ਸਿੱਖਿਆ ਪ੍ਰੋਵਾਈਡਰ 8 ਅਪ੍ਰੈਲ ਨੂੰ ਧੂਰੀ ਵਿਚ ਕਰਨਗੇ ਇਨਸਾਫ ਰੈਲੀ: ਜਸਬੀਰ ਸਿੰਘ
ਫਿਰੋਜ਼ਪੁਰ 4 ਅਪ੍ਰੈਲ (ਏ. ਸੀ. ਚਾਵਲਾ) : ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਮੀਟਿੰਗ ਗੁਰਦੁਆਰਾ ਸਾਰਾਗੜ•ੀ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਮਾਲਵਾ ਜੋਨ ਪ੍ਰਧਾਨ ਜਸਬੀਰ ਸਿੰਘ ਨੇ ਕੀਤੀ। ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੂਬਾ ਪੱਧਰੀ ਰੈਲੀ ਬੀਤੀ ਦਿਨੀਂ ਜਲੰਧਰ ਵਿਚ ਹੋਈ ਸੀ। ਮੈਡਮ ਰਜਨੀ ਤੇ ਪੁਲਸ ਤਸ਼ੱਦਦ ਕਾਰਨ ਹੋਏ ਗਰਭਪਾਤ ਕਾਰਨ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਸਰਕਾਰ ਇਨਸਾਫ ਦੇਵੇ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਬਟਾਲਾ ਸਮਝੌਤੇ ਦੌਰਾਨ ਅਪ੍ਰੈਲ 2012 ਵਿਚ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹੋ ਦੋਵੇਂ ਮੰਗਾਂ ਤੇ ਸਰਕਾਰ ਖਰੀ ਨਹੀਂ ਉਤਰੀ। ਜਲੰਧਰ ਦੇ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਜਲਦੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਪ੍ਰੋਵਾਈਡਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਰੈਲੀ 8 ਅਪ੍ਰੈਲ ਨੂੰ ਧੂਰੀ 'ਚ ਕਰਨਗੇ। ਸਾਂਝੇ ਮੋਰਚੇ ਦੀ ਜੋ ਰੈਲੀ ਹੋ ਰਹੀ ਹੈ ਉਸ ਵਿਚ ਸ਼ਮੂਲੀਅਤ ਕਰਨਗੇ। ਪ੍ਰਧਾਨ ਨੇ ਆਖਿਆ ਕਿ ਜੇਕਰ ਸਰਕਾਰ ਨੇ ਕੋਈ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿਚ ਸੁਰਜੀਤ ਸਿੰਘ, ਜਗਸੀਰ ਸਿੰਘ ਉੱਗੇਕੇ, ਨੀਰਜ਼ ਕੁਮਾਰ, ਗੁਰਮੀਤ ਸਿੰਘ ਜ਼ੀਰਾ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ, ਸਰਬਜੀਤ ਸਿੰਘ ਘੱਲਖੁਰਦ, ਜਿੰਦਰ ਪਾਇਲਟ, ਅਮਰੀਕ ਸਿੰਘ, ਵਿਕਾਸ ਸਾਹਨੀ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਗੁਰੂਹਰਸਹਾਏ ਆਦਿ ਹਾਜ਼ਰ ਸਨ।