ਸਿਹਤ ਵਿਭਾਗ ਵੱਲੋਂ ਲਏ ਗਏ 2963 ਸੈਂਪਲਾਂ ਵਿਚੋਂ 2584 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ, 43 ਪਾਜਿਟਿਵ ਮਰੀਜ ਠੀਕ ਹੋ ਕੇ ਘਰ ਪਰਤੇ-ਡਿਪਟੀ ਕਮਿਸ਼ਨਰ
ਕਿਹਾ, ਲੋਕ ਸੋਸ਼ਲ ਡਿਸਟੈਂਸਿੰਗ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ
ਫਿਰੋਜਪੁਰ 30 ਮਈ 2020
ਸਿਹਤ ਵਿਭਾਗ ਫਿਰੋਜਪੁਰ ਵੱਲੋਂ ਹੁਣ ਤਕ ਕੁਲ 2963 ਸੈਂਪਲ ਲਏ ਗਏ ਸਨ, ਜਿਸ ਵਿਚੋਂ 2584 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ 245 ਸੈਂਪਲਾਂ ਦੀ ਰਿਪੋਰਟ ਲੈਬੋਰੇਟਰੀ ਵਿੱਚ ਪੈਂਡਿੰਗ ਹੈ ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲ ਟੈਸਟਿੰਗ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਕੁਲ 2963 ਸੈਂਪਲ ਇਕੱਠੇ ਕੀਤੇ ਗਏ ਸਨ । ਹਾਸਿਲ ਹੋਏ ਨਤੀਜਿਆਂ ਦੇ ਮੁਤਾਬਿਕ 2584 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ । ਜਦੋਂ ਕਿ ਹੁਣੇ ਤੱਕ ਜ਼ਿਲ੍ਹੇ ਵਿੱਚ ਕੁਲ 43 ਪਾਜਿਟਿਵ ਮਰੀਜ਼ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਤੋਂ ਬਾਅਤ ਤੰਦਰੁਸਤ ਹੋਣ ਤੇ ਛੁੱਟੀ ਦੇ ਦਿਤੀ ਗਈ ਹੈ। ਫਿਲਹਾਲ ਹਸਪਤਾਲ ਵਿੱਚ ਇਕ ਵੀ ਪਾਜੇਟਿਵ ਕੇਸ ਨਹੀਂ ਹੈ। ਕੁਝ ਸੈੰਪਲਾਂ ਨੂੰ ਦੋਬਾਰਾ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਇਸ ਘੜੀ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੰਗ ਨੂੰ ਜਿੱਤਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਨੂੰ ਕੁੱਝ ਨਿਯਮ ਅਪਣਾ ਕੇ ਜਿੱਤ ਸਕਦੇ ਹੈ, ਜਿਸ ਵਿੱਚ ਸੋਸ਼ਲ ਡਿਸਟੈਂਸਿੰਗ, ਬਿਨਾਂ ਕੰਮ ਤੋਂ ਬਾਹਰ ਨਾ ਨਿਕਲ਼ਨਾ ਅਤੇ ਸਫ਼ਾਈ ਬਣਾਏ ਰੱਖਣਾ ਸ਼ਾਮਿਲ ਹੈ । ਇਸ ਲਈ ਲੋਕਸੋਸ਼ਲ ਡਿਸਟੈਂਸਿੰਗ ਅਤੇ ਹੋਰ ਜਰੂਰੀ ਨਿਯਮਾਂ ਦੀ ਪਾਲਣਾ ਕਰਨ।