ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ
ਫਿਰੋਜ਼ਪੁਰ 25 ਮਾਰਚ (ਏ.ਸੀ.ਚਾਵਲਾ) : ਜ਼ਿਲ•ਾ ਕਮਿਊਨਟੀ ਪੁਲਸ ਅਫਸਰ ਫਿਰੋਜ਼ਪੁਰ ਰਮਨਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇਲਾਕਾ ਨਿਕਾਸੀਆਂ ਨੂੰ ਸਾਂਝ ਕੇਂਦਰ ਵਿਖੇ ਬੁਲਾ ਕੇ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੇ ਇੰਚਾਰਜ ਏ ਐਸ ਆਈ ਸੁਰਜੀਤ ਸਿੰਘ ਦੀ ਅਗਵਾਈ ਹੇਠ ਹੋਇਆ। ਇਸ ਸੈਮੀਨਾਰ ਵਿਚ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੀ ਮੁਲਾਜਮ ਪਵਨਦੀਪ ਕੌਰ, ਮਣਦੀਪ ਕੌਰ, ਮਨਦੀਪ ਸਿੰਘ, ਮੈਂਬਰ ਏ ਸੀ ਚਾਵਲਾ, ਮੈਂਬਰ ਪ੍ਰੀਤ ਜੋਸਨ ਆਦਿ ਹਾਜ਼ਰ ਸਨ। ਇਸ ਮੌਕੇ ਸਾਂਝ ਕੇਂਦਰ ਥਾਣਾ ਸਦਰ ਫਿਰੋਜ਼ਪੁਰ ਦੇ ਇੰਚਾਰਜ ਏ ਐਸ ਆਈ ਸੁਰਜੀਤ ਸਿੰਘ ਵਲੋਂ ਵਿਦਿਆਰਥਣਾਂ, ਔਰਤਾਂ ਤੇ ਹੋਣ ਵਾਲੇ ਜੁਰਮਾ ਪ੍ਰਤੀ ਬਣਾਏ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ, ਭਰੂਣ ਹੱਤਿਆ ਖਿਲਾਫ ਅਤੇ ਸਾਂਝ ਕੇਦਰ ਵਿਚ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਸਦਰ ਫਿਰੋਜ਼ਪੁਰ ਦੀ ਮੁਲਾਜ਼ਮ ਪਵਨਦੀਪ ਕੌਰ ਅਤੇ ਮਨਦੀਪ ਕੌਰ ਨੇ ਸੈਮੀਨਾਰ ਵਿਚ ਹਾਜ਼ਰ ਲੋਕਾਂ ਨੂੰ ਆਖਿਆ ਕਿ ਉਹ ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਭਰੂਣ ਹੱਤਿਆ ਜਿਹੇ ਜੁਰਮ ਅਤੇ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਤੇ ਰੋਕ ਲਗਾਈ ਜਾ ਸਕੇ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਦਾ ਸਾਥ ਦੇਣ ਤਾਂ ਜੋ ਆਵਾਰਾ ਪਸ਼ੂ ਕਿਸਾਨਾਂ ਦੀ ਫਸਲ ਨੂੰ ਬਰਬਾਦ ਕਰਦੇ ਹਨ, ਜਿਨ•ਾਂ ਨੂੰ ਰੋਕਣ ਦੇ ਲਈ ਸਬੰਧਤ ਗਉਸ਼ਾਲਾ ਨਾਲ ਸੰਪਰਕ ਕਰਕੇ ਆਵਾਰਾ ਪਸ਼ੂਆਂ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਨਾਲ ਹੀ ਉਨ•ਾਂ ਨੇ ਸਵਾਈਨ ਫਲੂ ਵਰਗੀ ਭਿਆਨਕ ਬਿਮਾਰੀ ਬਾਰੇ ਵੀ ਲੋਕਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇੰਚਾਰਜ ਸੁਰਜੀਤ ਸਿੰਘ ਨੇ ਆਏ ਹੋਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੜਕ ਤੇ ਸਫਰ ਕਰਦੇ ਸਮਂੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਪ੍ਰੇਰਣਾ ਦਿੱਤੀ ਤਾਂ ਜੋ ਰੋਜਾਨਾ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਨਾਲ ਹੀ ਉਨ•ਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਦਾ ਵੀ ਸ਼ਨਾਖਤੀ ਕਾਰਡ, ਡਰਾਈਵਿੰਗ ਲਾਈਸੰਸ, ਮੋਬਾਈਲ ਫੋਨ, ਕੋਈ ਕਾਲਜ ਦੀ ਡਿਗਰੀ ਆਦਿ ਗੁੰਮ ਹੋ ਜਾਂਦੀ ਹੈ ਤਾਂ ਇਸ ਦੀ ਰਿਪੋਰਟ ਸਾਂਝ ਕੇਦਰ ਵਿਚ ਕੀਤੀ ਜਾਂਦੀ ਹੈ ਤੇ ਤਰੁੰਤ ਰਪਟ ਦੀ ਕਾਪੀ ਮੁੱਹਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਪਾਸਪੋਰਟ ਵੈਰੀਫਿਕੇਸ਼ਨ, ਪੁਲਸ ਵੈਰੀਫਿਕੇਸ਼ਨ ਆਦਿ ਹੋਰ ਸੇਵਾਵਾਂ ਵੀ ਸਰਕਾਰ ਵਲਂੋ ਨਿਸ਼ਚਿਤ ਕੀਤੀ ਗਈ ਫੀਸ ਅਤੇ ਨਿਸ਼ਚਿਤ ਸਮਂੇ ਦੇ ਅੰਦਰ ਮੁੱਹਈਆਂ ਕਰਵਾਈਆਂ ਜਾਂਦੀਆ ਹਨ।