Ferozepur News

ਸਿਹਤ ਮੰਤਰੀ ਜਿਆਣੀ ਅਤੇ ਅਕਾਲੀ ਭਾਜਪਾ ਵਰਕਰਾਂ ਨੇ ਦੇਖੀ ਇਤਿਹਾਸਕ ਫਿਲਮ

ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂੰ ਹੋਣਾ ਸਭ ਲਈ ਜਰੂਰੀ : ਜਿਆਣੀ

ਸਿਹਤ ਮੰਤਰੀ ਜਿਆਣੀ ਅਤੇ  ਅਕਾਲੀ ਭਾਜਪਾ ਵਰਕਰਾਂ ਨੇ ਦੇਖੀ ਇਤਿਹਾਸਕ ਫਿਲਮ

????????????????????????????????????

ਫਾਜ਼ਿਲਕਾ 17 ਅਗਸਤ (     ) : ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂੰ ਹੋਣਾ ਹਰ ਇਕ ਲਈ ਜਰੂਰੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਸਿਟੀ ਗਾਰਡਨ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਦਿਖਾਈ ਗਈ ਫ਼ਿਲਮ ਦੇਖਣ ਮੌਕੇ ਕੀਤਾ

ਸ਼੍ਰੀ ਜਿਆਣੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਇਕ ਬਹੁਤ ਵੱਡਾ ਇਤਿਹਾਸ ਹੈ। ਇਸ ਇਤਿਹਾਸ ਦੇ ਸੁਨਹਿਰੀ ਪੰਨਿਆਂ ਜਿੱਥੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਬਿਰਤਾਂਤ ਹੈ ਉੱਥੇ ਹੀ ਸਮਾਜ ਵਿਚ ਚੇਤਨਾ ਲਿਆਉਣ ਵਾਲੀਆਂ ਉਨ੍ਹਾਂ ਲਹਿਰਾਂ ਬਾਰੇ ਵੀ ਉਕਰਿਆ ਹੈ ਜਿੰਨ੍ਹਾਂ ਨੇ ਸਮਾਜ ਵਿਚ ਸਮਾਜਿਕ ਚੇਤਨਾ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਇਤਿਹਾਸ ਵੀ ਆਪਣੇ ਆਪ ਵਿਚ ਲਾਮਿਸਾਲ ਹੈ। ਜਿਸ ਨੇ ਪੰਜਾਬ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿਚ ਅਹਿਮ ਯੋਗਦਾਨ ਦਿੱਤਾ ਹੈ ਅਤੇ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਦਾ ਮੁੱਢ ਬੰਨਿਆ ਹੈ। ਜਿਕਰਯੋਗ ਹੈ ਕਿ ਅੱਜ ਫਾਜ਼ਿਲਕਾ ਵਿਚ ਇਸ ਫ਼ਿਲਮ ਦੇ ਤਿੰਨ ਦੇ ਕਰੀਬ ਸ਼ੋਅ ਦਿਖਾਏ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਯੂਥ ਆਗੂ ਸ਼੍ਰੀ ਵਿਨੋਦ ਜਾਂਗਿੜ, ਟਰੱਕ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਸ. ਪਰਮਜੀਤ ਸਿੰਘ ਪੰਮਾ ਵੈਰੜ, ਸ਼੍ਰੀ ਬਲਜੀਤ ਸੋਹਤਾ ਤੋਂ ਇਲਾਵਾ ਸੈਂਕੜੇ ਅਕਾਲੀ ਭਾਜਪਾ ਵਰਕਰ ਹਾਜਰ ਸਨ।

Related Articles

Check Also
Close
Back to top button