਲਈ ਇਹਨਾਂ ਪਾਰਟੀਆਂ ਤੋਂ ਸਾਵਧਾਨ ਹੋ ਜਾਉ ਅਤੇ 20ਤਾਰੀਕ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਖ ਕੇ ਵੋਟ ਪਾਉ ।
ਇਸ ਸਮੇਂ ਹਾਜ਼ਰ ਤੇਜਿੰਦਰ ਸਿੰਘ ਦਿਉਲ ਉਮੀਦਵਾਰ ਹਲਕਾ ਫਿਰੋਜ਼ਪੁਰ ਸ਼ਹਿਰੀ, ਜਤਿੰਦਰ ਸਿੰਘ ਥਿੰਦ ਹਲਕਾ ਉਮੀਦਵਾਰ ਗੁਰੂ ਹਰਸਹਾਏ, ਗੁਰਵਿੰਦਰ ਸਿੰਘ ਮੁਹਾਲਮ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਫਿਰੋਜ਼ਪੁਰ , ਸੂਰਤ ਸਿੰਘ ਮਮਦੋਟ, ਜਸਵੰਤ ਸਿੰਘ ਮਮਦੋਟ,ਮੇਹਰ ਸਿੰਘ,ਹਰਭਜਨ ਸਿੰਘ,ਸਵਰਨ ਸਿੰਘ, ਗੁਰਦੇਵ ਸਿੰਘ , ਮਲਕੀਤ ਸਿੰਘ ਨੰਬਰਦਾਰ ,ਮੋਹਨ ਸਿੰਘ ਮੁਹੰਮਦ ਖਾਂ ਨਿਆਜੀਆ,ਸਰਕਲ ਪ੍ਰਧਾਨ ਮਮਦੋਟ, ਜਗਜੀਤ ਸਿੰਘ ਦਫ਼ਤਰ ਸਕੱਤਰ ਆਦਿ